ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਇਲਾਜ ਕਰਦੀ ਹੈ ‘ਚੈਰੀ’,ਭਰਪੂਰ ਮਾਤਰਾ ''ਚ ਹੁੰਦੇ ਨੇ ਇਹ ਤੱਤ
Wednesday, Sep 02, 2020 - 05:50 PM (IST)
ਜਲੰਧਰ - ਚੈਰੀ ਇਕ ਖੱਟਾ-ਮਿੱਠਾ ਫਲ ਹੈ। ਚੈਰੀ ਲਾਲ, ਕਾਲੇ ਅਤੇ ਪੀਲੇ ਰੰਗਾਂ 'ਚ ਬਾਜ਼ਾਰੋਂ ਮਿਲ ਜਾਂਦੀ ਹੈ। ਬਹੁਤ ਸਾਰੇ ਲੋਕ ਚੈਰੀ ਨੂੰ ਖਾਣਾ ਪਸੰਦ ਕਰਦੇ ਹਨ। ਜਿੱਥੇ ਇਹ ਖਾਣੇ 'ਚ ਬਹੁਤ ਜ਼ਿਆਦਾ ਸੁਆਦ ਹੁੰਦੀ ਹੈ, ਉਥੇ ਹੀ ਇਸ ’ਚ ਜ਼ਰੂਰੀ ਪੋਸ਼ਕ ਤੱਤ ਕਾਰਬੋਹਾਈਡ੍ਰੇਟ, ਵਿਟਾਮਿਨ ਏ, ਬੀ ਅਤੇ ਸੀ, ਬੀਟਾ ਕੈਰੋਟੀਨ, ਕੈਲਸ਼ੀਅਮ, ਲੋਹਾ, ਪੋਟਾਸ਼ੀਅਮ, ਫਾਸਫੋਰਸ ਆਦਿ ਵੱਡੀ ਮਾਤਰਾ ’ਚ ਪਾਏ ਜਾਂਦੇ ਹਨ। ਇਹ ਤੱਤ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਕਰਨ 'ਚ ਮਦਦ ਕਰਦੇ ਹਨ। ਜੇ ਰੋਜ਼ ਚੈਰੀ ਦੀ ਵਰਤੋਂ ਕੀਤੀ ਜਾਵੇ ਤਾਂ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਚੈਰੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ....
1. ਗਠੀਆ
ਚੈਰੀ 'ਚ ਐਂਥੋਸਿਆਨਿਨ ਤੱਤ ਮੌਜੂਦ ਹੁੰਦਾ ਹੈ, ਜੋ ਗਠੀਆ ਰੋਗੀ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਗਠੀਆ 'ਚ ਯੂਰਿਕ ਐਸਿਡ ਜ਼ਿਆਦਾ ਮਾਤਰਾ 'ਚ ਬਣਦਾ ਹੈ ਅਤੇ ਹੱਥਾਂ-ਪੈਰਾਂ 'ਚ ਸੋਜ ਆ ਜਾਂਦੀ ਹੈ। ਚੈਰੀ 'ਚ ਮੌਜੂਦ ਐਂਥੋਸਿਆਨਿਨ ਗਠੀਆ ਦੇ ਰੋਗਾਂ ਤੋਂ ਜਲਦੀ ਛੁਟਕਾਰਾ ਦਿਵਾਉਂਦੇ ਹਨ। ਦਿਨ 'ਚ ਜ਼ਰੂਰ 10 ਖੱਟੀਆਂ ਚੈਰੀਆਂ ਦੀ ਵਰਤੋਂ ਕਰੋ।
2. ਦਿਲ ਦਾ ਰੋਗ
ਚੈਰੀ 'ਚ ਪੋਟਾਸ਼ੀÎਅਮ, ਲੋਹਾ, ਜਸਤਾ, ਮੈਗਨੀਜ਼ ਵਰਗੇ ਖਣਿਜ ਲਵਣ ਹੁੰਦੇ ਹਨ। ਇਹ ਸਾਰੇ ਲਵਣ ਦਿਲ ਦੇ ਰੋਗਾਂ ਨੂੰ ਰੋਕਣ 'ਚ ਜ਼ਿਆਦਾ ਕਾਰਗਾਰ ਹੁੰਦੇ ਹਨ। ਇਸ ਲਈ ਜੇਕਰ ਤੁਸੀਂ ਦਿਲ ਦੇ ਰੋਗਾਂ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਚੈਰੀ ਨੂੰ ਰੋਜ਼ਾਨਾ ਆਪਣੇ ਖਾਣੇ ਦਾ ਹਿੱਸਾ ਬਣਾ ਲਓ।
3. ਸ਼ੂਗਰ
ਚੈਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਸ਼ੂਗਰ ਦੀ ਸਮੱਸਿਆ ਨੂੰ ਦੂਰ ਕਰਨ 'ਚ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ।
ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ
4. ਬਲੱਡ ਪ੍ਰੈਸ਼ਰ
ਚੈਰੀ 'ਚ ਪੋਟਾਸ਼ੀਅਮ ਦੀ ਮਾਤਰਾ ਹੁੰਦੀ ਹੈ, ਜੋ ਸਰੀਰ 'ਚ ਸਥਿਤ ਸੋਡੀਅਮ ਦੀ ਮਾਤਰਾ ਨੂੰ ਘੱਟ ਕਰ ਦਿੰਦੀ ਹੈ। ਇਸ ਵਜ੍ਹਾ ਨਾਲ ਸਰੀਰ ਦਾ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਂਦਾ ਹੈ। ਇਸ ਨਾਲ ਹੀ ਕੋਲੈਸਟ੍ਰਰੋਲ ਦਾ ਲੈਵਲ ਵੀ ਕੰਟਰੋਲ 'ਚ ਰਹਿੰਦਾ ਹੈ।
ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ
5. ਹੱਡੀਆਂ ਮਜ਼ਬੂਤ
ਬਹੁਤ ਸਾਰੇ ਲੋਕਾਂ ਨੂੰ ਹੱਡੀਆਂ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਰੋਜ਼ਾਨਾ ਚੈਰੀ ਦੀ ਵਰਤੋਂ ਜ਼ਰੂਰ ਕਰੋ। ਚੈਰੀ ਨੂੰ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।
ਆਪਣੇ ਜੀਵਨ ਸਾਥੀ ਦੀਆਂ ਇਨ੍ਹਾਂ ਗੱਲਾਂ ’ਤੇ ਕਦੇ ਨਾ ਕਰੋ ਸ਼ੱਕ, ਜਾਣੋ ਕਿਉਂ
ਸ਼ਰਾਧਾਂ ’ਚ ਜ਼ਰੂਰ ਕਰੋ ਇਨ੍ਹਾਂ ਚੀਜ਼ਾਂ ਦਾ ਦਾਨ, ਵੱਡੇ-ਵੱਡੇਰਿਆਂ ਦੀ ਆਤਮਾ ਨੂੰ ਮਿਲਦੀ ਹੈ ਸ਼ਾਂਤੀ
6. ਕੈਂਸਰ
ਚੈਰੀ 'ਚ ਮੌਜੂਦ ਐਂਟੀਆਕਸੀਡੈਂਟ ਸਰੀਰ ਨੂੰ ਰੋਗਾਂ ਨਾਲ ਲੜ੍ਹਣ ਦੀ ਤਾਕਤ ਦਿੰਦੇ ਹਨ। ਇਸ ਤੋਂ ਇਲਾਵਾ ਚੈਰੀ 'ਚ ਫਿਨਾਨਿਕ ਐਸਿਡ ਅਤੇ ਫਲੇਵੋਨਾਈਡ ਵੀ ਹੁੰਦਾ ਹੈ, ਜੋ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨੂੰ ਸਰੀਰ ’ਚ ਵਧਣ ਤੋਂ ਰੋਕਦਾ ਹੈ।
ਆਪਣੇ ਖਾਣੇ ’ਚ ਜ਼ਰੂਰ ਸ਼ਾਮਲ ਕਰੋ ‘ਕੀਵੀ’, ਫਾਇਦੇ ਜਾਣ ਹੋ ਜਾਵੋਗੇ ਹੈਰਾਨ