ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਹੁੰਦੀ ਹੈ ਥਾਈਰਾਈਡ ਦੀ ਸਮੱਸਿਆ, ਇੰਝ ਕਰੋ ਇਲਾਜ

08/19/2018 9:35:02 AM

ਨਵੀਂ ਦਿੱਲੀ— ਥਾਈਰਾਈਡ ਇਕ ਅਜਿਹੀ ਸਮੱਸਿਆ ਹੈ ਜਿਸ ਨਾਲ ਜ਼ਿਆਦਾਤਰ ਲੋਕ ਬੀਮਾਰ ਹੀ ਰਹਿੰਦੇ ਹਨ। ਮਰਦਾਂ ਦੇ ਮੁਕਾਬਲੇ ਇਹ ਬੀਮਾਰੀ ਔਰਤਾਂ 'ਚ ਜ਼ਿਆਦਾ ਦੇਖੀ ਜਾਂਦੀ ਹੈ। ਥਾਈਰਾਈਡ ਮਨੁੱਖ ਦੇ ਸਰੀਰ 'ਚ ਮੌਜੂਦ ਐਂਡੋਕ੍ਰਾਈਨ ਗਲੈਂਡ ਵਿਚੋਂ ਇਕ ਹੈ। ਥਾਈਰਾਈਡ ਗ੍ਰੰਥੀ ਗਰਦਨ 'ਚ ਸਾਹ ਲੈਣ ਵਾਲੀ ਨਲੀ ਦੇ ਉੱਪਰ ਹੁੰਦੀ ਹੈ, ਜਿਸ ਦਾ ਆਕਾਰਾ ਤਿਤਲੀ ਵਰਗਾ ਹੁੰਦਾ ਹੈ। ਇਹ ਗ੍ਰੰਥੀ ਥਾਈਰਾਕਿਸਨ ਨਾਂ ਦੇ ਹਾਰਮੋਨਸ ਬਣਾਉਂਦੀ ਹੈ, ਜੋ ਸਰੀਰ ਦੀ ਐਨਰਜੀ, ਪ੍ਰੋਟੀਨ ਉਤਪਾਦਨ ਅਤੇ ਹੋਰ ਹਾਰਮੋਨਸ ਦੇ ਪ੍ਰਤੀ ਹੋਣ ਵਾਲੀ ਸੰਵੇਦਨਸ਼ੀਲਤਾ ਨੂੰ ਕੰਟਰੋਲ 'ਚ ਰੱਖਦਾ ਹੈ। ਥਾਈਰਾਈਡ ਹੋਣ 'ਤੇ ਸਰੀਰ ਦੀ ਪ੍ਰਤੀਰੋਧਕ ਸ਼ਮਤਾ ਘੱਟ ਹੁੰਦੀ ਹੈ, ਜਿਸ ਨਾਲ ਸਰੀਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਜ਼ਰ ਆਉਣ ਲੱਗਦੀਆਂ ਹਨ। ਜ਼ਿਆਦਾਤਰ ਮਾਮਲਿਆਂ 'ਚ ਥਾਈਰਾਈਡ ਦੇ ਸ਼ੁਰੂਆਤੀ ਲੱਛਣ ਦਾ ਪਤਾ ਆਸਾਨੀ ਨਾਲ ਨਹੀਂ ਚਲ ਪਾਉਂਦਾ, ਕਿਉਂਕਿ ਗਰਦਨ 'ਚ ਆਉਣ ਵਾਲੀ ਛੋਟੀ ਜਿਹੀ ਗੰੰਢ ਨੂੰ ਤਾਂ ਅਕਸਰ ਨਾਰਮਲ ਸਮਝ ਲਿਆ ਜਾਂਦਾ ਹੈ ਪਰ ਇਸ ਦੇ ਇਲਾਵਾ ਹੋਰ ਵੀ ਕਈ ਲੱਛਣ ਹਨ ਜਿਨ੍ਹਾਂ ਨੂੰ ਲੈ ਕੇ ਅਕਸਰ ਅਸੀਂ ਲੋਕ ਲਾਪਰਵਾਹੀ ਕਰ ਦਿੰਦੇ ਹਨ। ਜੋ ਬਾਅਦ 'ਚ ਗੰਭੀਰ ਸਮੱਸਿਆ ਬਣ ਜਾਂਦੀ ਹੈ। ਤੁਸੀਂ ਇਨ੍ਹਾਂ ਲੱਛਣਾਂ ਨੂੰ ਪਹਿਚਾਨ ਕੇ ਸਹੀ ਸਮੇਂ 'ਤੇ ਥਾਈਰਾਈਡ ਦਾ ਇਲਾਜ਼ ਕਰਵਾ ਸਕਦੀ ਹੋ।
1. ਤੇਜ਼ੀ ਨਾਲ ਭਾਰ ਵਧਦਾ ਹੈ
ਉਂਝ ਤਾਂ ਮੋਟਾਪਾ ਅੱਜ ਹਰ ਕਿਸੇ ਦੀ ਸਮੱਸਿਆ ਬਣਿਆ ਹੋਇਆ ਹੈ ਪਰ ਜੇ ਤੁਹਾਡਾ ਭਾਰ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਗਲਦੀ ਨਾ ਕਰੋ। ਕਿਉਂਕਿ ਥਾਈਰਾਈਡ ਦੇ ਕਾਰਨ ਮੈਟਾਬਾਲੀਜਮ ਵੀ ਪ੍ਰਭਾਵਿਤ ਹੁੰਦਾ ਹੈ। ਅਸੀਂ ਜੋ ਵੀ ਖਾਂਦੇ ਹਾਂ ਉਹ ਪੂਰੀ ਤਰ੍ਹਾਂ ਨਾਲ ਐਨਰਜੀ 'ਚ ਨਹੀਂ ਬਦਲ ਪਾਉਂਦਾ ਅਤੇ ਵਸਾ ਦੇ ਰੂਪ 'ਚ ਸਰੀਰ 'ਚ ਜਮ੍ਹਾ ਹੋਣ ਲੱਗਦਾ ਹੈ।
2. ਥਕਾਵਟ ਰਹਿਣਾ
ਜੇ ਬਿਨਾਂ ਕੋਈ ਕੰਮ ਕੀਤੇ ਸਰੀਰ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰਨ ਲੱਗੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਕਿਉਂਕਿ ਮੈਟਾਬਾਲੀਜਮ 'ਤੇ ਥਾਈਰਾਕਿਸਨ ਦੇ ਪ੍ਰਭਾਵ ਨਾਲ ਖਾਦਾ ਗਿਆ ਖਾਣਾ ਐਨਰਜੀ 'ਚ ਨਹੀਂ ਬਦਲ ਪਾਉਂਦਾ ਤਾਂ ਸਰੀਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਨ ਲੱਗਦਾ ਹੈ। ਇਸ ਤੋਂ ਇਲਾਵਾ ਥਕਾਵਟ ਦੇ ਕਾਰਨ ਅਨੀਮੀਆ ਵੀ ਹੋ ਸਕਦਾ ਹੈ।
3. ਅਨੀਮਿਅਤ ਮਾਹਾਵਾਰੀ
ਉਂਝ ਥਾਂ ਬਦਲਦੇ ਲਾਈਫਸਟਾਈਲ 'ਚ ਅਨੀਮਿਅਤ ਮਾਹਾਵਾਰੀ ਦੀ ਸਮੱਸਿਆ ਬਹੁਤ ਸਾਰੀਆਂ ਔਰਤਾਂ 'ਚ ਦੇਖਣ ਨੂੰ ਮਿਲਦੀ ਹੈ। ਮਾਹਾਵਾਰੀ 'ਚ ਹੋਣ ਵਾਲੀ ਗੜਬੜੀ ਨੂੰ ਕਦੇਂ ਵੀ ਅਣਦੇਖਿਆਂ ਨਾ ਕਰੋ ਕਿਉਂਕਿ ਥਾਈਰਾਈਡ ਦੀ ਸਮੱਸਿਆ ਹੋਣ 'ਤੇ ਮਾਹਾਵਾਰੀ ਦਾ ਇੰਟਰਵਲ ਵਧ ਜਾਂਦਾ ਹੈ ਅਤੇ 28 ਦਿਨ ਦੀ ਬਜਾਏ ਮਾਹਾਵਾਰੀ ਜ਼ਿਆਦਾ ਵਧ ਜਾਂਦੀ ਹੈ।
4. ਡਿਪ੍ਰੈਸ਼ਨ 'ਚ ਰਹਿਣਾ
ਜੇ ਥਾਈਰਾਈਡ ਗ੍ਰੰਥੀ ਘੱਟ ਮਾਤਰਾ 'ਚ ਥਾਈਰਾਕਿਸਨ ਪੈਦਾ ਕਰਦੀ ਹੈ ਤਾਂ ਇਸ ਨਾਲ ਡਿਪ੍ਰੈਸ਼ਨ ਵਾਲੇ ਹਾਰਮੋਨ ਐਕਟਿਵ ਹੋ ਜਾਂਦੇ ਹਨ। ਡਿਪ੍ਰੈਸ਼ਨ ਨਾਲ ਰਾਤ ਨੂੰ ਨੀਂਦ ਦੀ ਸਮੱਸਿਆ ਹੁੰਦੀ ਹੈ। ਜੇ ਤੁਹਾਨੂੰ ਵੀ ਡਿਪ੍ਰੈਸ਼ਨ ਰਹਿੰਦਾ ਹੈ ਤਾਂ ਤੁਰੰਤ ਕਿਸੇ ਡਾਕਟਰ ਤੋਂ ਜਾਂਚ ਕਰਵਾਓ।
5. ਛਾਤੀ 'ਚ ਦਰਦ ਹੋਣਾ
ਜੇ ਤੁਹਾਨੂੰ ਥਾਈਰਾਈਡ ਹੈ ਤਾਂ ਇਸ ਨਾਲ ਦਿਲ ਦੀ ਧੜਕਣ ਵੀ ਪ੍ਰਭਾਵਿਤ ਹੋ ਸਕਦੀ ਹੈ। ਦਿਲ ਦੀ ਧੜਕਣ 'ਚ ਹੋਣ ਵਾਲੀ ਇਸ ਅਨਿਯਮਿਤਤਾ ਕਾਰਨ ਛਾਤੀ 'ਤੇ ਤੇਜ਼ ਦਰਦ ਹੋ ਸਕਦਾ ਹੈ।
6. ਖਾਣਾ ਖਾਣ ਦਾ ਮਨ ਨਾ ਹੋਣਾ
ਥਾਈਰਾਈਡ ਹੋਣ 'ਤੇ ਭੁੱਖ ਤੇਜ਼ ਲੱਗਣ ਦੇ ਬਾਅਦ ਖਾਣ ਨਹੀਂ ਖਾਦਾ ਜਾਂਦਾ, ਉਂਝ ਹੀ ਕਈ ਵਾਰ ਜ਼ਰੂਰਤ ਤੋਂ ਜ਼ਿਆਦਾ ਖਾਣ 'ਤੇ ਭਾਰ ਤੇਜ਼ੀ ਨਾਲ ਘੱਟ ਹੋਣ ਲੱਗਦਾ ਹੈ।

ਇਹ ਹਨ ਘਰੇਲੂ ਇਲਾਜ
1. ਹਲਦੀ ਵਾਲਾ ਦੁੱਧ
ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਈਰਾਈਡ ਕੰਟਰੋਲ 'ਚ ਰਹਿੰਦਾ ਹੈ। ਜੇਕਰ ਤੁਸੀਂ ਵੀ ਹਲਦੀ ਵਾਲਾ ਦੁੱਧ ਨਹੀਂ ਪੀਣਾ ਚਾਹੁੰਦੇ ਤਾਂ ਤੁਸੀਂ ਹਲਦੀ ਨੂੰ ਵੀ ਭੁੰਨ ਕੇ ਵੀ ਖਾ ਸਕਦੇ ਹੋ। ਇਸ ਨਾਲ ਥਾਈਰਾਈਡ ਕੰਟਰੋਲ 'ਚ ਰਹੇਗਾ।
2. ਪਿਆਜ਼ ਨਾਲ ਮਸਾਜ
ਥਾਈਰਾਈਡ ਨੂੰ ਕੰਟਰੋਲ ਕਰਨ ਲਈ ਸਭ ਤੋਂ ਚੰਗਾ ਤਰੀਕਾ ਪਿਆਜ਼ ਹੈ। ਇਸ ਦੇ ਲਈ ਪਿਆਜ਼ ਨੂੰ ਦੋ ਹਿੱਸਿਆ 'ਚ ਕੱਟ ਕੇ ਸੌਂਣ ਤੋਂ ਪਹਿਲਾਂ ਥਾਈਰਾਈਡ ਗਲੈਂਡ ਦੇ ਕੋਲ ਕਲਾਕ ਵਾਈਜ ਮਸਾਜ ਕਰੋ। ਮਸਾਜ ਤੋਂ ਬਾਅਦ ਗਰਦਨ ਨੂੰ ਧੋਂਣ ਦੀ ਥਾਂ ਇੰਝ ਹੀ ਸਾਰੀ ਰਾਤ ਰਹਿਣ ਦਿਓ। ਕੁਝ ਦਿਨ ਲਗਾਤਾਰ ਇਸੇ ਤਰ੍ਹਾਂ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ।
3. ਹਰਾ ਧਨੀਆ
ਥਾਈਰਾਈਡ ਦਾ ਘਰੇਲੂ ਇਲਾਜ ਕਰਨ ਲਈ ਹਰੇ ਧਨੀਏ ਨੂੰ ਪੀਸ ਕੇ ਉਸ ਦੀ ਚਟਨੀ ਬਣਾ ਲਓ। 1 ਗਿਲਾਸ ਪਾਣੀ 'ਚ ਘੋਲ ਕੇ ਪੀਣ ਨਾਲ ਥਾਈਰਾਈਡ ਕੰਟਰੋਲ 'ਚ ਰਹੇਗਾ। ਤੁਸੀਂ ਚਾਹੋ ਤਾਂ ਚਟਨੀ ਨੂੰ ਭੋਜਨ ਨਾਲ ਵੀ ਖਾ ਸਕਦੇ ਹੋ।


Related News