ਕੋਲੈਸਟਰੋਲ ਨੂੰ ਵਧਣ ਤੋਂ ਰੋਕਦੇ ਹਨ ਇਹ ਅਸਰਦਾਰ ਦੇਸੀ ਨੁਸਖੇ

11/15/2018 3:17:25 PM

ਨਵੀਂ ਦਿੱਲੀ— ਸਰੀਰ 'ਚ ਕੋਲੈਸਟਰੋਲ ਦੀ ਮਾਤਰਾ ਵਧਣ 'ਤੇ ਸਟ੍ਰੋਕ ਅਤੇ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ। ਇੰਨਾ ਹੀ ਨਹੀਂ, ਹਾਈ ਕੋਲੈਸਟਰੋਲ ਨਾਲ ਖੂਨ ਦਾ ਗਾੜ੍ਹਾ ਹੋਣਾ ਅਤੇ ਹਾਰਟ ਸਬੰਧੀ ਸੰਭਾਵਨਾ ਵੀ ਵਧ ਜਾਂਦੀ ਹੈ ਅਜਿਹੇ 'ਚ ਕੋਲੈਸਟਰੋਲ ਲੈਵਲ ਨੂੰ ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਕੋਲੈਸਟਰੋਲ ਲੈਵਲ ਕੰਟਰੋਲ 'ਚ ਰਹੇਗਾ ਤਾਂ ਚਲੋ ਜਾਣਦੇ ਹਾਂ ਸਰੀਰ 'ਚ ਕਿੰਨੀ ਹੋਣੀ ਚਾਹੀਦੀ ਹੈ ਕੋਲੈਸਟਰੋਲ ਦੀ ਮਾਤਰਾ ਅਤੇ ਕਿਵੇਂ ਕਰੀਏ ਇਸ ਨੂੰ ਕੰਟਰੋਲ?
 

ਸਰੀਰ 'ਚ ਕਿੰਨਾ ਹੋਣਾ ਚਾਹੀਦਾ ਕੋਲੈਸਟਰੋਲ ਲੈਵਲ?
ਸਰੀਰ 'ਚ ਦੋ ਤਰ੍ਹਾਂ ਦੇ ਕੋਲੈਸਟਰੋਲ ਹੁੰਦੇ ਹਨ, ਗੁਡ ਕੋਲੈਸਟਰੋਲ ਅਤੇ ਬੈਡ ਕੋਲੈਸਟਰੋਲ। ਇਨ੍ਹਾਂ ਦੋਹਾਂ ਦੀ ਹੀ ਤਰ੍ਹਾਂ ਦੇ ਕੋਲੈਸਟਰੋਲ ਹਾਈ ਅਤੇ ਲੋਅ ਡੇਨਸਿਟੀ ਪ੍ਰੋਟੀਨ ਨਾਲ ਬਣਦੇ ਹਨ ਅਤੇ ਇਨ੍ਹਾਂ ਦੀ ਨਿਸ਼ਚਿਤ ਮਾਤਰਾ ਹੀ ਸਰੀਰ ਲਈ ਚੰਗੀ ਹੈ। ਸਰੀਰ 'ਚ ਨਾਰਮਲ ਕੋਲੈਸਟਰੋਲ ਦੀ ਮਾਤਰਾ (200 ਐੱਮ.ਜੀ./ਡੀ.ਐੱਲ. ਜਾਂ ਇਸ ਤੋਂ ਘੱਟ) ਹੋਣੀ ਚਾਹੀਦੀ ਹੈ। ਬਾਰਡਰ ਲਾਈਨ ਕੋਲੈਸਟਰੋਲ(200 ਤੋਂ 239 ਐੱਮ.ਜੀ./ਡੀ.ਐੱਲ.) ਦੇ ਵਿਚਕਾਰ ਅਤੇ ਹਾਈ ਕੋਲੈਸਟਰੋਲ (240 ਐੱਮ.ਜੀ./ਡੀ.ਐੱਲ.) ਹੋਣਾ ਚਾਹੀਦਾ ਹੈ।
 

ਕਦੋਂ ਵਧਦਾ ਹੈ ਕੋਲੈਸਟੋਰਲ?
ਸਰੀਰ 'ਚ ਕੋਲੈਸਟਰੋਲ ਦੀ ਮਾਤਰਾ 20 ਸਾਲ ਦੀ ਉਮਰ ਦੇ ਬਾਅਦ ਵਧਣੀ ਸ਼ੁਰੂ ਹੋ ਜਾਂਦੀ ਹੈ। 60 ਤੋਂ 65 ਸਾਲ ਦੀ ਉਮਰ ਤਕ ਔਰਤਾਂ ਅਤੇ ਮਰਦਾਂ 'ਚ ਇਸ ਦੀ ਮਾਤਰਾ ਬਰਾਬਰ ਰੂਪ ਨਾਲ ਵਧਦੀ ਹੈ। ਮਾਹਵਾਰੀ ਸ਼ੁਰੂ ਹੋਣ ਤੋਂ ਪਹਿਲਾਂ ਔਰਤਾਂ 'ਚ ਕੋਲੈਸਟਰੋਲ ਦਾ ਪੱਧਰ ਘੱਟ ਰਹਿੰਦਾ ਹੈ ਪਰ ਇਸ ਦੇ ਬਾਅਦ ਮਰਦਾਂ ਦੀ ਤੁਲਨਾ 'ਚ ਔਰਤਾਂ 'ਚ ਕੋਲੈਸਟਰੋਲ ਜ਼ਿਆਦਾ ਵਧਦਾ ਹੈ। ਇਸ ਲਈ ਮਰਦਾਂ ਦੇ ਮੁਕਾਬਲੇ ਔਰਤਾਂ 'ਚ ਹਾਈ ਕੋਲੈਸਟਰੋਲ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਡਾਇਬਿਟੀਜ਼, ਹਾਈਪਰਟੈਂਸ਼ਨ, ਕਿਡਨੀ ਡਿਸੀਜ, ਲੀਵਰ ਡਿਜ਼ੀਜ ਅਤੇ ਹਾਈਪਰ ਥਾਈਰਾਇਡਿਜ਼ਮ ਨਾਲ ਪੀੜਤ ਲੋਕਾਂ 'ਚ ਵੀ ਇਸ ਦਾ ਪੱਧਰ ਜ਼ਿਆਦਾ ਪਾਇਆ ਜਾਂਦਾ ਹੈ।
 

ਇੰਝ ਕਰੋਂ ਕੋਲੈਸਟਰੋਲ ਨੂੰ ਕੰਟਰੋਲ 
 

1. ਹਲਦੀ 
ਹਲਦੀ ਬਹੁਤ ਚੰਗੀ ਕੁਦਰਤੀ ਐਂਟੀਆਕਸੀਡੈਂਟ ਹੈ ਇਸ ਲਈ ਇਸ ਦਾ ਸੇਵਨ ਕੋਲੈਸਟਰੋਲ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ਦੇ ਇਲਾਵਾ ਇਸ ਨਾਲ ਗਠੀਆ ਰੋਗਾਂ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ। ਖਾਣੇ 'ਚ ਇਸਤੇਮਾਲ ਕਰਨ ਦੇ ਨਾਲ ਤੁਸੀਂ ਇਸ ਨੂੰ ਦੁੱਧ 'ਚ ਮਿਲਾ ਕੇ ਵੀ ਪੀ ਸਕਦੇ ਹੋ। 
 

2. ਲਸਣ 
ਲਸਣ 'ਚ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਕਿ ਸਰੀਰ ਦੇ ਐੱਲ.ਡੀ.ਐੱਲ. ਮਤਲਬ ਖਰਾਬ ਕੋਲੈਸਟਰੋਲ ਦੇ ਪੱਧਰ ਨੂੰ ਘੱਟ ਕਰਦੇ ਹਨ। ਸਵੇਰੇ ਖਾਲੀ ਪੇਟ ਇਸ ਦੀ 1-2 ਕਲੀਆਂ ਦਾ ਸੇਵਨ ਕਰੋ।
 

3. ਗ੍ਰੀਨ ਟੀ 
ਗ੍ਰੀਨ ਟੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਅਤੇ ਕੋਲੈਸਟਰੋਲ ਨੂੰ ਕੰਟਰੋਲ ਰੱਖਣ ਦਾ ਕੰਮ ਕਰਦੀ ਹੈ। ਇਸ 'ਚ ਮੌਜੂਦ ਤੱਤ ਸਰੀਰ 'ਚ ਮਾੜੇ ਕੋਲੈਸਟੋਰਲ ਨੂੰ 5-6 ਅੰਕ ਤਕ ਘੱਟ ਕਰਦੀ ਹੈ। 
 

4. ਮੇਥੀ ਦੇ ਦਾਣੇ
ਮੇਥੀ ਦੇ ਦਾਣੇ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ। ਮੇਥੀ ਦੇ ਦਾਣੇ ਕੋਲੈਸਟਰੋਲ ਲੈਵਲ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ, ਜਿਸ ਨਾਲ ਤੁਸੀਂ ਦਿਲ ਸਬੰਧੀ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। 
 

5. ਇਸਬਗੋਲ ਦੀਆਂ ਪੱਤੀਆਂ
ਘੁਲਣਸ਼ੀਲ ਫਾਈਬਰ ਹੋਣ ਕਾਰਨ ਇਸਬਗੋਲ ਦੀਆਂ ਪੱਤੀਆਂ ਦਾ ਸੇਵਨ ਵੀ ਕੋਲੈਸਟਰੋਲ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ। ਕੋਲੈਸਟਰੋਲ ਨੂੰ ਕੰਟਰੋਲ ਕਰਨ ਦੇ ਨਾਲ ਹੀ ਇਹ ਗੁਡ ਕੋਲੈਸਟਰੋਲ ਨੂੰ ਵੀ ਵਧਾਉਂਦਾ ਹੈ।


Neha Meniya

Content Editor

Related News