ਇਹ ਹਨ ਡੇਂਗੂ ਬੁਖਾਰ ਦੇ ਲੱਛਣ ਅਤੇ ਘਰੇਲੂ ਇਲਾਜ

Friday, Oct 19, 2018 - 11:58 AM (IST)

ਇਹ ਹਨ ਡੇਂਗੂ ਬੁਖਾਰ ਦੇ ਲੱਛਣ ਅਤੇ ਘਰੇਲੂ ਇਲਾਜ

ਜਲੰਧਰ— ਇਨ੍ਹੀਂ ਦਿਨੀਂ ਡੇਂਗੂ ਦਾ ਬੁਖਾਰ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਬੁਖਾਰ ਮੱਛਰ ਕੱਟਣ ਨਾਲ ਹੁੰਦਾ ਹੈ। ਮੱਛਰ ਦੇ ਕੱਟਣ ਦੇ ਕਰੀਬ 3-5 ਦਿਨ੍ਹਾਂ ਬਾਅਦ ਡੇਂਗੂ ਬੁਖਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ। ਸਮੇਂ ਰਹਿੰਦੇ ਹੀ ਇਸ ਦਾ ਇਲਾਜ ਹੋਵੇ ਤਾਂ ਹਾਲਾਤ ਕੰਟਰੋਲ 'ਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਣਲੇਵਾ ਵੀ ਹੋ ਸਕਦੀ ਹੈ। ਅਜਿਹੀ ਹਾਲਤ 'ਚ ਅੱਜ ਅਸੀਂ ਤੁਹਾਨੂੰ ਡੇਂਗੂ ਦੇ ਲੱਛਣ, ਕਾਰਨ, ਬਚਾਅ ਅਤੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ। ਇਸ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।
ਡੇਂਗੂ ਬੁਖਾਰ ਦੇ ਲੱਛਣ
ਡੇਂਗੂ ਬੁਖਾਰ ਹੋਣ 'ਤੇ ਤੇਜ਼ ਬੁਖਰਾ, ਹੱਥਾਂ-ਪੈਰਾਂ 'ਚ ਦਰਦ, ਭੁੱਖ ਨਾ ਲੱਗਣਾ, ਉੱਲਟੀ ਆਉਣਾ, ਅੱਖਾਂ 'ਚ ਦਰਦ, ਸਿਰਦਰਦ, ਕਮਜ਼ੋਰੀ ਅਤੇ ਜੋੜਾਂ 'ਚ ਦਰਦ ਦੇ ਲੱਛਣ ਦਿਖਾਈ ਦਿੰਦੇ ਹਨ। 
ਡੇਂਗੂ ਤੋਂ ਬਚਾਅ ਦੇ ਉਪਾਅ
-
ਘਰ ਦੇ ਆਲੇ-ਦੁਆਲੇ ਸਫਾਈ ਰੱਖੋ।
- ਪੀਣ ਵਾਲੇ ਪਾਣੀ ਨੂੰ ਖੁੱਲ੍ਹਾ ਨਾ ਛੱਡੋ।
- ਰਾਤ ਨੂੰ ਸੌਂਦੇ ਸਮੇਂ ਅਜਿਹੇ ਕੱਪੜੇ ਪਹਿਨੋ ਜੋ ਸਰੀਰ ਦੇ ਹਰ ਹਿੱਸੇ ਨੂੰ ਢੱਕ ਸਕੇ।
- ਮੱਛਰਾਂ ਤੋਂ ਬਚਣ ਲਈ ਕਰੀਮ ਅਤੇ ਆਇਲ ਦਾ ਇਸਤੇਮਾਲ ਕਰੋ।
- ਠੰਡਾ ਪਾਣੀ ਨਾ ਪੀਓ ਅਤੇ ਬਾਸੀ ਰੋਟੀ ਤੋਂ ਵੀ ਪਰਹੇਜ਼ ਕਰੋ।
- ਫਿਲਟਰ ਪਾਣੀ ਦਾ ਇਸਤੇਮਾਲ ਕਰੋ।
ਸੈੱਲ ਵਧਾਉਣ ਲਈ ਪੀਓ ਇਹ ਜੂਸ
1. ਚੁਕੰਦਰ ਅਤੇ ਗਾਜਰ
1 ਗਿਲਾਸ ਗਾਜਰ ਦੇ ਜੂਸ 'ਚ 3-4 ਚੱਮਚ ਚੁਕੰਦਰ ਦਾ ਰਸ ਮਿਲਾ ਕੇ ਮਰੀਜ਼ ਨੂੰ ਦਿਓ। ਇਸ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਦੀ ਹੈ।
2. ਨਾਰੀਅਲ ਪਾਣੀ
ਨਾਰੀਅਲ ਪਾਣੀ 'ਚ ਇਲੈਕਟ੍ਰੋਲਾਈਟਸ ਕਾਫੀ ਮਾਤਰਾ 'ਚ ਹੁੰਦੇ ਹਨ। ਇਹ ਸਰੀਰ 'ਚ ਬਲੱਡ ਸੈੱਲਾਂ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਕਰਦਾ ਹੈ।
3. ਆਨਾਰ ਦਾ ਸੇਵਨ
ਮਰੀਜ਼ ਨੂੰ ਸਵੇਰੇ ਨਾਸ਼ਤੇ 'ਚ 1 ਕੱਪ ਆਨਾਰ ਖਾਣ ਨੂੰ ਦੇ ਦਿਓ। ਇਸ ਨਾਲ ਬਲੱਡ ਸੈੱਲ ਤੇਜ਼ੀ ਨਾਲ ਵਧਣ ਲੱਗਣਗੇ।
4. ਤੁਲਸੀ
ਡੇਂਗੂ ਹੋਣ 'ਤੇ ਤੁਲਸੀ ਦੇ ਪੱਤੇ ਉੱਬਾਲ ਲਓ ਫਿਰ ਇਸ ਪਾਣ ਦੀ ਸੇਵਨ ਦਿਨ 'ਚ 3 ਤੋਂ 4 ਵਾਰ ਕਰੋ।
5. ਸੇਬ
ਰੋਜ਼ਾਨਾ 1 ਸੇਬ ਖਾਓ। ਇਸ ਨਾਲ ਵੀ ਸਰੀਰ 'ਚ ਊਰਜਾ ਬਣੀ ਰਹੇਗੀ।


Related News