ਜਾਣੋ ਸ਼ੂਗਰ ਦੇ ਮਰੀਜ਼ਾਂ ਨੂੰ ਕਦੋਂ ਅਤੇ ਕਿੰਝ ਕਰਨੀ ਚਾਹੀਦੀ ਹੈ ‘ਦੁੱਧ ਦੀ ਵਰਤੋਂ’

09/18/2022 4:35:26 PM

ਨਵੀਂ ਦਿੱਲੀ- ਭਾਰਤ 'ਚ ਸ਼ੂਗਰ ਦੀ ਬੀਮਾਰੀ ਕਾਫ਼ੀ ਆਮ ਹੋ ਚੁੱਕੀ ਹੈ। ਦੇਸ਼ ਭਰ 'ਚ ਭਾਰੀ ਗਿਣਤੀ 'ਚ ਲੋਕ ਇਸ ਪਰੇਸ਼ਾਨੀ ਨਾਲ ਜੂਝ ਰਹੇ ਹਨ। ਸ਼ੂਗਰ 'ਚ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣਾ ਹੁੰਦਾ ਹੈ। ਇਸ ਬੀਮਾਰੀ 'ਚ ਅਜਿਹੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਜਿਸ ਨਾਲ ਬਲੱਡ ਸ਼ੂਗਰ ਲੈਵਰ ਕੰਟਰੋਲ 'ਚ ਰਹੇ। ਅਜਿਹੇ 'ਚ ਦੁੱਧ ਦਾ ਸੇਵਨ ਇਨ੍ਹਾਂ ਰੋਗੀਆਂ ਲਈ ਕਾਫ਼ੀ ਫ਼ਾਇਦੇਮੰਦ ਹੋ ਸਕਦਾ ਹੈ। ਪਰ ਸਵਾਲ ਉੱਠਦਾ ਹੈ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਕਿਸ ਸਮੇਂ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ।

PunjabKesari
ਸ਼ੂਗਰ ਦੇ ਮਰੀਜ਼ ਕਦੋਂ ਪੀਣ ਦੁੱਧ?
ਹੈਲਥ ਮਾਹਰਾਂ ਮੁਤਾਬਕ ਟਾਈਪ 2 ਸ਼ੂਗਰ ਦੇ ਰੋਗੀਆਂ ਲਈ ਨਾਸ਼ਤੇ 'ਚ ਦੁੱਧ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਦੁੱਧ ਦਾ ਸੇਵਨ ਕਾਰਬੋਹਾਈਡ੍ਰੇਟ ਦੇ ਪਾਚਨ ਨੂੰ ਘੱਟ ਕਰਦਾ ਹੈ ਅਤੇ ਵਧੇ ਹੋਏ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਦਾ ਹੈ। ਆਓ ਜਾਣਦੇ ਹਾਂ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਕਿਹੜਾ ਮਿਲਕ ਡਰਿੰਕਸ ਪੀਣਾ ਚਾਹੀਦਾ ਹੈ। 

ਸ਼ੂਗਰ ਦੇ ਮਰੀਜ਼ਾਂ ਲਈ ਮਿਲਕ ਡਰਿੰਕਸ
ਹਲਦੀ ਵਾਲਾ ਦੁੱਧ 

ਹਲਦੀ ਵਾਲਾ ਦੁੱਧ ਸਿਹਤ ਲਈ ਕਾਫ਼ੀ ਫਾਇਦੇਮੰਦ ਸਾਬਤ ਹੁੰਦਾ ਹੈ। ਹਲਦੀ 'ਚ ਐਂਟੀ-ਇੰਫਲੈਮੇਟਰੀ ਅਤੇ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਟਾਈਪ 4 ਸ਼ੂਗਰ ਦੇ ਮਰੀਜ਼ਾਂ ਲਈ ਕਾਫ਼ੀ ਚੰਗਾ ਮੰਨਿਆ ਜਾਂਦਾ ਹੈ। ਇਸ ਨੂੰ ਪੀਣ ਨਾਲ ਇੰਸੁਲਿਨ ਦਾ ਪੱਧਰ ਸੰਤੁਲਨ 'ਚ ਰਹਿੰਦਾ ਹੈ। 

PunjabKesari
ਦਾਲਚੀਨੀ ਵਾਲਾ ਦੁੱਧ
ਸ਼ੂਗਰ ਦੇ ਮਰੀਜ਼ਾਂ ਲਈ ਦਾਲਚੀਨੀ ਵਾਲਾ ਦੁੱਧ ਕਾਫ਼ੀ ਚੰਗਾ ਸਾਬਤ ਹੁੰਦਾ ਹੈ। ਇਸ 'ਚ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੈਮੇਟਰੀ ਗੁਣ ਸ਼ੂਗਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। 
ਬਦਾਮਾਂ ਦਾ ਦੁੱਧ
ਬਦਾਮਾਂ ਦਾ ਦੁੱਧ 'ਚ ਕੈਲੋਰੀ ਘੱਟ ਹੁੰਦੀ ਹੈ ਅਤੇ ਇਸ 'ਚ ਵਿਟਾਮਿਨ ਡੀ, ਵਿਟਾਮਿਨ ਈ ਅਤੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ। ਇਹ ਪ੍ਰੋਟੀਨ ਅਤੇ ਫਾਈਬਰ ਨਾਲ ਵੀ ਭਰਪੂਰ ਹੁੰਦਾ ਹੈ।  
 


Aarti dhillon

Content Editor

Related News