ਸ਼ੂਗਰ ਦੇ ਮਰੀਜ਼ ਨਾਸ਼ਤੇ ’ਚ ਭੁੱਲ ਕੇ ਨਾ ਖਾਣ ਇਹ ਫਲ, ਹੋ ਸਕਦੈ ਵੱਡਾ ਨੁਕਸਾਨ

06/04/2023 12:49:04 PM

ਜਲੰਧਰ (ਬਿਊਰੋ)– ਸ਼ੂਗਰ ਇਕ ਅਜਿਹੀ ਬੀਮਾਰੀ ਹੈ, ਜੋ ਜੇਕਰ ਕਿਸੇ ਨੂੰ ਹੋ ਜਾਵੇ ਤਾਂ ਆਖਰੀ ਸਾਹ ਤੱਕ ਰਹਿੰਦੀ ਹੈ। ਸ਼ੂਗਰ ਦਾ ਕੋਈ ਇਲਾਜ ਨਹੀਂ ਹੈ ਪਰ ਜੀਵਨਸ਼ੈਲੀ ਤੇ ਖੁਰਾਕ ਨਾਲ ਇਸ ਨੂੰ ਕਾਬੂ ’ਚ ਰੱਖਿਆ ਜਾ ਸਕਦਾ ਹੈ। ਪੁਰਾਣੇ ਸਮਿਆਂ ’ਚ ਸ਼ੂਗਰ ਦੀ ਸ਼ਿਕਾਇਤ ਜ਼ਿਆਦਾਤਰ 50 ਸਾਲ ਦੀ ਉਮਰ ਤੋਂ ਬਾਅਦ ਦੇਖਣ ਨੂੰ ਮਿਲਦੀ ਸੀ ਤੇ ਅੱਜ ਦੇ ਸਮੇਂ ’ਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਲੋਕ ਵੀ ਇਸ ਗੰਭੀਰ ਬੀਮਾਰੀ ਦੀ ਲਪੇਟ ’ਚ ਆ ਰਹੇ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਮਠਿਆਈਆਂ ਖਾਣ ਦੀ ਮਨਾਹੀ ਹੁੰਦੀ ਹੈ, ਅਜਿਹੇ ’ਚ ਇਸ ਬੀਮਾਰੀ ਦੇ ਸ਼ਿਕਾਰ ਵਿਅਕਤੀ ਮਠਿਆਈ ਦੀ ਲਾਲਸਾ ’ਤੇ ਫਲ ਖਾਣ ਨੂੰ ਤਰਜੀਹ ਦਿੰਦੇ ਹਨ, ਜੋ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੇ ਹਨ। ਕੁਝ ਫਲ ਅਜਿਹੇ ਹਨ, ਜੋ ਸ਼ੂਗਰ ਦੇ ਮਰੀਜ਼ਾਂ ਨੂੰ ਨਹੀਂ ਖਾਣੇ ਚਾਹੀਦੇ ਨਹੀਂ ਤਾਂ ਉਨ੍ਹਾਂ ਦੀ ਸ਼ੂਗਰ ਵਧ ਸਕਦੀ ਹੈ।

ਸ਼ੂਗਰ ’ਚ ਕਿਹੜਾ ਫਲ ਨਹੀਂ ਖਾਣਾ ਚਾਹੀਦਾ?

ਅੰਬ
ਫਲਾਂ ਦਾ ਰਾਜਾ ਅੰਬ ਗਰਮੀਆਂ ਦੇ ਮੌਸਮ ਦਾ ਫਲ ਹੈ, ਜਿਸ ਨੂੰ ਲੋਕ ਖਾਣਾ ਬਹੁਤ ਪਸੰਦ ਕਰਦੇ ਹਨ। ਸ਼ੂਗਰ ਰੋਗੀਆਂ ਲਈ ਅੰਬ ਫ਼ਾਇਦੇਮੰਦ ਨਹੀਂ ਹੈ। ਅੰਬ ’ਚ ਕੁਦਰਤੀ ਸ਼ੂਗਰ ਹੁੰਦੀ ਹੈ, ਜੋ ਬਲੱਡ ਸ਼ੂਗਰ ਲੈਵਲ ਨੂੰ ਵਧਾ ਸਕਦੀ ਹੈ। ਹਾਲਾਂਕਿ, ਸ਼ੂਗਰ ਦੇ ਮਰੀਜ਼ ਆਪਣੀ ਲਾਲਸਾ ਨੂੰ ਪੂਰਾ ਕਰਨ ਲਈ ਹਫ਼ਤੇ ’ਚ ਇਕ ਜਾਂ ਦੋ ਵਾਰ ਇਕ ਛੋਟੇ ਆਕਾਰ ਦਾ ਅੰਬ ਖਾ ਸਕਦੇ ਹਨ।

ਕੇਲਾ
ਸ਼ੂਗਰ ਦੇ ਮਰੀਜ਼ ਲਈ ਕੇਲੇ ਦਾ ਸੇਵਨ ਬਹੁਤ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਕੇਲੇ ’ਚ ਮੌਜੂਦ ਕੁਦਰਤੀ ਸ਼ੂਗਰ ਸਰੀਰ ’ਚ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀ ਹੈ। ਸ਼ੂਗਰ ਦੇ ਮਰੀਜ਼ਾਂ ਲਈ ਕੇਲੇ ਦਾ ਸੇਵਨ ਨਾ ਕਰਨਾ ਬਿਹਤਰ ਹੋਵੇਗਾ। ਹਾਲਾਂਕਿ, ਕੁਦਰਤੀ ਮਿਠਾਸ ਦੇ ਨਾਲ ਕੇਲੇ ’ਚ ਵਿਟਾਮਿਨ, ਖਣਿਜ ਤੇ ਫਾਈਬਰ ਵੀ ਹੁੰਦੇ ਹਨ।

ਚੀਕੂ
ਸ਼ੂਗਰ ਦੇ ਮਰੀਜ਼ਾਂ ਲਈ ਚੀਕੂ ਦਾ ਸੇਵਨ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਚੀਕੂ ਦਾ ਗਲਾਈਸੈਮਿਕ ਇੰਡੈਕਸ ਦੂਜੇ ਫਲਾਂ ਨਾਲੋਂ ਜ਼ਿਆਦਾ ਹੁੰਦਾ ਹੈ, ਇਸ ਲਈ ਸ਼ੂਗਰ ਵਾਲੇ ਲੋਕਾਂ ਲਈ ਇਸ ਦਾ ਸੇਵਨ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ। ਇਸ ਦੇ ਨਾਲ ਹੀ ਚੀਕੂ ’ਚ ਕੈਲਰੀ ਵੀ ਜ਼ਿਆਦਾ ਹੁੰਦੀ ਹੈ, ਜਿਸ ਤੋਂ ਬਚਣਾ ਚਾਹੀਦਾ ਹੈ।

ਨੋਟ– ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ, ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


Rahul Singh

Content Editor

Related News