Health Tips: ਕੋਰੋਨਾ ਮੌਕੇ ਫ਼ਲ ਤੇ ਸਬਜ਼ੀਆਂ ਨੂੰ ਇਸ ਤਰ੍ਹਾਂ ਰੱਖੋ ਕੀਟਾਣੂ ਮੁਕਤ, ਨਹੀਂ ਹੋਵੇਗਾ ਕੋਈ ਨੁਕਸਾਨ

Monday, Sep 21, 2020 - 01:17 PM (IST)

Health Tips: ਕੋਰੋਨਾ ਮੌਕੇ ਫ਼ਲ ਤੇ ਸਬਜ਼ੀਆਂ ਨੂੰ ਇਸ ਤਰ੍ਹਾਂ ਰੱਖੋ ਕੀਟਾਣੂ ਮੁਕਤ, ਨਹੀਂ ਹੋਵੇਗਾ ਕੋਈ ਨੁਕਸਾਨ

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦਾ ਕਹਿਰ ਘੱਟ ਹੋਣ ਦੀ ਥਾਂ ਲਗਾਤਾਰ ਵੱਧਦਾ ਜਾ ਰਿਹਾ ਹੈ। ਅਜਿਹੇ ‘ਚ ਹਰ ਕੋਈ ਇਸ ਵਾਇਰਸ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾ ਰਿਹਾ ਹੈ। ਅਜਿਹੇ ‘ਚ ਸਾਡੇ ਸਾਰਿਆਂ ਦੇ ਮਨ ‘ਚ ਇਹੀ ਖਿਆਲ ਆਉਂਦਾ ਹੈ ਕਿ ਜਦੋਂ ਅਸੀਂ ਬਜ਼ਾਰ ’ਚੋਂ ਕੋਈ ਸਬਜ਼ੀ ਭਾਜੀ ਖਰੀਦਦੇ ਹਾਂ ਤਾਂ ਅਜਿਹੇ ‘ਚ ਉਸ ਨੂੰ ਕਿਸ ਤਰ੍ਹਾਂ ਸਾਫ ਕੀਤਾ ਜਾਵੇ, ਜਿਸ ਨਾਲ ਉਸ ’ਤੇ ਕਈ ਵੀ ਕੀਟਾਣੂ ਨਾ ਹੋਣ। ਅਜਿਹੇ ‘ਚ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਬਾਹਰੋ ਬਾਜ਼ਾਰ ਤੋਂ ਲਿਆਉਣ ਵਾਲੀਆਂ ਚੀਜ਼ਾਂ ਨੂੰ ਕਈ ਘੰਟੇ ਧੁੱਪ ‘ਚ ਰੱਖ ਦਿਓ, ਕਿਉਂਕਿ ਅਜਿਹਾ ਕਰਨ ਨਾਲ ਸਬਜ਼ੀਆਂ ਅਤੇ ਹੋਰ ਚੀਜ਼ਾਂ ’ਤੇ ਲੱਗੇ ਵਾਇਰਸ ਖਤਮ ਹੋ ਜਾਣਗੇ।

ਸਬਜ਼ੀਆਂ ਤੇ ਫਲਾਂ ਨੂੰ ਸਾਬਣ ਨਾਲ ਨਾ ਧੋਵੋ
ਸਭ ਤੋਂ ਪਹਿਲੀ ਅਤੇ ਜ਼ਰੂਰੀ ਗੱਲ ਇਹ ਹੈ ਕਿ ਬਾਹਰੋ ਖਰੀਦ ਕੇ ਲਿਆਉਣ ਵਾਲੇ ਫਲਾਂ ਅਤੇ ਸਬਜ਼ੀਆਂ ਨੂੰ ਸਾਬਣ ਨਾਲ ਕਦੇ ਨਾ ਧੋਵੋ। ਸਾਬਣ ‘ਚ ਫਾਰਮਲਾਡੇਹਾਈਡ ਹੁੰਦਾ ਹੈ, ਜਿਸ ਦੇ ਇਸਤੇਮਾਲ ਨਾਲ ਪੇਟ ਖਰਾਬ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ।

ਕੀ ਤੁਹਾਨੂੰ ਵੀ ਸਾਰਾ ਦਿਨ ਥਕਾਵਟ ਤੇ ਕਮਜ਼ੋਰੀ ਹੁੰਦੀ ਹੈ ਮਹਿਸੂਸ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਫਲ ਤੇ ਸਬਜ਼ੀਆਂ ਡਿਸਇਨਫੈਕਟ ਕਰਨ ਦਾ ਸਹੀ ਤਰੀਕਾ
ਇਸ ਦੇ ਲਈ ਤੁਸੀਂ ਇਕ ਚੌਥਾਈ ਸਿਰਕਾ ਤੇ ਤਿੰਨ ਚੌਥਾਈ ਪਾਣੀ ਮਿਲਾ ਕੇ ਘਰ ‘ਚ ਹੀ ਇਕ ਸਿੰਪਲ ਸਾਲਿਊਸ਼ਨ ਬਣਾ ਸਕਦੇ ਹੋ। ਇਸ ਨੂੰ ਫਲਾਂ ਅਤੇ ਸਬਜ਼ੀਆਂ ‘ਤੇ ਸਪ੍ਰੇਅ ਕਰਕੇ ਪਾਣੀ ਨਾਲ ਸਾਫ ਕੀਤਾ ਜਾ ਸਕਦਾ ਹੈ। ਦੋ ਵੱਡੇ ਚਮਚ ਨਮਕ, ਅੱਧਾ ਕੱਪ ਸਿਰਕਾ ਅਤੇ ਦੋ ਲੀਟਰ ਪਾਣੀ ਵੀ ਮਿਲਾ ਕੇ ਸਾਲਿਊਸ਼ਨ ਤਿਆਰ ਕਰ ਸਕਦੇ ਹੋ। ਸਬਜ਼ੀਆਂ ਤੇ ਫਲਾਂ ਨੂੰ ਪਾਣੀ ਨਾਲ ਧੋਣ ਤੋਂ ਪਹਿਲਾਂ ਪੰਜ ਮਿੰਟ ਇਸ ਘੋਲ ‘ਚ ਭਿਉਂ ਦੇਵੋ। ਅਜਿਹਾ ਕਰਨ ਨਾਲ ਇਹ ਕੀਟਾਣੂ ਮੁਕਤ ਹੋ ਜਾਣਗੀਆਂ।

ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਕ ਹਫ਼ਤੇ ਲਈ ਖਾਓ ਇਹ ਵਸਤੂਆਂ, ਹੋਣਗੇ ਜ਼ਬਰਦਸਤ ਫ਼ਾਇਦੇ

ਵਿਆਹ ਤੋਂ ਬਾਅਦ ਇੰਝ ਬਦਲ ਜਾਂਦੀ ਹੈ ਸਾਰਿਆਂ ‘ਮੁੰਡਿਆਂ’ ਦੀ ਜ਼ਿੰਦਗੀ

WHO ਗਾਈਡਲਾਈਨਜ਼
WHO ਦੀ ਗਾਈਡਲਾਈਨਜ਼ ਅਨੁਸਾਰ ਖਾਣ ਦੀਆਂ ਚੀਜ਼ਾਂ ਨੂੰ ਹਮੇਸ਼ਾ ਚੰਗੀ ਤਰ੍ਹਾਂ ਨਾਲ ਪਕਾ ਕੇ ਖਾਓ। ਇਨ੍ਹਾਂ ਨੂੰ ਸੁਰੱਖਿਅਤ ਤਾਪਮਾਨ ‘ਤੇ ਰੱਖੋ ਅਤੇ ਪਕਾਉਣ ਲਈ ਸਾਫ ਪਾਣੀ ਤੇ ਰਾਅ-ਮਟੀਰੀਅਲ ਦੀ ਵਰਤੋਂ ਕਰੋ। ਇਹ ਵੀ ਧਿਆਨ ਰੱਖੋ ਕਿ ਫਲ ਤੇ ਸਬਜ਼ੀਆਂ ਲਿਆਉਣ ਲਈ, ਜਿਸ ਬੈਗ ਦੀ ਤੁਸੀਂ ਵਰਤੋ ਕਰਦੇ ਹੋ, ਉਹ ਪਾਣੀ ਨਾਲ ਸਾਫ ਹੋਣ ਵਾਲਾ ਹੋਵੇ। ਬਾਜ਼ਾਰ ‘ਚ ਵਾਰ-ਵਾਰ ਜਾਣ ਤੋਂ ਗੁਰੇਜ਼ ਕਰੋ।

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ

PunjabKesari


author

rajwinder kaur

Content Editor

Related News