ਸਰਦੀਆਂ ''ਚ ਵੱਧ ਸਕਦੈ ਕੋਲੈਸਟੋਲ
Thursday, Nov 24, 2016 - 11:22 PM (IST)

ਨਵੀਂ ਦਿੱਲੀ— ਜਿਵੇਂ ਹੀ ਮੌਸਮ ''ਚ ਬਦਲਾਅ ਆਉਂਦਾ ਹੈ, ਲੋਕਾਂ ''ਚ ਕੋਲੈਸਟ੍ਰਾਲ ਦੇ ਵਧਣ ਦੀ ਸ਼ਿਕਾਇਤ ਵਧ ਜਾਂਦੀ ਹੈ। ਬਾਹਰ ਖਾਧੇ ਜਾਣ ਵਾਲਾ ਫਾਸਟ ਫੂਡ ਇਸਦਾ ਇਕ ਕਾਰਨ ਹੋ ਸਕਦਾ ਹੈ। ਖਾਣੇ ''ਚ ਜਦੋਂ ਜ਼ਿਆਦਾ ਫੈਟ ਦੀ ਮਾਤਰਾ ਇਸਤੇਮਾਲ ਕੀਤੀ ਜਾਂਦੀ ਹੈ ਤਾਂ ਅੰਤੜੀ ''ਚ ਉਹ ਕੋਲੈਸਟ੍ਰਾਲ ਦੇ ਪੱਧਰ ਨੂੰ ਹੀ ਉਤਸ਼ਾਹ ਦਿੰਦਾ ਹੈ। ਖੂਨ ਦਾ ਸੰਘਣਾ ਹੋਣਾ, ਦਿਲ ਸਬੰਧੀ ਰੋਗਾਂ ਦੀ ਸ਼ਿਕਾਇਤ ਹੋਣਾ ਇਸ ਵਿਚ ਆਮ ਗੱਲ ਹੋ ਜਾਂਦੀ ਹੈ। ਮੌਸਮ ਦੇ ਬਦਲਾਅ ਨਾਲ ਬਲਡ ਲਿਪਿਡ ਪੱਧਰ ''ਚ ਵੀ ਉਤਾਰ-ਚੜਾਅ ਹੋ ਸਕਦਾ ਹੈ।
ਸਰਦੀਆਂ ''ਚ ਇਹ ਵਧ ਸਕਦਾ ਹੈ ਜਦੋਂ ਕਿ ਗਰਮੀਆਂ ''ਚ ਇਹ ਘੱਟ ਹੋ ਸਕਦਾ ਹੈ। ਉਹ ਉਤਾਰ-ਚੜ੍ਹਾਅ ਪੰਜ ਐੱਮ. ਜੀ. ਤੱਕ ਹੋ ਸਕਦਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਦੇ ਪ੍ਰਧਾਨ ਕੇ. ਕੇ. ਅਗਰਵਾਲ ਦਾ ਕਹਿਣਾ ਹੈ ਕਿ ਬਲੱਡ ਕੋਲੈਸਟ੍ਰਾਲ ਪੱਧਰ ਦਾ ਸਿੱਧਾ ਸੰਬੰਧ ਦਿਲ ਦੇ ਰੋਗਾਂ ਨਾਲ ਹੈ। ਬਲੱਡ ਕੋਲੈਸਟ੍ਰਾਲ ਦਾ ਪੱਧਰ ਜਿੰਨਾ ਜ਼ਿਆਦਾ ਹੋਵੇਗਾ, ਦਿਲ ਦੇ ਰੋਗਾਂ ਅਤੇ ਦੌਰੇ ਦਾ ਖਤਰਾ ਉਨਾਂ ਹੀ ਜ਼ਿਆਦਾ ਹੋਵੇਗਾ। ਭਾਰਤ ''ਚ ਔਰਤਾਂ ਅਤੇ ਮਰਦਾਂ ਦੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਦਿਲ ਦਾ ਦੌਰਾ ਹੈ। ਕੋਲੈਸਟ੍ਰਾਲ ਪੱਧਰ ''ਚ 10 ਫੀਸਦੀ ਦੀ ਗਿਰਾਵਟ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ 20 ਤੋਂ 30 ਫੀਸਦੀ ਤੱਕ ਘੱਟ ਹੋ ਜਾਂਦੀ ਹੈ। ਇਸ ਲਈ ਹਾਈ ਕੋਲੈਸਟ੍ਰਾਲ ਦੀ ਜਾਂਚ, ਇਲਾਜ ਅਤੇ ਬਚਾਅ ਬਾਰੇ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ।