ਜ਼ੀਰੇ ਦਾ ਤੁੜਕਾ ਜ਼ੋਰਦਾਰ, ਸੂਰਤ ਨਿਖਾਰੇ ਅਤੇ ਸਿਹਤ ਬਣਾਏ

12/20/2015 2:34:09 PM

ਸਬਜ਼ੀ ਅਤੇ ਦਾਲ ''ਚ ਵਰਤਿਆਂ ਜਾਣ ਵਾਲਾ ਜ਼ੀਰਾ ਸਿਰਫ਼ ਖਾਣ ਦਾ ਸੁਆਦ ਨਹੀਂ ਵਧਾਉਂਦਾ। ਸਗੋਂ ਕਈ ਤਰ੍ਹਾਂ ਦੀਆਂ ਸਰੀਰਕ ਪਰੇਸ਼ਾਨੀਆਂ ਨੂੰ ਵੀ ਦੂਰ ਕਰਦਾ ਹੈ। ਇਸ ਦਾ ਫੈਸ ਪੈਕ ਵੀ ਬਣਾਇਆਂ ਜਾਂਦਾ ਹੈ। ਇਸ ਦੀ ਵਾਲਾਂ ਲਈ ਵੀ ਕੀਤੀ ਜਾਂਦੀ ਹੈ। ਜਾਣੋ ਕਿਸ ਤਰ੍ਹਾਂ ਜ਼ੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ।
1 ਸਕਿੱਰੀ ਤੋਂ ਛੁਟਕਾਰਾ- ਜਿਸ ਤੇਲ ਦਾ ਤੁਸੀਂ ਪ੍ਰਯੋਗ ਕਰਦੇ ਹੋ । ਉਸ ''ਚ ਜ਼ੀਰਾ ਪਾ ਕੇ ਗਰਮ ਕਰੋ। ਫਿਰ ਕੋਸੋ ਤੇਲ ਦੀ ਸਿਰ ''ਚ ਮਾਲਸ਼ ਕਰੋ
2 ਜ਼ੀਰੇ ਦਾ ਫੈਸਪੈਕ- ਜ਼ੀਰਾ ਪਾਊਡਰ ਅਤੇ ਹਲਦੀ ਸ਼ਹਿਦ ''ਚ ਮਿਕਸ ਕਰੋ ਅਤੇ ਪੈਕ ਤਿਆਰ ਕਰੋ। ਇਸ ਪੇਸਟ ਨਾਲ ਚਿਹਰੇ ''ਤੇ ਉਦੋਂ ਤਕ ਲਗਾਓ ਜਦੋਂ ਤਕ ਇਹ ਸੁੱਕ ਨਾ ਜਾਵੇ। ਇਸ ਨਾਲ ਚਮੜੀ ਨਰਮ ਅਤੇ ਚਮਕਦਾਰ ਬਣਦੀ ਹੈ।
3 ਹੱਥਾਂ ''ਤੇ ਜਲਣ- ਜ਼ੀਰੇ ਨੂੰ ਪਾਣੀ ਉਬਾਲ ਕੇ ਠੰਡਾ ਕਰਕੇ ਜਾਂ ਕੋਸੇ ਪਾਣੀ ਪੀ ਲਓ। ਕੋਸੇ ਪਾਣੀ ਜ਼ਿਆਦਾ ਪੀਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ।
4 ਮੋਟਾਪਾ ਲਈ- ਇਕ ਵੱਡਾ ਚਮਚ ਜ਼ੀਰਾ ਇਕ ਗਲਾਸ ਪਾਣੀ ''ਚ ਭਿਓਂ ਦਿਓ। ਸਵੇਰੇ ਇਸ ਪਾਣੀ ਨੂੰ ਉਬਾਲ ਕੇ ਕੋਸਾ ਪਾਣੀ ਪੀ ਲਓ ਅਤੇ ਜ਼ੀਰਾ ਚਬਾ ਕੇ ਖਾ ਲਓ।


Related News