Health Tips : ਜਾਣੋ ਕਿਹੜੀ ਉਮਰ ’ਚ ਰੋਜ਼ਾਨਾ ਕਿੰਨਾ ਪੀਣਾ ਚਾਹੀਦੈ ‘ਦੁੱਧ’, ਦੂਰ ਹੋਣਗੀਆਂ ਇਹ ਬੀਮਾਰੀਆਂ

Thursday, Mar 25, 2021 - 01:28 PM (IST)

Health Tips : ਜਾਣੋ ਕਿਹੜੀ ਉਮਰ ’ਚ ਰੋਜ਼ਾਨਾ ਕਿੰਨਾ ਪੀਣਾ ਚਾਹੀਦੈ ‘ਦੁੱਧ’, ਦੂਰ ਹੋਣਗੀਆਂ ਇਹ ਬੀਮਾਰੀਆਂ

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕਾਂ ਨੂੰ ਦੁੱਧ ਪੀਣ ਦਾ ਸ਼ੌਕ ਹੈ, ਜਿਸ ਕਰਕੇ ਉਹ ਇਸ ਦੀ ਵਰਤੋਂ ਰੋਜ਼ਾਨਾ ਕਰਦੇ ਹਨ। ਦੁੱਧ ਪੀਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਇਸ ਦੇ ਸੇਵਨ ਨਾਲ ਨਾ ਸਿਰਫ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਸਗੋਂ ਇਸ ‘ਚ ਬਹੁਤ ਸਾਰੇ ਪੋਸ਼ਕ ਤੱਤ ਵੀ ਹੁੰਦੇ ਹਨ, ਜੋ ਸਰੀਰ ਲਈ ਕਈ ਤਰੀਕਿਆਂ ਨਾਲ ਲਾਭਕਾਰੀ ਹੁੰਦੇ ਹਨ। ਬਹੁਤ ਸਾਰੇ ਅਧਿਐਨਾਂ ‘ਚ ਇਹ ਸਾਬਤ ਹੋਇਆ ਹੈ ਕਿ ਦੁੱਧ ਦਾ ਸੇਵਨ ਸਾਡੀ ਸਿਹਤ ਨੂੰ ਬਣਾਈ ਰੱਖਣ ‘ਚ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਦਾ ਸੇਵਨ ਸ਼ੂਗਰ ਤੋਂ ਲੈ ਕੇ ਮੋਟਾਪੇ, ਦਿਲ ਦੀ ਬੀਮਾਰੀ ਅਤੇ ਕਈ ਕਿਸਮਾਂ ਦੇ ਕੈਂਸਰ ਨੂੰ ਰੋਕਣ ‘ਚ ਵੀ ਮਦਦ ਕਰਦਾ ਹੈ। ਅਜਿਹੇ ‘ਚ ਇਹ ਬਹੁਤ ਜ਼ਰੂਰੀ ਹੈ ਕਿ ਆਖਿਰਕਾਰ ਉਮਰ ਦੇ ਅਨੁਸਾਰ ਹਰ ਰੋਜ਼ ਕਿੰਨਾ ਦੁੱਧ ਪੀਣਾ ਚਾਹੀਦਾ ਹੈ, ਜਿਸ ਨਾਲ ਸਾਡੇ ਸਰੀਰ ਨੂੰ ਲਾਭ ਹੋਵੇਗਾ।

ਬੱਚੇ ਦੇ ਜਨਮ ਤੋਂ ਲੈ ਕੇ 1 ਸਾਲ ਦੀ ਉਮਰ ਤੱਕ 
ਬੱਚੇ ਦੇ ਜਨਮ ਤੋਂ ਲੈ ਕੇ ਛੇ ਮਹੀਨਿਆਂ ਤੱਕ ਤਾਂ ਉਨ੍ਹਾਂ ਨੂੰ ਸਿਰਫ ਮਾਂ ਦਾ ਹੀ ਦੁੱਧ ਪਿਲਾਉਣਾ ਚਾਹੀਦਾ ਹੈ। ਅਜਿਹਾ ਕਰਨ ਦੀ ਸਲਾਹ ਡਾਕਟਰ ਵੀ ਦਿੰਦੇ ਹਨ, ਕਿਉਂਕਿ ਇਸ ਉਮਰ ‘ਚ ਬੱਚਿਆਂ ਨੂੰ ਵਧੇਰੇ ਪੋਸ਼ਣ ਦੀ ਜ਼ਰੂਰਤ ਹੁੰਦੀ ਹੈ, ਜੋ ਉਨ੍ਹਾਂ ਨੂੰ ਮਾਂ ਦੇ ਦੁੱਧ ਤੋਂ ਹੀ ਮਿਲ ਸਕਦਾ ਹੈ। ਮਾਹਰ ਕਹਿੰਦੇ ਹਨ ਕਿ ਜਦੋਂ ਤੱਕ ਬੱਚਾ 1 ਸਾਲ ਦਾ ਨਹੀਂ ਹੁੰਦਾ, ਉਨ੍ਹਾਂ ਨੂੰ ਗਾਂ ਦਾ ਦੁੱਧ ਨਹੀਂ ਦੇਣਾ ਚਾਹੀਦਾ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹੋ ਸਕਦੀਆਂ ਹਨ। 

ਪੜ੍ਹੋ ਇਹ ਵੀ ਖ਼ਬਰ - Health Tips: ‘ਹਾਈ ਬਲੱਡ ਪ੍ਰੈਸ਼ਰ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਇਸ ਦੇ ਕਾਰਨ, ਲੱਛਣ ਤੇ ਘਰੇਲੂ ਉਪਾਅ

PunjabKesari

1 ਸਾਲ ਤੋਂ 3 ਸਾਲ ਤੱਕ ਦੀ ਉਮਰ ਤੱਕ
ਇਸ ਤੋਂ ਬਾਅਦ 1 ਸਾਲ ਤੋਂ 3 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਰੋਜ਼ਾਨਾ 100 ਤੋਂ 200 ਮਿਲੀਲੀਟਰ ਦੁੱਧ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਸਹੀ ਮਾਤਰਾ ‘ਚ ਕੈਲਸ਼ੀਅਮ ਮਿਲ ਸਕੇ। 

ਪੜ੍ਹੋ ਇਹ ਵੀ ਖ਼ਬਰ - ਪਤੀ-ਪਤਨੀ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਰਿਸ਼ਤੇ ’ਚ ਵਧੇਗਾ ਪਿਆਰ ਤੇ ਹੋਵੇਗਾ ਮਜ਼ਬੂਤ

4 ਸਾਲ ਤੋਂ 10 ਸਾਲ ਦੀ ਉਮਰ ਤੱਕ 
ਇਸ ਤੋਂ ਬਾਅਦ 4 ਸਾਲ ਤੋਂ 10 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਰੋਜ਼ਾਨਾ 200 ਤੋਂ 300 ਮਿਲੀਲੀਟਰ ਦੁੱਧ ਪੀਣਾ ਚਾਹੀਦਾ ਹੈ। ਇਹ ਉਨ੍ਹਾਂ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਉਨ੍ਹਾਂ ਨੂੰ ਦੁੱਧ ਤੋਂ ਬਣੇ ਪ੍ਰੋਡਕਟਸ ਵੀ ਦੇ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - Health Tips : ਕੀ ਹੈ ‘ਥਾਇਰਾਇਡ’? ਵਿਸਥਾਰ ਨਾਲ ਜਾਣੋ ਇਸ ਦੇ ਲੱਛਣ ਤੇ ਹੋਣ ਵਾਲੀਆਂ ਸਮੱਸਿਆਵਾਂ ਬਾਰੇ

PunjabKesari

11 ਤੋਂ 18 ਸਾਲ ਦੀ ਉਮਰ ਤੱਕ ਦੇ ਬੱਚਿਆਂ
ਇਸ ਤੋਂ ਬਾਅਦ 11 ਤੋਂ 18 ਸਾਲ ਦੀ ਉਮਰ ਤੱਕ ਦੇ ਬੱਚਿਆਂ ਦਾ ਇਸ ਉਮਰ ’ਚ ਸਰੀਰਕ ਅਤੇ ਮਾਨਸਿਕ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਇਸੇ ਕਰਕੇ ਇਸ ਉਮਰ ਵਿੱਚ ਦੁੱਧ ਦਾ ਮਹੱਤਵਪੂਰਣ ਯੋਗਦਾਨ ਹੁੰਦਾ ਹੈ। ਇਨ੍ਹਾਂ ਬੱਚਿਆਂ ਨੂੰ ਹਰ ਰੋਜ਼ ਘੱਟੋ-ਘੱਟ 3 ਗਿਲਾਸ ਦੁੱਧ ਪੀਣਾ ਚਾਹੀਦਾ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਗਰਮੀਆਂ ਦੇ ਮੌਸਮ ’ਚ ਜੇਕਰ ਤੁਸੀਂ ਵੀ ‘ਪਸੀਨੇ’ ਤੋਂ ਰਹਿੰਦੇ ਹੋ ਪਰੇਸ਼ਾਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

18 ਸਾਲ ਤੋਂ ਵੱਧ ਉਮਰ ਦੇ ਲੋਕ
ਦੂਜੇ ਪਾਸੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਯਾਨੀ ਆਈਸੀਐਮਆਰ ਦੀ ਇੱਕ ਰਿਪੋਰਟ ਅਨੁਸਾਰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਰੋਜ਼ਾਨਾ 2 ਗਲਾਸ ਦੁੱਧ ਪੀਣਾ ਚਾਹੀਦਾ ਹੈ। ਇਸ ਉਮਰ ਵਿੱਚ ਉਨ੍ਹਾਂ ਨੂੰ 600 ਮਿਲੀਗ੍ਰਾਮ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਕੈਲਸ਼ੀਅਮ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਾਲ, ਬੀਨਜ਼ ਜਾਂ ਹਰੀਆਂ ਸਬਜ਼ੀਆਂ ਵੀ ਖਾ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - Holi 2021 : ਵਾਸਤੂ ਸ਼ਾਸਤਰ ਅਨੁਸਾਰ ਇਸ ਵਾਰ ਇਨ੍ਹਾਂ ਰੰਗਾਂ ਨਾਲ ਖੇਡੋ ‘ਹੋਲੀ’, ਹੋਵੇਗਾ ਸ਼ੁੱਭ

ਪੜ੍ਹੋ ਇਹ ਵੀ ਖ਼ਬਰ - Holi 2021 : 499 ਸਾਲ ਬਾਅਦ ‘ਹੋਲੀ’ ’ਤੇ ਬਣ ਰਿਹੈ ਇਹ ਯੋਗ, ਰਾਸ਼ੀ ਅਨੁਸਾਰ ਕਰੋ ਇਨ੍ਹਾਂ ਰੰਗਾਂ ਦੀ ਵਰਤੋਂ, ਹੋਵੇਗਾ ਸ਼ੁੱਭ

PunjabKesari


author

rajwinder kaur

Content Editor

Related News