ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਮਿਲਦਾ ਹੈ ਛੁਟਕਾਰਾ

10/12/2017 4:58:10 PM

ਨਵੀਂ ਦਿੱਲੀ— ਪਾਣੀ ਸਾਡੇ ਸਰੀਰ ਲਈ ਬਹੁਤ ਜ਼ਰੂਰ ਹੁੰਦਾ ਹੈ। ਸਰੀਰ ਦਾ ਲਗਭਗ 70 % ਭਾਗ ਪਾਣੀ ਦਾ ਹੀ ਬਣਿਆ ਹੋਇਆ ਹੈ। ਇਹ ਸਰੀਰ ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ ਅਤੇ ਸਰੀਰ ਨੂੰ ਕਈ ਪ੍ਰੇਸ਼ਾਨੀਆਂ ਤੋਂ ਦੂਰ ਰੱਖਦਾ ਹੈ ਪਰ ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣ ਨਾਲ ਸਰੀਰ ਨੂੰ ਦੋਗੁਣਾ ਫਾਇਦਾ ਹੁੰਦਾ ਹੈ। ਤਾਂਬੇ ਦੇ ਭਾਂਡੇ ਵਿਚ ਐਂਟੀਆਕਸੀਡੈਂਟ ਤੱਤ ਪਾਣੀ ਵਿਚ ਪੈਦਾ ਹੋਣ ਵਾਲੇ ਬੈਕਟੀਰੀਆ ਨੂੰ ਖਤਮ ਕਰਕੇ ਪਾਣੀ ਨੂੰ ਸਾਫ ਕਰ ਦਿੰਦਾ ਹੈ, ਜਿਸ ਨਾਲ ਸਰੀਰ ਇਨਫੈਕਸ਼ਨ ਤੋਂ ਦੂਰ ਰਹਿੰਦਾ ਹੈ। ਇਸ ਤੋਂ ਇਲਾਵਾ ਵੀ ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣ ਨਾਲ ਕਈ ਫਾਇਦਾ ਹੁੰਦਾ ਹੈ, ਜਿਸ ਬਾਰੇ ਵਿਚ ਇਕ ਵਾਰ ਜ਼ਰੂਰ ਪੜੋ। 
1. ਪਾਚਨ ਕਿਰਿਆ 
ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਕਈ ਵਾਰ ਡਾਈਜੇਸ਼ਨ ਸਿਸਟਮ ਖਰਾਬ ਹੋ ਜਾਂਦਾ ਹੈ। ਜਿਸ ਨਾਲ ਪੇਟ ਸੰਬਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ ਵਿਚ ਰੋਜ਼ਾਨਾ ਤਾਂਬੇ ਦੇ ਭਾਂਡਿਆਂ ਵਿਚ ਰੱਖਿਆ ਜਾ ਸਕਦਾ ਹੈ, ਜਿਸ ਨਾਲ ਪੇਟ ਸੰਬੰਧੀ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਅਜਿਹੇ ਵਿਚ ਰੋਜ਼ਾਨਾ ਤਾਂਬੇ ਦੇ ਭਾਂਡੇ ਵਿਚ ਰੱੱਖਿਆ ਪਾਣੀ ਪੀਓ,ਜਿਸ ਨਾਲ ਪਾਚਨ ਕਿਰਿਆ ਵੀ ਬਿਹਤਰ ਹੋਵੇਗੀ। 
2. ਭਾਰ ਘੱਟ ਕਰੇ
ਮੋਟਾਪਾ ਅੱਜਕਲ ਦੇ ਲੋਕਾਂ ਦੀ ਆਮ ਸਮੱਸਿਆ ਹੈ। ਅਜਿਹੇ ਵਿਚ ਰੋਜ਼ਾਨਾ ਰਾਤ ਨੂੰ ਤਾਂਬੇ ਦੇ ਭਾਂਡੇ ਵਿਚ ਪਾਣੀ ਰੱਖੋ ਅਤੇ ਸਵੇਰੇ ਇਸ ਨੂੰ ਪੀਓ। ਇਸ ਨਾਲ ਸਰੀਰ ਦੀ ਐਕਸਟਰਾ ਚਰਬੀ ਘੱਟ ਹੋ ਜਾਂਦੀ ਹੈ ਅਤੇ ਭਾਰ ਵੀ ਘੱਟ ਹੋਵੇਗਾ। 
3. ਪੇਟ ਦਾ ਅਲਸਰ 
ਕੁਝ ਲੋਕਾਂ ਨੂੰ ਪੇਟ ਵਿਚ ਅਲਸਰ ਹੋ ਜਾਂਦਾ ਹੈ। ਜਿਸ ਨਾਲ ਪੇਟ ਵਿਚ ਛਾਲੇ ਅਤੇ ਦਰਦ ਹੁੰਦਾ ਹੈ। ਅਜਿਹੇ ਵਿਚ ਰੋਜ਼ ਸਵੇਰੇ ਖਾਲੀ ਪੇਟ ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣ ਨਾਲ ਅਲਸਰ ਦੀ ਬੀਮਾਰੀ ਠੀਕ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਸੱਟ ਲੱਗਣ 'ਤੇ ਵੀ ਤਾਂਬੇ ਦੇ ਭਾਂਡੇ ਵਿਚ ਰੱਖਿਆਂ ਪਾਣੀ ਪੀਣ ਨਾਲ ਫਾਇਦਾ ਹੁੰਦਾ ਹੈ। ਇਸ ਨਾਲ ਜਖਮ ਜਲਦੀ ਭਰਦੇ ਹਨ।
4. ਇਨਫੈਕਸ਼ਨ ਨੂੰ ਦੂਰ ਕਰੇ
ਮੌਸਮ ਬਦਲਣ ਦੇ ਨਾਲ ਹੀ ਲੋਕਾਂ ਨੂੰ ਸਰਦੀ-ਜੁਕਾਮ ਹੋ ਜਾਂਦਾ ਹੈ। ਇਹ ਜ਼ਿਆਦਾਤਰ ਇਨਫੈਕਸ਼ਨ ਦੀ ਵਜ੍ਹਾ ਨਾਲ ਹੁੰਦਾ ਹੈ। ਅਜਿਹੇ ਵਿਚ ਰੋਜ਼ਾਨਾ ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਪੀਓ। ਜਿਸ ਨਾਲ ਸਰੀਰ ਇਨਫੈਕਸ਼ਨ ਤੋਂ ਬਚਿਆਂ ਰਹੇਗਾ।


Related News