ਕੋਲੋਰੈਕਟਲ ਕੈਂਸਰ ਬਾਰੇ ਜਾਣਨਾ ਹੈ ਬਹੱਦ ਜ਼ਰੂਰੀ, ਜਾਣੋ ਕਿਉਂ
Wednesday, Jul 22, 2020 - 12:23 PM (IST)
ਜਲੰਧਰ - ਕੋਲੋਰੈਕਟਲ ਕੈਂਸਰ ਕੋਲੋਨ (ਪੇਟ) ਜਾਂ ਰੈਕਟਮ (ਗੁਦਾ ਜਾਂ ਮਿਰਦੇ) ਦਾ ਕੈਂਸਰ ਹੈ, ਜੋ ਪਾਚਨ ਦੇ ਹੇਠਲੇ ਸਿਰੇ ’ਚ ਸਥਿਤ ਹੁੰਦਾ ਹੈ। ਇਸ ਨੂੰ ਬਾਵੇਲ, ਕੋਲਨ ਜਾਂ ਰੈਕਟਲ ਕੈਂਸਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਹ ਸੰਸਾਰਿਕ ਪੱਧਰ ’ਤੇ ਤੀਜੇ ਸਭ ਤੋਂ ਆਮ ਕੈਂਸਰ ਹੈ। ਹਰ ਸਾਲ ਇਸ ਦੇ ਕਰੀਬ 14 ਲੱਖ ਨਵੇਂ ਮਾਮਲੇ ਅਤੇ 6,94,000 ਮੌਤਾਂ ਹੁੰਦੀਆਂ ਹਨ। ਜੇਕਰ ਇਸ ਬੀਮਾਰੀ ਦਾ ਪਤਾ ਸ਼ੁਰੂ ’ਚ ਹੀ ਚੱਲ ਜਾਵੇ ਤਾਂ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।
ਕੋਲੋਰੈਕਟਲ ਹੋਣ ਦੇ ਕਾਰਣ
ਕੋਲੋਰੈਕਟਲ ਕੈਂਸਰ ਦਾ ਰਿਸਕ 50 ਸਾਲ ਦੀ ਉਮਰ ਤੋਂ ਬਾਅਦ ਵੱਧ ਜਾਂਦਾ ਹੈ। ਕੋਲੋਰੈਕਟਲ ਪਾਲਿਪਸ (ਕੋਸ਼ਿਕਾਵਾਂ ਦਾ ਇੱਕ ਛੋਟਾ ਸਮੂਹ) ਜਾਂ ਕੋਲੋਰੈਕਟਲ ਕੈਂਸਰ ਦਾ ਨਿੱਜੀ ਇਤਿਹਾਸ : ਪੇਟ ਦੀ ਇਨਫਲੇਮੇਟ੍ਰੀ ਬੀਮਾਰੀ ਦਾ ਇਤਿਹਾਸ (ਅਲਸੇਰੇਟਿਵ ਕੋਲੋਰੈਕਟਲ ਜਾਂ ਕ੍ਰੋਹੇਨਸ ਡਿਜ਼ੀਜ਼ : ਕੋਲੋਰੈਕਟਲ ਕੈਂਸਰ ਦਾ ਪਰਿਵਾਰਕ ਇਤਿਹਾਸ : ਮੋਟਾਪਾ, ਰੋਜ਼ਾਨਾ ਸਰੀਰਕ ਗਤੀਵਿਧੀ/ ਕਸਰਤ ਦੀ ਘਾਟ।
ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਢੰਗ
ਜਾਣੋ ਇਸ ਦੇ ਕੀ ਹਨ ਸੰਕੇਤ
ਪੇਟ ਨਾਲ ਜੁੜੀਆਂ ਆਦਤਾਂ ’ਚ ਬਦਲਾਅ ਵਰਗੇ ਡਾਇਰੀਆ ਕਬਜ਼ ਅਤੇ ਪੇਟ ਸਾਫ ਨਾ ਹੋਣਾ, ਜੋ ਕੁਝ ਦਿਨ ਚੱਲਦਾ ਹੈ, ਪਿਸ਼ਾਬ ਕਰਨ ਦੀ ਤਲਬ ਲੱਗਣ ’ਤੇ ਜਾਣ ਤੋਂ ਰਾਹਤ ਨਹੀਂ ਮਿਲਣਾ, ਮਲ ਦਾ ਰੰਗ ਕਾਲਾ ਹੋਣ ਜਾਂ ਉਸ ’ਚ ਖੂਨ, ਕਮਜ਼ੋਰੀ ਜਾਂ ਥਕਾਵਟ, ਵਜ਼ਨ ਘੱਟ ਹੋਣਾ, ਪੇਟ ’ਚ ਦਰਦ ਜਾਂ ਮਰੋੜ।
ਰੋਗ ਦਾ ਨਿਪਟਾਰਾ
ਕੋਲੋਰੈਕਟਲ ਕੈਂਸਰ ਦਾ ਪਤਾ ਇਨ੍ਹਾਂ ਟੈਸਟਾਂ ਤੋਂ ਲੱਗਦਾ ਹੈ। ਕਲੋਨੋਸਕੋਪੀ ’ਚ ਟਿਸ਼ੂ ਦੇ ਨਮੂਨੇ ਲੈਣ ਲਈ (ਬਾਇਓਪਸੀ) ਕੈਮਰੇ ਨਾਲ ਜੁੜਿਆ ਇੱਕ ਲੰਬਾ ਅਤੇ ਪਤਲਾ ਟਿਊਬ ਮਿਹਦੇ ਜਾਂ ਪੇਟ ’ਚ ਪਾਇਆ ਜਾਂਦਾ ਹੈ।
ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ
ਇਲਾਜ:
ਕੋਲੋਰੈਕਟਲ ਕੈਂਸਰ ਦਾ ਇਲਾਜ ਇਸ ਆਧਾਰ ’ਤੇ ਤੈਅ ਹੁੰਦਾ ਹੈ ਕਿ ਉਹ ਕਿੱਥੇ ਹੈ ਅਤੇ ਕਿਸ ਪੱਧਰ ਦਾ ਕੈਂਸਰ ਹੈ। ਇਸ ਤੋਂ ਇਲਾਵਾ ਮਰੀਜ਼ ਦੀ ਸੰਪੂਰਨ ਸਿਹਤ ਕਿਹੋ ਜਿਹੀ ਹੈ।
ਕੋਲੋਨੋਸਕੋਪੀ : ਜੇਕਰ ਕੈਂਸਰ ਛੋਟਾ ਹੈ, ਥੋੜ੍ਹੀ ਜਿਹੀ ਜਗ੍ਹਾ ’ਚ ਹੈ ਅਤੇ ਪਾਲਿਪ ਦੇ ਅੰਦਰ ਹੈ ਤਾਂ ਕੋਲੋਨੋਸਕੋਪੀ (ਪੇਟ ਜਾਂ ਮਲਾਸ਼ਯ ’ਚ ਤਬਦੀਲੀ ਦਾ ਪਤਾ ਲੱਗਣ ਲਈ ਕੀਤੀ ਜਾਣ ਵਾਲੀ ਜਾਂਚ) ਦੌਰਾਨ ਉਸ ਨੂੰ ਪੂਰੀ ਤਰ੍ਹਾਂ ਹਟਾਇਆ ਜਾ ਸਕਦਾ ਹੈ।
ਐਂਡੋਸਕੋਪਿਕ ਮੁਕੋਸਲ ਰੀਸਕਸ਼ਨ :
ਇਸ ਦੀ ਵਰਤੋਂ ਵੱਡੇ ਪਾਲਿਪਸ ਦੀ ਸਥਿਤੀ ’ਚ ਨਹੀਂ ਹੁੰਦੀ ਹੈ ਅਤੇ ਇਸ ਦਾ ਸਬੰਧ ਕੋਲੋਨੋਸਕੋਪੀ ਨਾਲ ਹੈ।
ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ
ਲੈਪ੍ਰੋਸਕੋਪਿਕ ਸਰਜਰੀ (ਮਿਨੀਮਲੀ ਇਨਵੇਸਿਵ ਸਰਜਰੀ) :
ਇਸ ਦੀ ਵਰਤੋਂ ਉਨ੍ਹਾਂ ਮਾਮਲਿਆਂ 'ਚ ਹੁੰਦੀ ਹੈ, ਜਿੱਥੇ ਪਾਲਿਪ ਨੂੰ ਕੋਲੋਨੋਸਕੋਪੀ ਰਾਹੀਂ ਨਹੀਂ ਹਟਾਇਆ ਜਾ ਸਕਦਾ। ਵਧੇ ਹੋਏ ਪੁਰਾਣੇ ਕੋਲੋਰੈਕਟਲ ਕੈਂਸਰ ਦਾ ਇਲਾਜ ਹੇਠ ਲਿਖੇ ਤਰੀਕਿਆਂ ਰਾਹੀਂ ਕੀਤਾ ਜਾ ਸਕਦਾ ਹੈ।
ਅੰਸ਼ਿਕ ਕੋਲੇਕਟੋਮੀ : ਇਸ ਪ੍ਰਕਿਰਿਆ ਦੇ ਤਹਿਤ ਕੋਲਨ ਦੇ ਉਸ ਹਿੱਸੇ ਨੂੰ ਹਟਾਇਆ ਜਾਂਦਾ ਹੈ, ਜਿਸ 'ਚ ਕੈਂਸਰ ਹੰਦਾ ਹੈ। ਇਸ ਨਾਲ ਆਲੇ-ਦੁਆਲੇ ਦੇ ਕੁਝ ਨਾਰਮਲ ਟੀਸ਼ੂ ਵੀ ਹਟਾਏ ਜਾਂਦੇ ਹਨ, ਜੋ ਕੈਂਸਰ ਨੂੰ ਘੇਰੀ ਰੱਖਦੇ ਹਨ।
ਰੇਡੀਓਥੈਰੇਪੀ :
ਕੈਂਸਰ ਸੈੱਲਜ਼ ਨੂੰ ਮਾਰਨ ਲਈ ਇਸ ’ਚ ਸ਼ਕਤੀਸ਼ਾਲੀ ਐਕਸ-ਰੇ ਅਤੇ ਨੋਟਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਪ੍ਰਭਾਵਿਤ ਹਿੱਸੇ ਨੂੰ ਹਟਾਉਣ ਲਈ ਸਰਜਰੀ ਨਾਲ ਪਹਿਲਾਂ ਉਸ ਨੂੰ ਛੋਟਾ ਕਰਨ ਲਈ ਕੀਤੀ ਜਾਂਦੀ ਹੈ।
ਕੀਮੋਥੈਰੇਪੀ:
ਇਸ ’ਚ ਕੈਂਸਰ ਸੈੱਲ ਨੂੰ ਨਸ਼ਟ ਕਰਨ ਲਈ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਆਮ ਤੌਰ ’ਤੇ ਇਹ ਦਵਾਈਆਂ ਸਰਜਰੀ ਤੋਂ ਬਾਅਦ ਦਿੱਤੀਆਂ ਜਾਂਦੀਆਂ ਹਨ। ਅਜਿਹਾ ਉਦੋਂ ਹੁੰਦਾ ਹੈ ਜਦੋਂ ਕੈਂਸਰ ਫ਼ੈਲ ਗਿਆ ਹੁੰਦਾ ਹੈ ਅਤੇ ਲਿੰਫ ਨੋਡਸ ਤੱਕ ਪਹੁੰਚ ਗਿਆ ਹੁੰਦਾ ਹੈ।
30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ
ਟਾਈਗ੍ਰੇਟਿਡ ਡਰੱਗ ਥੈਰੇਪੀ:
ਇਹ ਇਲਾਜ ਕੈਂਸਰ ਸੈੱਲਜ਼ ਦੇ ਅੰਦਰ ਖਾਸ ਖ਼ਾਮੀਆਂ ’ਤੇ ਕੇਂਦਰਿਤ ਹੁੰਦਾ ਹੈ ਅਤੇ ਲਕਸ਼ਿਤ ਪੱਧਤੀ ਦੇ ਇਲਾਜ ਨਾਲ ਉਨ੍ਹਾਂ ਨੂੰ ਬਲਾਕ ਕਰ ਦਿੰਦਾ ਹੈ। ਇਸ ਤਰ੍ਹਾਂ ਨਾਲ ਕੈਂਸਰ ਸੈੱਲ ਨਸ਼ਟ ਹੋ ਜਾਂਦੇ ਹਨ।
ਰੋਕਥਾਮ ਅਤੇ ਪ੍ਰਬੰਧ
. ਹਰ ਹਫਤੇ 3 ਤੋਂ 4 ਘੰਟੇ ਤੱਕ ਜ਼ੋਰਦਾਰ ਸਰੀਰਕ ਗਤੀਵਿਧੀ ਨਾਲ ਜੋਖ਼ਮ ਘੱਟ ਕਰਨ ’ਚ ਮਦਦ ਮਿਲਦੀ ਹੈ
. ਲਾਲ ਮਾਸ ਜ਼ਿਆਦਾ ਖਾਣ ਤੋਂ ਬਚੋ। ਇਨ੍ਹਾਂ ’ਚ ਲੈਬ ਮੀਟ, ਲੀਵਰ ਅਤੇ ਪੋਰਕ ਨਾਲ ਪੱਕਿਆ ਮਾਸ ਜਿਵੇਂ ਹੌਟ ਡੋਗਸ ਸ਼ਾਮਲ ਹੁੰਦੇ ਹਨ।
. ਸਿਗਰਨੋਸ਼ੀ ਤੋਂ ਬਚੋ ਅਤੇ ਸ਼ਰਾਬ ਦੀ ਵਰਤੋਂ ਕਰੋ।
. ਆਪਣੇ ਆਹਾਰ ’ਚ ਸਬਜ਼ੀਆਂ, ਫ਼ਲ ਅਤੇ ਸਾਬਤ ਅਨਾਜ ਸ਼ਾਮਲ ਕਰੋ।
. 45 ਸਾਲ ਦੀ ਉਮਰ ਤੋਂ ਬਾਅਦ ਆਪਣੇ ਰੋਜ਼ਾਨਾ ਜਾਂਚ ਕਰਾਉਂਦੇ ਰਹੋ।
ਤੰਦਰੁਸਤ ਤੇ ਖ਼ੂਬਸੂਰਤ ਚਮੜੀ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਰੋਜ਼ ਕਰੋ ਇਹ ਕੰਮ
ਡਾਕਟਰ ਅਮਿਤ ਸਿੰਘ
(ਡਾਇਰੈਕਟਰ ਐਂਡ ਹੈੱਡ ਆਫ ਕੋਲੋਰੈਕਟਲ ਸਰਜਰੀ, ਡਿਪਾਰਟਮੈਂਟ ਆਫ ਜੀ.ਆਈ.ਸਰਜਨੀ, ਮੇਦਾਂਤਾ, ਥੇ ਮੈਡੀਸਿਟੀ)