ਜੇਕਰ ਠੰਡ ''ਚ ਦਰਦ ਅਤੇ ਸੋਜ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
Sunday, Nov 08, 2020 - 12:49 PM (IST)
ਜਲੰਧਰ: ਠੰਡ ਦਾ ਮੌਸਮ ਆਉਂਦੇ ਹੀ ਸਰਦ ਹਵਾ ਦੇ ਚੱਲਦੇ ਸਰਦੀ-ਜ਼ੁਕਾਮ ਦੇ ਨਾਲ ਸਰੀਰ 'ਚ ਦਰਦ ਦੀ ਪਰੇਸ਼ਾਨੀ ਹੋਣ ਲੱਗਦੀ ਹੈ। ਇਸ ਦੇ ਨਾਲ ਹੀ ਸਰੀਰ 'ਚ ਅਕੜਨ ਹੈ ਅਤੇ ਸੋਜ ਵੀ ਆ ਜਾਂਦੀ ਹੈ। ਅਸਲ 'ਚ ਮੌਸਮ ਬਦਲਾਅ ਦੇ ਨਾਲ ਗਲ਼ਤ ਤਰੀਕੇ ਅਤੇ ਕਈ ਘੰਟੇ ਲਗਾਤਾਰ ਬੈਠਣ ਦੇ ਨਾਲ ਦਰਦ ਵੀ ਵੱਧਣ ਲੱਗਦਾ ਹੈ। ਅਜਿਹੇ 'ਚ ਬੇਹੱਦ ਲੋਕ ਇਸ ਦਰਦ ਤੋਂ ਰਾਹਤ ਪਾਉਣ ਲਈ ਦਵਾਈਆਂ ਦਾ ਸਹਾਰਾ ਲੈਣ ਲੱਗ ਜਾਂਦੇ ਹਨ ਪਰ ਇਸ ਨਾਲ ਆਪਣੀ ਰੋਜ਼ਾਨਾ ਰੂਟੀਨ 'ਚ ਬਦਲਾਅ ਲਿਆਉਣ ਦੇ ਨਾਲ ਕੁੱਝ ਘਰੇਲੂ ਚੀਜ਼ਾਂ ਨੂੰ ਅਪਣਾ ਕੇ ਬਚਾ ਸਕਦੇ ਹਾਂ। ਤਾਂ ਆਓ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖਿਆਂ ਦੇ ਬਾਰੇ 'ਚ ਦੱਸਦੇ ਹਾਂ, ਜਿਸ ਨੂੰ ਅਪਣਾ ਕੇ ਤੁਸੀਂ ਆਪਣੇ ਸਰੀਰ 'ਚ ਹੋਣ ਵਾਲੇ ਦਰਦ ਅਤੇ ਸੋਜ ਤੋਂ ਛੁਟਕਾਰਾ ਪਾ ਸਕਦੇ ਹੋ।
ਲੈਵੇਂਡਰ ਤੇਲ
ਇਸ 'ਚ ਮੌਜੂਦ ਐਂਟੀ ਆਕਸੀਡੇਂਟਸ ਦਰਦ ਅਤੇ ਸੋਜ ਨੂੰ ਘੱਟ ਕਰਨ 'ਚ ਫਾਇਦੇਮੰਦ ਹੁੰਦੇ ਹਨ। ਇਸ ਦੇ ਲਈ ਪਾਣੀ 'ਚ ਲੈਵੇਂਡਰ ਤੇਲ ਦੀਆਂ ਕੁੱਝ ਬੂੰਦਾਂ ਮਿਲਾ ਕੇ ਨਹਾਓ। ਇਸ ਨਾਲ ਜੋੜਾਂ ਅਤੇ ਮੋਢਿਆਂ ਦੇ ਦਰਦ ਤੋਂ ਛੁਟਕਾਰਾ ਮਿਲੇਗਾ। ਨਾਲ ਹੀ ਥਕਾਵਟ ਘੱਟ ਹੋਵੇਗੀ ਅਤੇ ਦਿਨਭਰ ਤਾਜ਼ਗੀ ਮਹਿਸੂਸ ਹੋਵੇਗੀ।
ਹਲਦੀ ਵਾਲਾ ਦੁੱਧ
ਪੋਸ਼ਕ ਅਤੇ ਐਂਟੀ ਆਕਸੀਡੈਂਟਸ ਗੁਣਾਂ ਨਾਲ ਭਰਪੂਰ ਹਲਦੀ ਦਵਾਈ ਮੰਨੀ ਜਾਂਦੀ ਹੈ। ਇਸ ਦੀ ਵਰਤੋਂ ਨਾਲ ਇਮੀਊਨਿਟੀ ਸਿਸਟਮ ਮਜ਼ਬੂਤ ਹੋਣ ਦੇ ਨਾਲ ਦਰਦ ਅਤੇ ਸੋਜ ਘੱਟ ਹੋਣ 'ਚ ਮਦਦ ਮਿਲਦੀ ਹੈ। 1 ਕੱਪ ਗਰਮ ਦੁੱਧ 'ਚ 1/4 ਛੋਟਾ ਚਮਚ ਹਲਦੀ ਮਿਲਾ ਕੇ ਪੀਣ ਨਾਲ ਦਰਦ ਅਤੇ ਸੋਜ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਨਿਯਮਿਤ ਰੂਪ ਨਾਲ ਇਸ ਦੁੱਧ ਦਾ ਸੇਵਨ ਕਰਨ ਨਾਲ ਜਲਦ ਹੀ ਆਰਾਮ ਮਿਲਦਾ ਹੈ।
ਅਦਰਕ
ਅਦਰਕ 'ਚ ਐਂਟੀ-ਆਕਸੀਡੇਂਟ, ਐਂਟੀ ਇੰਫਲੈਮੇਟਰੀ, ਐਂਟੀ ਵਾਇਰਸ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਦਰਦ ਅਤੇ ਸੋਜ ਦੀ ਪਰੇਸ਼ਾਨੀ ਤੋਂ ਜਲਦ ਹੀ ਰਾਹਤ ਮਿਲਦੀ ਹੈ। ਇਸ ਦੇ ਲਈ 1 ਕੱਪ ਪਾਣੀ 'ਚ ਅਦਰਕ ਉਬਾਲ ਕੇ ਕਾੜਾ ਤਿਆਰ ਕਰਕੇ ਪੀ ਸਕਦੇ ਹੋ। ਨਹੀਂ ਤਾਂ ਰੋਜ਼ਾਨਾ ਦੀ ਚਾਹ 'ਚ 1 ਟੁਕੜਾ ਅਦਰਕ ਪਾ ਕੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਦਰਦ ਅਤੇ ਸੋਜ ਤੋਂ ਆਰਾਮ ਮਿਲਣ ਦੇ ਨਾਲ ਇਮਊਨਿਟੀ ਮਜ਼ਬੂਤ ਹੋਣ 'ਚ ਮਦਦ ਮਿਲੇਗੀ।
ਸੇਂਧਾ ਲੂਣ
ਸੇਂਧਾ ਲੂਣ 'ਚ ਸਾਰੇ ਜ਼ਰੂਰੀ ਵਿਟਾਮਿਨ ਅਤੇ ਮਿਨਰਲਸ ਹੁੰਦੇ ਹਨ। ਇਸ 'ਚ ਮੌਜੂਦ ਮੈਗਨੀਸ਼ੀਅਮ ਸਲਫੇਟ ਦੇ ਤੱਤ ਸਰੀਰ 'ਚ ਦਰਦ ਅਤੇ ਸੋਜ ਦੀ ਸਮੱਸਿਆ ਲਈ ਕਾਫ਼ੀ ਲਾਭਦਾਇਕ ਹੁੰਦੇ ਹਨ। ਅਜਿਹੇ 'ਚ ਸੋਜ ਅਤੇ ਦਰਦ ਵਾਲੀ ਜਗ੍ਹਾ 'ਤੇ ਲੂਣ ਦਾ ਸੇਕਾ ਕਰਨ ਨਾਲ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਟੱਪ 'ਚ ਗਰਮ ਪਾਣੀ ਅਤੇ 1 ਚਮਚ ਲੂਣ ਮਿਲਾ ਕੇ ਉਸ 'ਚ ਹੱਥਾਂ-ਪੈਰਾਂ ਨੂੰ ਡੁਬਾਉਣ ਨਾਲ ਵੀ ਰਾਹਤ ਮਿਲਦੀ ਹੈ।