ਭਾਰ ਘਟਾਉਣ ਤੇ ਕਬਜ਼ ਤੋਂ ਨਿਜ਼ਾਤ ਪਾਉਣ ਲਈ ਰੋਜ਼ਾਨਾ ਨਾਸ਼ਤੇ 'ਚ ਕਰੋ 'ਪਪੀਤੇ' ਦਾ ਸੇਵਨ, ਹੋਣਗੇ ਕਈ ਫ਼ਾਇਦੇ

Friday, Mar 22, 2024 - 06:34 PM (IST)

ਭਾਰ ਘਟਾਉਣ ਤੇ ਕਬਜ਼ ਤੋਂ ਨਿਜ਼ਾਤ ਪਾਉਣ ਲਈ ਰੋਜ਼ਾਨਾ ਨਾਸ਼ਤੇ 'ਚ ਕਰੋ 'ਪਪੀਤੇ' ਦਾ ਸੇਵਨ, ਹੋਣਗੇ ਕਈ ਫ਼ਾਇਦੇ

ਜਲੰਧਰ - ਪਪੀਤਾ ਇਕ ਅਜਿਹਾ ਫਲ ਹੈ, ਜੋ ਹਰ ਥਾਂ 'ਤੇ ਆਸਾਨੀ ਨਾਲ ਮਿਲਣ ਜਾਂਦਾ ਹੈ। ਪਪੀਤਾ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਸੁਆਦ ਹੋਣ ਦੇ ਨਾਲ-ਨਾਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਵੀ ਹੁੰਦਾ ਹੈ। ਇਸ 'ਚ ਵਿਟਾਮਿਨ, ਵਿਟਾਮਿਨ-ਏ, ਸੀ ਤੇ ਈ, ਫਾਈਬਰ, ਮਿਨਰਲਜ਼, ਪੋਟਾਸ਼ੀਅਮ ਵਰਗੇ ਤੱਤ ਹੁੰਦੇ ਹਨ। ਪਪੀਤਾ ਖਾਣ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਨਿਜ਼ਾਤ ਮਿਲਦੀ ਹੈ। ਜੇਕਰ ਤੁਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਪਪੀਤਾ ਦਾ ਸੇਵਨ ਰੋਜ਼ਾਨਾ ਨਾਸ਼ਤੇ 'ਚ ਜ਼ਰੂਰ ਕਰੋ। ਇਹ ਸੁਆਦ ਅਤੇ ਪੌਸ਼ਟਿਕ ਫਲ ਹੈ। ਪਪੀਤੇ 'ਚ ਪਾਪੇਨ ਨਾਮਕ ਇਕ ਅੰਜ਼ਾਇਮ ਹੁੰਦਾ ਹੈ, ਜੋ ਪ੍ਰੋਟੀਨ ਨੂੰ ਪਚਾਉਣ 'ਚ ਮਦਦ ਕਰਦਾ ਹੈ। ਰੋਜ਼ਾਨਾ ਨਾਸ਼ਤੇ 'ਚ ਪਪੀਤਾ ਖਾਣ ਨਾਲ ਸਰੀਰ ਨੂੰ ਕਿਹੜੇ-ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ.... 

ਭਾਰ ਘਟਾਉਣ ਦਾ ਸੌਖਾ ਤਰੀਕਾ
ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਨਾਸ਼ਤੇ 'ਚ ਪਪੀਤੇ ਦਾ ਸੇਵਨ ਕਰੋ। ਇਸ 'ਚ ਫਾਈਬਰ ਹੁੰਦਾ ਹੈ, ਜੋ ਢਿੱਡ ਨੂੰ ਲੰਬੇ ਸਮੇਂ ਤਕ ਭਰਿਆ ਹੋਇਆ ਮਹਿਸੂਸ ਕਰਾਉਂਦਾ ਹੈ। ਇਸ ਨਾਲ ਭੁੱਖ ਘੱਟ ਲੱਗਦੀ ਹੈ। ਪਪੀਤੇ 'ਚ ਕੈਲੋਰੀ ਘੱਟ ਹੁੰਦੀ ਹੈ, ਜਿਸ ਨਾਲ ਭਾਰ ਘਟਾਉਣਾ ਸੌਖਾ ਹੋ ਜਾਂਦਾ ਹੈ। 

PunjabKesari

ਪਾਚਨ ਸ਼ਕਤੀ ਨੂੰ ਰੱਖਦਾ ਠੀਕ
ਪਾਚਨ ਤੰਤਰ ਲਈ ਪਪੀਤੇ ਨੂੰ ਸਭ ਤੋਂ ਵਧੀਆ ਆਪਸ਼ਨ ਮੰਨਿਆ ਜਾਂਦਾ ਹੈ। ਕਦੇ-ਕਦੇ ਅਸੀਂ ਜੰਕ ਫੂਡ ਜਾਂ ਤੇਲ ਵਾਲਾ ਖਾਣਾ ਖਾਣ ਨੂੰ ਮਜਬੂਰ ਹੁੰਦੇ ਹਾਂ ਤਾਂ ਅਜਿਹੇ 'ਚ ਰੋਜ਼ ਇਕ ਪਪੀਤਾ ਅਜਿਹੇ ਭੋਜਨ ਤੋਂ ਹੋਣ ਵਾਲੇ ਨੁਕਸਾਨ ਤੋਂ ਸਰੀਰ ਨੂੰ ਬਚਾਏ ਰੱਖਦਾ ਹੈ, ਕਿਉਂਕਿ ਇਸ 'ਚ ਫਾਈਬਰ ਦੇ ਨਾਲ-ਨਾਲ ਪਪੈਨ ਨਾਂ ਦਾ ਇਕ ਐਨਜ਼ਾਈਮ ਪਾਇਆ ਜਾਂਦਾ ਹੈ, ਜੋ ਪਾਚਨ ਸ਼ਕਤੀ ਨੂੰ ਠੀਕ ਰੱਖਦਾ ਹੈ।

ਕਬਜ਼ ਤੋਂ ਰਾਹਤ
ਨਾਸ਼ਤੇ 'ਚ ਪਪੀਤੇ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਪਪੀਤਾ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਪਾਚਨ ਕਿਰਿਆ ਨੂੰ ਸੁਧਾਰਨ ਦਾ ਕੰਮ ਕਰਦੀ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ। 

ਚਮੜੀ ਦੀਆਂ ਸਮੱਸਿਆਵਾਂ 
ਪਪੀਤੇ ਨਾਲ ਤੁਹਾਡੀ ਸਕਿਨ ਚਮਕਦਾਰ ਬਣੀ ਰਹਿੰਦੀ ਹੈ ਅਤੇ ਝੁਰੜੀਆਂ ਨੂੰ ਦੂਰ ਕਰਦਾ ਹੈ। ਥੋੜ੍ਹਾ ਜਿਹਾ ਪਪੀਤਾ, ਇਕ ਚੱਮਚ ਸ਼ਹਿਦ ਅਤੇ ਗੁਲਾਬ ਜਲ ਨੂੰ ਮਿਕਸ ਕਰ ਕੇ ਪੇਸਟ ਤਿਆਰ ਕਰ ਲਓ। ਫਿਰ ਉਸ ਨੂੰ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਵੋ। ਇਸ ਨਾਲ ਤੁਹਾਡੀ ਸਕਿਨ ਮੁਲਾਇਮ ਅਤੇ ਗਲੋਇੰਗ ਹੋ ਜਾਵੇਗੀ।

PunjabKesari

ਢਿੱਡ 'ਚ ਗੈਸ ਦੀ ਸਮੱਸਿਆ
ਪਪੀਤੇ 'ਚ ਪਾਪੇਨ ਨਾਮਕ ਇਕ ਅੰਜ਼ਾਇਮ ਪਾਇਆ ਜਾਂਦਾ ਹੈ, ਜੋ ਪ੍ਰੋਟੀਨ ਨੂੰ ਪਚਾਉਣ 'ਚ ਮਦਦ ਕਰਦਾ ਹੈ। ਇਸ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ। ਰੋਜ਼ਾਨਾ ਨਾਸ਼ਤੇ 'ਚ ਪਪੀਤਾ ਖਾਣ ਨਾਲ ਢਿੱਡ 'ਚ ਬਣਨ ਵਾਲੀ ਗੈਸ ਅਤੇ ਸੋਜ ਦੀ ਸਮੱਸਿਆ ਘੱਟ ਹੋ ਜਾਂਦੀ ਹੈ। 

ਮਜ਼ਬੂਤ ਇਮਿਊਨ ਸਿਸਟਮ
ਜੇਕਰ ਤੁਸੀਂ ਆਪਣੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਨਾਸ਼ਤੇ 'ਚ ਪਪੀਤੇ ਦਾ ਸੇਵਨ ਕਰੋ। ਪਪੀਤੇ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਬੀਮਾਰੀਆਂ ਨਾਲ ਲੜਨ 'ਚ ਮਦਦ ਕਰ ਸਕਦਾ ਹੈ।

ਕੋਲੈਸਟ੍ਰੋਲ ਦੀ ਪ੍ਰੇਸ਼ਾਨੀ ਨੂੰ ਕਰੇ ਦੂਰ
ਕੋਲੈਸਟ੍ਰੋਲ ਦੀ ਪ੍ਰੇਸ਼ਾਨੀ ਅੱਜਕਲ ਆਮ ਹੁੰਦੀ ਜਾ ਰਹੀ ਹੈ, ਜੋ ਹਾਰਟ ਅਟੈਕ ਅਤੇ ਹਾਈ ਬਲੱਡ ਪ੍ਰੈਸ਼ਰ ਸਮੇਤ ਹੋਰ ਕਈ ਬੀਮਾਰੀਆਂ ਨੂੰ ਸੱਦਾ ਦੇ ਸਕਦਾ ਹੈ। ਪਪੀਤਾ ਇਸ ਨੂੰ ਕੰਟਰੋਲ 'ਚ ਰੱਖਦਾ ਹੈ, ਕਿਉਂਕਿ ਇਸ 'ਚ ਫਾਈਬਰ, ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਖੂਨ ਦੀਆਂ ਨਾੜੀਆਂ 'ਚ ਕੋਲੈਸਟ੍ਰੋਲ ਨੂੰ ਜੰਮਣ ਨਹੀਂ ਦਿੰਦੇ।

ਮਾਹਾਵਾਰੀ ਦੇ ਦਰਦ ਨੂੰ ਕਰੇ ਦੂਰ
ਮਾਹਾਵਾਰੀ 'ਚ ਹੋਣ ਵਾਲਾ ਦਰਦ ਬਹੁਤ ਜਾਨਲੇਵਾ ਹੁੰਦਾ ਹੈ ਅਤੇ ਅਜਿਹੇ 'ਚ ਪਪੀਤੇ ਦੀ ਵਰਤੋਂ ਨਾਲ ਇਸ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਤੁਸੀਂ ਰੋਜ਼ਾਨਾ ਨਾਸ਼ਤੇ 'ਚ ਪਪੀਤੇ ਦਾ ਸੇਵਨ ਕਰੋ।

ਖੂਨ ਦੀ ਕਮੀ 
ਪਪੀਤਾ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ। ਇਸ ਲਈ ਸਰੀਰ 'ਚ ਖੂਨ ਦੀ ਕਮੀ ਹੋਣ 'ਤੇ ਰੋਜ਼ਾਨਾ ਪਪੀਤੇ ਦੀ ਵਰਤੋਂ ਕਰੋ।

ਬਵਾਸੀਰ ਤੋਂ ਆਰਾਮ
ਹਰ ਰੋਜ਼ ਸਵੇਰੇ ਖਾਲੀ ਢਿੱਡ ਪਪੀਤਾ ਖਾਣ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਬਵਾਸੀਰ ਤੋਂ ਆਰਾਮ ਮਿਲਦਾ ਹੈ। ਪਾਈਲਸ ਦੇ ਮਰੀਜ਼ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।


author

rajwinder kaur

Content Editor

Related News