ਕੌੜੀ ਹੋਣ ਦੇ ਬਾਵਜੂਦ ਵੀ 'ਨਿੰਮ' ਸਰੀਰ ਲਈ ਕਿਸੇ ਵਰਦਾਨ ਤੋਂ ਨਹੀਂ ਹੈ ਘੱਟ, ਫ਼ਾਇਦੇ ਜਾਣ ਹੋ ਜਾਵੋਗੇ ਹੈਰਾਨ

Monday, Aug 19, 2024 - 04:18 PM (IST)

ਕੌੜੀ ਹੋਣ ਦੇ ਬਾਵਜੂਦ ਵੀ 'ਨਿੰਮ' ਸਰੀਰ ਲਈ ਕਿਸੇ ਵਰਦਾਨ ਤੋਂ ਨਹੀਂ ਹੈ ਘੱਟ, ਫ਼ਾਇਦੇ ਜਾਣ ਹੋ ਜਾਵੋਗੇ ਹੈਰਾਨ

ਜਲੰਧਰ - ਨਿੰਮ ਦੇ ਪੱਤੇ ਤੁਹਾਨੂੰ ਕੌੜੇ ਲਗਦੇ ਹਨ ਪਰ ਇਹ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਨਿੰਮ ਨੂੰ ਆਯੁਰਵੈਦ ਵਿੱਚ ਚਿਕਿਤਸਾ ਦਾ ਖ਼ਜ਼ਾਨਾ ਕਿਹਾ ਜਾਂਦਾ ਹੈ। ਨਿੰਮ ਦੇ ਪੱਤਿਆਂ ਦੀ ਵਰਤੋਂ ਕਰਨ ਨਾਲ ਸਾਡੀਆਂ ਕਈ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਕੁਸ਼ਠ ਰੋਗ, ਵਾਤ ਰੋਗ, ਵਿਸ਼ ਦੋਸ਼, ਖੰਘ, ਬੁਖਾਰ, ਟੀ.ਬੀ., ਖਾਰਸ਼ ਆਦਿ ਦੂਰ ਕਰਨ ਵਿਚ ਸਹਾਇਕ ਹੈ। ਕੁਦਰਤੀ ਇਲਾਜ ਵਿਚ ਇਸ ਦੀ ਵਰਤੋਂ  ਸ਼ੂਗਰ, ਅੱਖਾਂ ਦੇ ਰੋਗਾਂ ਵਿਚ ਵੀ ਕੀਤੀ ਜਾਂਦੀ ਹੈ। ਵਾਲਾਂ 'ਚ ਸਿਕਰੀ ਨੂੰ ਵੀ ਨਿੰਮ ਦੇ ਪੱਤਿਆਂ ਨਾਲ ਖਤਮ ਕੀਤਾ ਜਾ ਸਕਦਾ ਹੈ। ਨਿੰਮ ਨਾਲ ਹੋਰ ਕਿਹੜੇ ਫਾਇਦੇ ਹੁੰਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ...

ਨਿੰਮ ਦੀਆਂ ਪੱਤਿਆਂ ਨਾਲ ਹੋਣ ਵਾਲੇ ਫਾਇਦੇ 

ਸ਼ੂਗਰ ਕਰੇ ਕੰਟਰੋਲ
ਨਿੰਮ ਡਾਇਬਿਟੀਜ਼ ਰੋਗੀਆਂ ਲਈ ਫਾਇਦੇਮੰਦ ਹੁੰਦੇ ਹਨ। ਇਹ ਸ਼ੂਗਰ ਨੂੰ ਕੰਟਰੋਲ 'ਚ ਕਰਦਾ ਹੈ। ਨਿੰਮ ਦੇ ਪੱਤਿਆਂ ਨੂੰ ਖਾਣ ਨਾਲ ਡਾਇਬਿਟੀਜ਼ ਰੋਗੀਆਂ ਨੂੰ ਲਾਭ ਮਿਲਦਾ ਹੈ।

ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ

ਨਿੰਮ ਦੀਆਂ ਪੱਤੀਆਂ ਵਿੱਚ ਫਾਈਬਰ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੈ ਉਨ੍ਹਾਂ ਲਈ ਇਹ ਪੱਤੇ ਬਹੁਤ ਫਾਇਦੇਮੰਦ ਹੁੰਦੇ ਹਨ।

ਲਿਵਰ ਲਈ ਫਾਇਦੇਮੰਦ

ਨਿੰਮ ਦੀਆਂ ਪੱਤੀਆਂ 'ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਲਿਵਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ, ਜਿਸ ਨਾਲ ਤੁਹਾਡੇ ਖ਼ੂਨ ਦਾ ਸੰਚਾਰ ਵੀ ਠੀਕ ਰਹਿੰਦਾ ਹੈ।

ਇਮਿਊਨਿਟੀ ਬੂਸਟ ਕਰਨ 'ਚ ਮਦਦਗਾਰ

ਨਿੰਮ ਦੀਆਂ ਪੱਤੀਆਂ 'ਚ ਐਂਟੀਫੰਗਲ ਅਤੇ ਐਂਟੀਵਾਇਰਲ ਗੁਣ ਮੌਜੂਦ ਹੁੰਦੇ ਹਨ। ਇਨ੍ਹਾਂ ਪੱਤੀਆਂ ਨੂੰ ਇਮਿਊਨਿਟੀ ਬੂਸਟਰ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਕਈ ਤਰ੍ਹਾਂ ਦੀ ਇਨਫੈਕਸ਼ਨ ਤੇ ਬਿਮਾਰੀਆਂ ਤੋਂ ਬਚ ਸਕਦੇ ਹੋ। ਨਿੰਮ ਦੀਆਂ ਪੱਤੀਆਂ ਬਦਲਦੇ ਮੌਸਮ ਵਿੱਚ ਜ਼ੁਕਾਮ, ਖਾਂਸੀ, ਗਲੇ ਦੀ ਖਰਾਸ਼ ਆਦਿ ਸਮੱਸਿਆਵਾਂ ਤੋਂ ਰਾਹਤ ਦਿੰਦੀਆਂ ਹਨ।

ਮਸੂੜਿਆਂ ਲਈ ਫਾਇਦੇਮੰਦ
ਮਸੁੜਿਆਂ ਦੀਆਂ ਬੀਮਾਰੀਆਂ 'ਚ ਵੀ ਨਿੰਮ ਫਾਇਦੇਮੰਦ ਹੁੰਦੀ ਹੈ। ਇਹ ਮਸੂੜਿਆਂ ਦੀ ਸੋਜ ਨੂੰ ਖਤਮ ਕਰਦੀ ਹੈ। ਇਸ ਤੋਂ ਇਲਾਵਾ ਮੂੰਹ 'ਚੋਂ ਆਉਣ ਵਾਲੀ ਬਦਬੂ ਨੂੰ ਵੀ ਇਹ ਦੂਰ ਕਰਨ ਦਾ ਕੰਮ ਕਰਦੀ ਹੈ। ਨਿੰਮ ਦੇ ਪੱਤਿਆਂ ਦਾ ਰਸ ਮਸੂੜਿਆਂ 'ਤੇ ਰਗੜਣ ਨਾਲ ਫਾਇਦਾ ਹੁੰਦਾ ਹੈ।

ਪੇਟ ਦੇ ਕੀੜਿਆਂ ਨੂੰ ਕਰੇ ਖਤਮ
ਨਿੰਮ ਦੇ ਪੱਤੇ ਪੇਟ ਦੇ ਕੀੜਿਆਂ ਨੂੰ ਵੀ ਮਾਰਣ ਦਾ ਕੰਮ ਕਰਦੇ ਹਨ। ਖਾਲੀ ਪੇਟ ਨਿੰਮ ਦੇ ਪੱਤਿਆਂ ਨੂੰ ਚਬਾਉਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਚਿਹਰੇ ਤੋਂ ਹਟਾਉਂਦੀ ਹੈ ਦਾਣੇ
ਨਿੰਮ ਨੂੰ ਪਾਣੀ 'ਚ ਉਬਾਲ ਕੇ ਉਸ ਨਾਲ ਮੂੰਹ ਧੋਣ ਨਾਲ ਚਿਹਰੇ ਦੀ ਚਮੜੀ ਨੂੰ ਰੋਗਮੁਕਤ ਕਰਦੀ ਹੈ। ਇਸ ਤੋਂ ਇਲਾਵਾ ਚਿਹਰੇ 'ਤੇ ਨਿਕਲੇ ਦਾਣਿਆਂ ਦਾ ਵੀ ਸਫਾਇਆ ਕਰਦੀ ਹੈ।

ਜੀਵਾਣੁਰੋਧੀ ਗੁਣਾਂ ਨਾਲ ਭਰਪੂਰ
ਨਿੰਮ ਦੇ ਪੱਤਿਆਂ 'ਚ ਫੰਗਸਰੋਧੀ ਅਤੇ ਜੀਵਾਣੁਰੋਧੀ ਗੁਣ ਮੌਜੂਦ ਹੁੰਦੇ ਹਨ। ਇਹ ਸਿਕਰੀ ਦੇ ਉਪਚਾਰ ਅਤੇ ਸਿਰ ਦੀ ਚਮੜੀ ਨੂੰ ਠੀਕ ਰੱਖਣ 'ਚ ਕਾਫੀ ਮਦਦ ਕਰਦੇ ਹਨ। 

ਪੇਟ ਸਾਫ਼ ਹੋ ਜਾਂਦਾ ਹੈ
ਅਸੀਂ ਸਵੇਰੇ ਖਾਲੀ ਪੇਟ 10 ਕੁ ਪੱਤਿਆਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਪਾਣੀ ਨੂੰ ਪੀ ਸਕਦੇ ਹਾਂ ਜਿਸ ਨਾਲ ਸਾਡਾ ਪੇਟ ਸਾਫ਼ ਹੋ ਜਾਂਦਾ ਹੈ ਅਤੇ ਕਈ ਤਰ੍ਹਾਂ ਦੇ ਹੋਰ ਲਾਭ ਵੀ ਪ੍ਰਾਪਤ ਹੁੰਦੇ ਹਨ।


 


author

Tarsem Singh

Content Editor

Related News