ਪੁਰਸ਼ਾਂ ਲਈ ਅੰਮ੍ਰਿਤ ਤੋਂ ਘੱਟ ਨਹੀਂ ਹੈ 'ਨਾਰੀਅਲ ਪਾਣੀ', ਫ਼ਾਇਦੇ ਜਾਣ ਹੋਵੋਗੇ ਹੈਰਾਨ

Sunday, Sep 15, 2024 - 04:48 PM (IST)

ਪੁਰਸ਼ਾਂ ਲਈ ਅੰਮ੍ਰਿਤ ਤੋਂ ਘੱਟ ਨਹੀਂ ਹੈ 'ਨਾਰੀਅਲ ਪਾਣੀ', ਫ਼ਾਇਦੇ ਜਾਣ ਹੋਵੋਗੇ ਹੈਰਾਨ

ਜਲੰਧਰ (ਬਿਊਰੋ)– ਨਾਰੀਅਲ ਪਾਣੀ ਨੂੰ ਸਿਹਤ ਦਾ ਖਜ਼ਾਨਾ ਕਿਹਾ ਜਾਂਦਾ ਹੈ। ਇਹ ਪੋਟਾਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਵਰਗੇ ਬਹੁਤ ਸਾਰੇ ਇਲੈਕਟ੍ਰੋਲਾਈਟਸ ਦਾ ਕੁਦਰਤੀ ਸਰੋਤ ਹੈ। ਇਸ ’ਚ ਘੱਟ ਕੈਲਰੀ ਤੇ ਕਾਰਬੋਹਾਈਡ੍ਰੇਟ ਹੁੰਦੇ ਹਨ। ਖ਼ਾਸ ਗੱਲ ਇਹ ਹੈ ਕਿ ਨਾਰੀਅਲ ਪਾਣੀ ’ਚ 95 ਫ਼ੀਸਦੀ ਪਾਣੀ ਹੁੰਦਾ ਹੈ। ਇਸ ਕਾਰਨ ਇਹ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਮਰਦਾਂ ਲਈ ਰਾਮਬਾਣ ਹੈ ਨਾਰੀਅਲ ਪਾਣੀ
ਤੁਸੀਂ ਔਰਤਾਂ ਨੂੰ ਆਪਣੀ ਚਮੜੀ ਦੀ ਚਿੰਤਾ ਕਾਰਨ ਨਾਰੀਅਲ ਪਾਣੀ ਪੀਂਦੇ ਦੇਖਿਆ ਹੋਵੇਗਾ ਪਰ ਪੁਰਸ਼ਾਂ ਲਈ ਇਸ ਨੂੰ ਰਾਮਬਾਣ ਮੰਨਿਆ ਜਾਂਦਾ ਹੈ। ਜੀ ਹਾਂ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਨਾਰੀਅਲ ਪਾਣੀ ਪੀਣ ਨਾਲ ਪੁਰਸ਼ਾਂ ਨੂੰ ਕਈ ਅਜਿਹੇ ਗੁਪਤ ਫ਼ਾਇਦੇ ਹੁੰਦੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ। ਜੇਕਰ ਕਿਸੇ ਵਿਅਕਤੀ ਨੂੰ ਨਾਰੀਅਲ ਪਾਣੀ ਦੇ ਇਹ 8 ਰਾਜ਼ ਪਤਾ ਲੱਗ ਜਾਣਗੇ ਤਾਂ ਉਹ ਉਸੇ ਦਿਨ ਤੋਂ ਹੀ ਨਾਰੀਅਲ ਪਾਣੀ ਪੀਣਾ ਸ਼ੁਰੂ ਕਰ ਦੇਵੇਗਾ। ਇਸ ਲਈ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਰਦਾਂ ਲਈ ਨਾਰੀਅਲ ਪਾਣੀ ਦੇ ਕਿਹੜੇ-ਕਿਹੜੇ ਫ਼ਾਇਦੇ ਹੁੰਦੇ ਹਨ–

ਜਿਨਸੀ ਸਿਹਤ ਨੂੰ ਉਤਸ਼ਾਹਿਤ ਕਰੇ
ਨਾਰੀਅਲ ਪਾਣੀ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਹੀ ਜਿਨਸੀ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਤੌਰ ’ਤੇ ਕੀਤੀ ਜਾਂਦੀ ਰਹੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਖ਼ੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ, ਜਿਸ ਨਾਲ ਕਾਮਵਾਸਨਾ ਦੀ ਇੱਛਾ ਵੀ ਵਧਦੀ ਹੈ। ਨਾਰੀਅਲ ਪਾਣੀ ਨੂੰ ਮਰਦਾਂ ਦੀ ਜਿਨਸੀ ਸਿਹਤ ਲਈ ਬਹੁਤ ਫ਼ਾਇਦੇਮੰਦ ਕਿਹਾ ਜਾਂਦਾ ਹੈ। ਇਹ ਇਕ ਕੁਦਰਤੀ ਡਾਇਯੂਰੇਟਿਕ ਹੈ, ਜਿਸ ਦੇ ਕਾਰਨ ਯੂ. ਟੀ. ਆਈ. ਤੇ ਪ੍ਰੋਸਟੇਟ ਦੀਆਂ ਹੋਰ ਸਮੱਸਿਆਵਾਂ ਦੇ ਖ਼ਤਰੇ ਨੂੰ ਵੀ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਨਾਰੀਅਲ ਪਾਣੀ ’ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਪੁਰਸ਼ਾਂ ਦੀ ਊਰਜਾ ਤੇ ਸਟੈਮਿਨਾ ਨੂੰ ਬਣਾਈ ਰੱਖਣ ’ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਹ ਭਾਰ ਘਟਾਉਣ ਲਈ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਨਾਰੀਅਲ ਪਾਣੀ ਪੁਰਸ਼ਾਂ ਦੀ ਮਾਨਸਿਕ ਸਥਿਤੀ ਤੇ ਫੋਕਸ ਨੂੰ ਚੰਗੇ ਮੂਡ ’ਚ ਰੱਖਣ ’ਚ ਮਦਦ ਕਰਦਾ ਹੈ।

ਦਿਲ-ਦਿਮਾਗ ਨੂੰ ਰੱਖੇ ਦਰੁਸਤ
ਪੋਟਾਸ਼ੀਅਮ ਦਾ ਇਕ ਵਧੀਆ ਸਰੋਤ ਹੋਣ ਦੇ ਨਾਤੇ ਨਾਰੀਅਲ ਪਾਣੀ ਪੁਰਸ਼ਾਂ ਦੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ ਤੇ ਦਿਲ ਦੀ ਬੀਮਾਰੀ ਦੇ ਜੋਖ਼ਮ ਘਟਾਉਣ ’ਚ ਵੀ ਮਦਦ ਕਰਦਾ ਹੈ। ਇਸ ’ਚ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ, ਜੋ ਫ੍ਰੀ ਰੈਡੀਕਲਸ ਕਾਰਨ ਹੋਣ ਵਾਲੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘੱਟ ਕਰਕੇ ਦਿਲ ਨੂੰ ਬਚਾਉਣ ’ਚ ਮਦਦ ਕਰਦੇ ਹਨ।

ਇਲੈਕਟ੍ਰੋਲਾਈਟਸ ਦੀ ਪੂਰਤੀ
ਇਲੈਕਟ੍ਰੋਲਾਈਟਸ ਸਰੀਰ ਦੇ ਬਹੁਤ ਸਾਰੇ ਸੈੱਲਾਂ, ਟਿਸ਼ੂਆਂ ਤੇ ਅੰਗਾਂ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ, ਜੋ ਪਸੀਨਾ ਆਉਣ ਤੇ ਕਸਰਤ ਵਰਗੀਆਂ ਹੋਰ ਗਤੀਵਿਧੀਆਂ ਕਾਰਨ ਖ਼ਤਮ ਹੋ ਜਾਂਦੇ ਹਨ। ਅਜਿਹੀ ਸਥਿਤੀ ’ਚ ਨਾਰੀਅਲ ਪਾਣੀ ਸਰੀਰ ’ਚ ਇਲੈਕਟ੍ਰੋਲਾਈਟਸ ਦੀ ਸਪਲਾਈ ਸਹੀ ਤਰੀਕੇ ਨਾਲ ਕਰਦਾ ਹੈ। ਇਸ ਨਾਲ ਤਰਲ ਸੰਤੁਲਨ ਬਣਿਆ ਰਹਿੰਦਾ ਹੈ ਤੇ ਡੀਹਾਈਡ੍ਰੇਸ਼ਨ ਵੀ ਘੱਟ ਹੁੰਦੀ ਹੈ।

ਹਾਈ ਬਲੱਡ ਪ੍ਰੈਸ਼ਰ ’ਚ ਫ਼ਾਇਦੇਮੰਦ
ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਹੈ, ਉਨ੍ਹਾਂ ਲਈ ਨਾਰੀਅਲ ਪਾਣੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨੂੰ ਦਿਲ ਦੀ ਸਿਹਤ ਤੇ ਹਾਰਟ ਸਟ੍ਰੋਕ ਲਈ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਕਾਫੀ ਮਦਦ ਕਰਦਾ ਹੈ।

ਕਿਡਨੀ ਲਈ ਚੰਗਾ
ਕਿਡਨੀ ਨੂੰ ਸਿਹਤਮੰਦ ਰੱਖਣ ਲਈ ਪੁਰਸ਼ਾਂ ਨੂੰ ਰੋਜ਼ਾਨਾ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ, ਇਸ ਨਾਲ ਸੋਜ ਘੱਟ ਹੁੰਦੀ ਹੈ। ਇਸ ਦੇ ਨਾਲ ਕਿਡਨੀ ਦੀ ਪੱਥਰੀ ਨੂੰ ਰੋਕਿਆ ਜਾ ਸਕਦਾ ਹੈ ਤੇ ਹੋਰ ਨੁਕਸਾਨਾਂ ਤੋਂ ਵੀ ਬਚਿਆ ਜਾ ਸਕਦਾ ਹੈ। ਨਾਰੀਅਲ ਪਾਣੀ ’ਚ ਸੋਡੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਕਿਡਨੀ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ।

ਊਰਜਾ ਦੇ ਪੱਧਰ ਨੂੰ ਵਧਾਏ
ਊਰਜਾ ਵਧਾਉਣ ਲਈ ਨਾਰੀਅਲ ਪਾਣੀ ਤੋਂ ਵਧੀਆ ਕੋਈ ਵਿਕਲਪ ਨਹੀਂ ਹੈ। ਇਹ ਇਕ ਉੱਚ ਪੱਧਰੀ ਕਾਰਬੋਹਾਈਡ੍ਰੇਟ ਹੈ। ਇਹ ਮਰਦਾਂ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

ਮਾਸਪੇਸ਼ੀਆਂ ਦੇ ਕੜਵੱਲ ਨੂੰ ਰੋਕੇ
ਬਹੁਤ ਸਾਰੀਆਂ ਚੀਜ਼ਾਂ, ਥਕਾਵਟ ਜਾਂ ਹੋਰ ਕਸਰਤਾਂ ਕਾਰਨ ਮਰਦਾਂ ਦੀਆਂ ਮਾਸਪੇਸ਼ੀਆਂ ’ਚ ਕੜਵੱਲ ਪੈਦਾ ਹੋ ਜਾਂਦੇ ਹਨ, ਜੋ ਬਹੁਤ ਦਰਦਨਾਕ ਹੁੰਦੇ ਹਨ। ਅਜਿਹੇ ’ਚ ਨਾਰੀਅਲ ਪਾਣੀ ਇਨ੍ਹਾਂ ਨੂੰ ਰੋਕਣ ’ਚ ਮਦਦ ਕਰਦਾ ਹੈ। ਨਾਰੀਅਲ ਪਾਣੀ ’ਚ ਮੌਜੂਦ ਪੋਟਾਸ਼ੀਅਮ, ਮੈਗਨੀਸ਼ੀਅਮ ਮਾਸਪੇਸ਼ੀਆਂ ਨੂੰ ਕਈ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ। ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।


author

Tarsem Singh

Content Editor

Related News