ਸ਼ੂਗਰ ਦੇ ਮਰੀਜ਼ਾਂ ਨੂੰ ਕਿਡਨੀ ਦੇ ਨਾਲ ਲਿਵਰ ਖ਼ਰਾਬ ਹੋਣ ਦਾ ਵੀ ਖ਼ਤਰਾ, ਇੰਝ ਰੱਖੋ ਸਿਹਤ ਦਾ ਧਿਆਨ

11/14/2023 3:47:27 PM

ਜਲੰਧਰ (ਬਿਊਰੋ)– ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਕਿਡਨੀ ਤੇ ਅੱਖਾਂ ਦੇ ਨਾਲ-ਨਾਲ ਲਿਵਰ ਦਾ ਵੀ ਧਿਆਨ ਰੱਖੋ। ਇਸ ਦੀ ਅਣਦੇਖੀ ਕਰਨ ’ਤੇ ਲਿਵਰ ਫੇਲ ਹੋ ਸਕਦਾ ਹੈ। ਪੀ. ਜੀ. ਆਈ. ਦੇ ਇੰਡੋਕ੍ਰਾਈਨੋਲਾਜੀ ਵਿਭਾਗ ਦੇ ਮਾਹਿਰਾਂ ਨੇ ਖੋਜ ਕਰਕੇ ਇਹ ਸਾਬਿਤ ਕੀਤਾ ਹੈ ਕਿ ਸ਼ੂਗਰ ਲਿਵਰ ਵੀ ਫੇਲ ਕਰ ਸਕਦੀ ਹੈ।

ਇੰਡੋਕ੍ਰਾਈਨੋਲਾਜੀ ਵਿਭਾਗ ਦੀ ਓ. ਪੀ. ਡੀ. ’ਚ ਆਏ ਸ਼ੂਗਰ ਦੇ ਮਰੀਜ਼ਾਂ ’ਤੇ ਕੀਤੀ ਗਈ ਖੋਜ ’ਚ 70 ਫ਼ੀਸਦੀ ਲੋਕਾਂ ਦੇ ਲਿਵਰ ਖ਼ਤਰੇ ’ਚ ਮਿਲੇ। ਖੋਜ ਦੇ ਨਤੀਜਿਆਂ ਦੇ ਆਧਾਰ ’ਤੇ ਮਰੀਜ਼ਾਂ ਨੂੰ ਨਵੀਂ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ।

ਮਾਹਿਰਾਂ ਨੂੰ ਸਕਾਰਾਤਮਕ ਨਤੀਜੇ ਦੀ ਉਮੀਦ ਹੈ। ਇੰਡੋਕ੍ਰਾਈਨੋਲਾਜੀ ਵਿਭਾਗ ਦੇ ਮੁਖੀ ਪ੍ਰੋ. ਸੰਜੇ ਨੇ ਦੱਸਿਆ ਕਿ ਸ਼ੂਗਰ ਕਿਡਨੀ, ਅੱਖਾਂ ਤੇ ਹੱਡੀਆਂ ਦੇ ਨਾਲ ਲਿਵਰ ਲਈ ਵੀ ਖ਼ਤਰਨਾਕ ਹੈ। ਇਸ ਦੀ ਪੁਸ਼ਟੀ ਲਈ ਓ. ਪੀ. ਡੀ. ’ਚ ਆਉਣ ਵਾਲੇ 500 ਮਰੀਜ਼ਾਂ ’ਤੇ ਖੋਜ ਕੀਤੀ ਗਈ।

ਇਸ ’ਚ ਉਨ੍ਹਾਂ ਨੂੰ ਦੋ ਭਾਗਾਂ ’ਚ ਵੰਡਿਆ ਗਿਆ। ਇਕ ਭਾਗ ’ਚ 5 ਸਾਲ ਤੋਂ ਵਧ ਸਮੇਂ ਤੋਂ ਸ਼ੂਗਰ ਨਾਲ ਪੀੜਤ 250 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ, ਜਦਕਿ ਦੂਜੇ ਭਾਗ ’ਚ ਨਵੇਂ 250 ਮਰੀਜ਼ਾਂ ਨੂੰ ਰੱਖਿਆ ਗਿਆ।

ਇਹ ਖ਼ਬਰ ਵੀ ਪੜ੍ਹੋ : Health Tips: ਬਦਲਦੇ ਮੌਸਮ ’ਚ ਕੀ ਤੁਹਾਨੂੰ ਵੀ ਹੁੰਦੈ ‘ਵਾਇਰਲ ਬੁਖ਼ਾਰ’ ਤਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਕਰੋ ਸੇਵਨ

ਸਕ੍ਰੀਨਿੰਗ ਦੌਰਾਨ ਦੇਖਿਆ ਗਿਆ ਕਿ 250 ਪੁਰਾਣੇ ਮਰੀਜ਼ਾਂ ’ਚੋਂ 70 ਫ਼ੀਸਦੀ ਦੇ ਲਿਵਰ ’ਚ ਫੈਟ ਜਮ੍ਹਾ ਸੀ, ਜਿਸ ਨਾਲ ਕਈ ਪ੍ਰੇਸ਼ਾਨੀਆਂ ਹੋ ਰਹੀਆਂ ਸਨ। ਦੂਜੇ ਭਾਗ ’ਚ ਸ਼ਾਮਲ 250 ਮਰੀਜ਼ਾਂ ’ਚੋਂ 10 ਫ਼ੀਸਦੀ ਦੇ ਲਿਵਰ ’ਚ ਫੈਟ ਪਾਇਆ ਗਿਆ। ਡਾ. ਸੰਜੇ ਦਾ ਕਹਿਣਾ ਹੈ ਕਿ ਸ਼ੂਗਰ ਕਾਰਨ ਲਿਵਰ ’ਚ ਮੁਸ਼ਕਿਲ ਹੋਣ ਲੱਗਦੀ ਹੈ। ਮੋਟਾਪਾ ਵਧਣ ਲੱਗਦਾ ਹੈ, ਜਿਸ ਨਾਲ ਲਿਵਰ ’ਚ ਫੈਟ ਜਮ੍ਹਾ ਹੋ ਜਾਂਦਾ ਹੈ।

ਲੱਛਣ

  • ਜ਼ਿਆਦਾ ਪਿਸ਼ਾਬ ਆਉਣਾ, ਖ਼ਾਸ ਕਰਕੇ ਰਾਤ ਨੂੰ
  • ਵਾਰ-ਵਾਰ ਪਿਆਸ ਲੱਗਣੀ
  • ਭਾਰ ਘੱਟ ਹੋਣਾ
  • ਬਹੁਤ ਜ਼ਿਆਦਾ ਭੁੱਖ ਲੱਗਣੀ
  • ਧੁੰਦਲਾ ਦਿਖਣਾ
  • ਜ਼ਿਆਦਾ ਥਕਾਵਟ
  • ਹੱਥਾਂ ਜਾਂ ਪੈਰਾਂ ’ਚ ਕੰਬਣੀ
  • ਚਮੜੀ ਦਾ ਰੁੱਖਾ ਹੋਣਾ
  • ਜ਼ਖ਼ਮਾਂ ਦਾ ਨਾ ਸੁੱਕਣਾ
  • ਵਾਰ-ਵਾਰ ਇੰਫੈਕਸ਼ਨ ਹੋਣਾ

ਸ਼ੂਗਰ ਕੰਟਰੋਲ ’ਚ ਰੱਖਣ ਲਈ ਇਨ੍ਹਾਂ ਗੱਲਾਂ ’ਤੇ ਦਿਓ ਧਿਆਨ

  • ਖੰਡ ਜਾਂ ਰਿਫਾਇੰਡ ਕਾਰਬੋਹਾਈਡ੍ਰੇਟ ਦੇ ਸੇਵਨ ਤੋਂ ਬਚੋ
  • ਇਕ ਸਮੇਂ ’ਚ ਭੋਜਨ ਦਾ ਥੋੜ੍ਹਾ-ਥੋੜ੍ਹਾ ਹਿੱਸਾ ਖਾਣ ਦੀ ਕੋਸ਼ਿਸ਼ ਕਰੋ
  • ਖਾਣੇ ’ਚ ਅਜਿਹੇ ਫਾਈਬਰ ਤੇ ਅਜਿਹਾ ਭੋਜਨ ਸ਼ਾਮਲ ਕਰੋ, ਜਿਨ੍ਹਾਂ ’ਚ ਗਲਾਈਸੇਮਿਕ ਇੰਡੈਕਸ ਘੱਟ ਹੋਵੇ
  • ਸਿਗਰੇਟ ਨਾ ਪੀਓ
  • ਦਿਨ ’ਚ ਘੱਟ ਤੋਂ ਘੱਟ 30 ਮਿੰਟ ਕਸਰਤ ਕਰੋ
  • ਬਲੱਡ ਕੋਲੈਸਟ੍ਰੋਲ ਪੱਧਰ ’ਤੇ ਨਜ਼ਰ ਰੱਖੋ
  • ਪੀਣ ਵਾਲੀਆਂ ਮਿੱਠੀਆਂ ਡਰਿੰਕਸ ਤੋਂ ਪ੍ਰਹੇਜ਼ ਕਰੋ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News