ਪੰਜਾਬ ਪਹੁੰਚਣ ਵਾਲਾ ਮਾਨਸੂਨ, ਰੱਜ ਕੇ ਵਰ੍ਹੇਗਾ ਮੀਂਹ, ਜਾਣੋ ਕਿਸ ਜ਼ਿਲੇ ਵਿੱਚ ਕਦੋਂ ਮਿਲੇਗੀ ਰਾਹਤ
Thursday, Jun 19, 2025 - 04:26 PM (IST)

ਜਲੰਧਰ, ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਅੱਜ ਤੇਜ ਹਵਾਵਾਂ ਚੱਲਣਗੀਆਂ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਹੀ ਨਹੀਂ ਇਸ ਦੌਰਾਨ ਅਗਲੇ ਹਫ਼ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਜਲਦ ਹੀ ਪੰਜਾਬ ਵਿੱਚ ਮਾਨਸੂਨ ਸਰਗਮ ਹੋ ਜਾਵੇਗਾ ਤੇ ਜੂਨ ਵਿੱਚ ਹੀ ਮੀਂਹ ਰਿਕਾਰਡ ਤੋੜ ਸਕਦਾ ਹੈ। ਪੰਜਾਬ ਵਿੱਚ ਬੀਤੇ ਦਿਨੀਂ ਵੀ ਮੀਂਹ ਪਏ, ਜੋ ਪ੍ਰੀ ਮਾਨਸੂਨ ਦੇ ਕਾਰਨ ਸਨ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਮਾਨਸੂਨ ਦੀ ਤਾਂ ਦੱਸ ਦਈਏ ਕਿ ਦੱਖਣੀ ਭਾਰਤ ਵਿੱਚ ਬੀਤੇ ਦਿਨੀਂ ਮਾਨਸੂਨ ਦੀ ਐਂਟਰੀ ਹੋ ਚੁੱਕੀ ਹੈ, ਜੋ ਹੁਣ ਮੱਧ ਭਾਰਤ ਨੂੰ ਪਾਰ ਕਰ ਉੱਤਰੀ ਭਾਰਤ ਵੱਲ ਲਗਾਤਾਰ ਵੱਧ ਰਿਹਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਮਾਨਸੂਨ ਓੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ ਅਤੇ ਪੂਰਬੀ ਰਾਜਸਥਾਨ ਦੇ ਕਈ ਹਿੱਸਿਆਂ 'ਚ ਦਾਖਲ ਹੋ ਚੁੱਕਾ ਹੈ। ਹੁਣ ਇਸ ਦੀ ਅਗਲੀ ਮੰਜਿਲ ਹੈ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਆਦਿ ਇਲਾਕੇ ਹਨ।
ਮੌਸਮ ਵਿਭਾਗ ਅਨੁਸਾਰ, ਮਾਨਸੂਨ 22 ਜੂਨ ਤੋਂ ਲੈ ਕੇ 25 ਜੂਨ ਦੇ ਦਰਮਿਆਨ ਚੰਡੀਗੜ੍ਹ ਅਤੇ ਪੰਜਾਬ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ। ਹਲਾਂਕਿ ਇਸ ਤੋਂ ਪਹਿਲਾਂ ਵੀ ਕਈ ਇਲਾਕਿਆਂ ਵਿੱਚ ਪ੍ਰੀ-ਮਾਨਸੂਨ ਬਾਰਸ਼ਾਂ ਹੋ ਚੁੱਕੀਆਂ ਹਨ, ਪਰ ਅਸਲ ਮਾਨਸੂਨ ਦੀ ਅਮਦ ਨਾਲ ਪੂਰੇ ਸੂਬੇ ਅੰਦਰ ਮੌਸਮ ਵਿਚ ਠੰਡਕ ਅਤੇ ਸਾਉਣੀ ਮੌਸਮ ਦੀ ਸ਼ੁਰੂਆਤ ਹੋਵੇਗੀ।
ਮਹੀਨੇ ਦੇ ਅਖੀਰ 'ਚ ਮਿਲ ਸਕਦੀ ਹੈ ਵੱਡੀ ਰਾਹਤ
ਮੌਸਮ ਵਿਭਾਗ ਮੁਤਾਬਕ ਪੰਜਾਬ ਵਿਚ 21 ਤੋਂ 25 ਜੂਨ ਦੇ ਵਿਚਕਾਰ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਇਸ ਨਾਲ ਗਰਮੀਆਂ ਤੋਂ ਤੰਗ ਆਏ ਲੋਕਾਂ ਨੂੰ ਖਾਸਾ ਅਰਾਮ ਮਿਲ ਸਕਦਾ ਹੈ। ਖੇਤੀਬਾੜੀ ਲਈ ਵੀ ਇਹ ਬਰਸਾਤੀ ਲਹਿਰ ਬਹੁਤ ਲਾਭਕਾਰੀ ਸਾਬਤ ਹੋ ਸਕਦੀ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਮਾਨਸੂਨ ਦੀ ਰਫਤਾਰ ਇਸ ਵਾਰ ਥੋੜੀ ਤੇਜ਼ ਹੈ ਅਤੇ ਜੇਕਰ ਹਵਾਈ ਦਬਾਅ ਸਮਰਥਕ ਰਿਹਾ ਤਾਂ ਇਹ ਨਿਰਧਾਰਿਤ ਮਿਤੀਆਂ ਤੋਂ ਪਹਿਲਾਂ ਵੀ ਪੰਜਾਬ ਵਿੱਚ ਦਾਖਲ ਹੋ ਸਕਦਾ ਹੈ। ਖੇਤੀਬਾੜੀ ਨਾਲ ਜੁੜੇ ਲੋਕ ਮੀਂਹ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਯੋਜਨਾ ਤਿਆਰ ਕਰ ਸਕਦੇ ਹਨ। ਮੀਂਹ ਨਾਲ ਨਾਲ ਕਈ ਥਾਵਾਂ ਤੇ ਠੰਢੀ ਹਵਾ, ਤੇਜ਼ ਹਵਾਵਾਂ ਅਤੇ ਬਿਜਲੀ ਚਮਕਣ ਦੀ ਵੀ ਸੰਭਾਵਨਾ ਹੈ।
ਇਲਾਕੇ ਦਾ ਨਾਂ | ਮਾਨਸੂਨ ਆਉਣ ਦੀ ਸੰਭਾਵਿਤ ਤਾਰੀਕ | ਇਲਾਕੇ ਦਾ ਨਾਂ | ਮਾਨਸੂਨ ਆਉਣ ਦੀ ਸੰਭਾਵਿਤ ਤਾਰੀਕ |
---|---|---|---|
ਚੰਡੀਗੜ੍ਹ | 22-23 ਜੂਨ | ਮੋਹਾਲੀ | 22-23 ਜੂਨ |
ਰੋਪੜ | 23–24 ਜੂਨ | ਪਟਿਆਲਾ | 23–24 ਜੂਨ |
ਲੁਧਿਆਣਾ | 24–25 ਜੂਨ | ਫਤਿਹਗੜ੍ਹ ਸਾਹਿਬ | 24–25 ਜੂਨ |
ਸੰਗਰੂਰ | 24–25 ਜੂਨ | ਬਰਨਾਲਾ | 25 ਜੂਨ |
ਫਿਰੋਜ਼ਪੁਰ | 25-26 ਜੂਨ | ਫਾਜ਼ਿਲਕਾ | 25-26 ਜੂਨ |
ਫਰੀਦਕੋਟ | 25-26 ਜੂਨ | ਮੋਗਾ | 25-26 ਜੂਨ |
ਬਠਿੰਡਾ | 26-27 ਜੂਨ | ਮਾਨਸਾ | 26-27 ਜੂਨ |
ਮਾਨਸਾ | 26-27 ਜੂਨ | ਅੰਮ੍ਰਿਤਸਰ | 26-27 ਜੂਨ |
ਤਰਨਤਾਰਨ | 26-27 ਜੂਨ | ਗੁਰਦਾਸਪੁਰ | 26-27 ਜੂਨ |
ਪਠਾਨਕੋਟ | 26-28 ਜੂਨ | ਜਲੰਧਰ | 26-28 ਜੂਨ |
ਕਪੂਰਥਲਾ | 26-28 ਜੂਨ | ਨਵਾਂ ਸ਼ਹਿਰ | 26-28 ਜੂਨ |
ਹੁਸ਼ਿਆਰਪੁਰ | 26-28 ਜੂਨ |