''ਯੂਰਿਕ ਐਸਿਡ'' ਨੂੰ ਕੰਟੋਰਲ ''ਚ ਕਰਨ ਲਈ ਰੋਜ਼ਾਨਾ ਦੀ ਖੁਰਾਕ ''ਚ ਸ਼ਾਮਲ ਕਰੋ ਚੈਰੀ ਸਣੇ ਇਹ ਚੀਜ਼ਾਂ
Thursday, Dec 01, 2022 - 10:23 AM (IST)

ਨਵੀਂ ਦਿੱਲੀ- ਐਸਿਡ ਕਈ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਪਿਊਰਿਨ ਨਾਲ ਯੁਕਤ ਖਾਧ ਪਦਾਰਥਾਂ ਦੀ ਜ਼ਿਆਦਾ ਮਾਤਰਾ 'ਚ ਸੇਵਨ ਕਰਨ ਨਾਲ ਸਰੀਰ 'ਚ ਯੂਰਿਕ ਐਸਿਡ ਬਣਦਾ ਹੈ। ਯੂਰਿਕ ਐਸਿਡ ਖੂਨ 'ਚੋਂ ਘੁੱਲ ਕੇ ਸਿੱਧੇ ਕਿਡਨੀ ਤੱਕ ਚੱਲਿਆ ਜਾਂਦਾ ਹੈ ਅਤੇ ਯੂਰਿਨ ਦੇ ਰਾਹੀਂ ਸਰੀਰ 'ਚੋਂ ਬਾਹਰ ਨਿਕਲਦਾ ਹੈ। ਪਰ ਜੇਕਰ ਤੁਹਾਡੇ ਸਰੀਰ 'ਚ ਵੀ ਯੂਰਿਕ ਐਸਿਡ ਬਹੁਤ ਜ਼ਿਆਦਾ ਬਣ ਰਿਹਾ ਹੈ ਤਾਂ ਕਿਡਨੀ ਸਾਰੇ ਯੂਰਿਕ ਐਸਿਡ ਨੂੰ ਫਿਲਟਰ ਨਹੀਂ ਕਰ ਪਾਉਂਦੀ ਜਿਸ ਕਾਰਨ ਖੂਨ 'ਚ ਯੂਰਿਕ ਐਸਿਡ ਦਾ ਲੈਵਲ ਵਧ ਜਾਂਦਾ ਹੈ। ਯੂਰਿਡ ਐਸਿਡ ਖੂਨ 'ਚ ਵਧਣ ਨਾਲ ਗਾਊਟ ਅਤੇ ਕਿਡਨੀ ਨਾਲ ਸਬੰਧਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜੇਕਰ ਤੁਸੀਂ ਵਧਦੇ ਯੂਰਿਕ ਐਸਿਡ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾ ਤੁਹਾਨੂੰ ਆਪਣੀ ਖੁਰਾਕ 'ਚ ਬਦਲਾਅ ਕਰਨੇ ਹੋਣਗੇ। ਕੁਝ ਨਿਯਮਿਤ ਫੂਡਸ ਦਾ ਸੇਵਨ ਕਰਕੇ ਤੁਸੀਂ ਬੀਮਾਰੀਆਂ ਤੋਂ ਰਾਹਤ ਪਾ ਸਕਦੇ ਹੋ, ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ ...
ਫ਼ਲ ਖਾਓ
ਫ਼ਲ ਯੂਰਿਕ ਐਸਿਡ ਕੰਟਰੋਲ ਕਰਨ ਲਈ ਤੁਸੀਂ ਫ਼ਲਾਂ ਦਾ ਸੇਵਨ ਕਰ ਸਕਦੇ ਹੋ। ਫ਼ਲ ਵੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨੇ ਜਾਂਦੇ ਹਨ। ਚੈਰੀ ਦਾ ਸੇਵਨ ਤੁਸੀਂ ਯੂਰਿਕ ਐਸਿਡ ਤੋਂ ਰਾਹਤ ਪਾਉਣ ਲਈ ਕਰ ਸਕਦੇ ਹੋ। ਇਹ ਯੂਰਿਕ ਐਸਿਡ ਦੇ ਲੈਵਲ ਨੂੰ ਘੱਟ ਕਰਨ ਦੇ ਨਾਲ-ਨਾਲ ਸਰੀਰ 'ਚੋਂ ਸੋਜ ਵੀ ਘੱਟ ਕਰਦੀ ਹੈ। ਗਾਊਟ ਵਰਗੀ ਸਮੱਸਿਆ ਲਈ ਵੀ ਚੈਰੀ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਚੈਰੀ ਤੋਂ ਇਲਾਵਾ ਸਟ੍ਰਾਬੇਰੀ, ਅੰਗੂਰ, ਸੰਤਰਾ, ਅਨਾਨਾਸ, ਨਾਸ਼ਪਾਤੀ ਵੀ ਖਾ ਸਕਦੇ ਹੋ। ਨਿੰਬੂ ਦਾ ਸੇਵਨ ਕਰਕੇ ਵੀ ਤੁਸੀਂ ਯੂਰਿਕ ਐਸਿਡ ਕੰਟਰੋਲ ਕਰ ਸਕਦੇ ਹੋ।
ਹਰੀਆਂ ਸਬਜ਼ੀਆਂ
ਤੁਸੀਂ ਹਰੀਆਂ ਸਬਜ਼ੀਆਂ ਦਾ ਸੇਵਨ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕਰ ਸਕਦੇ ਹੋ। ਮਾਹਰਾਂ ਮੁਤਾਬਕ ਯੂਰਿਕ ਐਸਿਡ ਦੀ ਸਮੱਸਿਆ ਵਧਣ 'ਤੇ ਘੱਟ ਯੂਰਿਕ ਐਸਿਡ ਵਾਲੇ ਖਾਧ ਪਦਾਰਥਾਂ ਦਾ ਸੇਵਨ ਕਰਕੇ ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਤੁਸੀਂ ਪਾਲਕ ਵਰਗੇ ਖਾਧ ਪਦਾਰਥਾਂ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਫੁੱਲਗੋਭੀ, ਬ੍ਰੋਕਲੀ, ਗਾਜਰ, ਚੁਕੰਦਰ, ਖੀਰਾ, ਆਲੂ ਵੀ ਖਾ ਸਕਦੇ ਹੋ।
ਡੇਅਰੀ ਪ੍ਰਾਡਕਟ
ਤੁਸੀਂ ਡੇਅਰੀ ਪ੍ਰਾਡਕਟ ਦਾ ਸੇਵਨ ਕਰਕੇ ਵੀ ਯੂਰਿਕ ਐਸਿਡ ਨੂੰ ਕੰਟਰੋਲ ਕਰ ਸਕਦੇ ਹੋ। ਦੁੱਧ ਨਾਲ ਬਣੇ ਪਦਾਰਥ ਯੂਰਿਕ ਐਸਿਡ ਕੰਟਰੋਲ ਕਰਨ 'ਚ ਮਦਦ ਕਰਦੇ ਹਨ।
ਬਾਜਰਾ ਅਤੇ ਜਵਾਰ
ਯੂਰਿਕ ਐਸਿਡ ਤੋਂ ਗ੍ਰਸਤ ਮਰੀਜ਼ ਨੂੰ ਘੱਟ ਪਿਊਰਿਨ ਵਾਲੇ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ। ਤੁਸੀਂ ਬਾਜਰਾ,ਜਵਾਰ, ਚੌਲ ਵਰਗੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਰੂਟੀਨ 'ਚ ਇਸ ਦਾ ਸੇਵਨ ਕਰਕੇ ਦਿਲ ਦਾ ਦੌਰ, ਸਟਰੋਕ, ਟਾਈਪ 2 ਸ਼ੂਗਰ ਅਤੇ ਮੋਟਾਪੇ ਦਾ ਖਤਰਾ ਵੀ ਘੱਟ ਹੁੰਦਾ ਹੈ।
ਆਂਡੇ
ਆਂਡੇ 'ਚ ਪਿਊਰਿਨ ਕਾਫ਼ੀ ਘੱਟ ਮਾਤਰਾ 'ਚ ਪਾਇਆ ਜਾਂਦਾ ਹੈ। ਆਂਡਿਆਂ ਦਾ ਸੇਵਨ ਕਰਕੇ ਗਾਊਟ ਦੀ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਲਈ ਤੁਸੀਂ ਖੁਰਾਕ 'ਚ ਆਂਡੇ ਵੀ ਸ਼ਾਮਲ ਕਰ ਸਕਦੇ ਹੋ।
ਨਾ ਖਾਓ ਇਹ ਚੀਜ਼ਾਂ
ਮੀਟ, ਮੱਛੀ ਅਤੇ ਸੀ ਫੂਡ 'ਚ ਪਿਊਰਿਨ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸ ਲਈ ਤੁਸੀਂ ਇਨ੍ਹਾਂ ਚੀਜ਼ਾਂ ਦਾ ਸੇਵਨ ਨਾ ਕਰੋ।
-ਕੋਲਡ ਡਰਿੰਕਸ ਸੋਡਾ, ਖੰਡ ਵਾਲੇ ਫ਼ਲਾਂ ਦੇ ਜੂਸ ਦਾ ਵੀ ਸੇਵਨ ਨਾ ਕਰੋ।
-ਦਵਾਈਆਂ ਵਰਗੇ ਐਸਪਰਿਨ ਵੀ ਨਾ ਖਾਓ। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆ ਹੈ ਤਾਂ ਇਕ ਵਾਰ ਡਾਕਟਰ ਤੋਂ ਸਲਾਹ ਲੈ ਕੇ ਹੀ ਇਸ ਦਾ ਸੇਵਨ ਕਰੋ।
-ਭੋਜਨ ਸੰਤੁਲਿਤ ਮਾਤਰਾ 'ਚ ਕਰੋ ਜ਼ਿਆਦਾ ਭੋਜਨ ਕਰਨ ਨਾਲ ਭਾਰ ਵਧੇਗਾ ਅਤੇ ਗਾਊਟ ਦੀ ਸਮੱਸਿਆ ਵੀ ਇਸ ਨਾਲ ਵਧ ਸਕਦੀ ਹੈ।
-ਅਲਕੋਹਲ ਤੋਂ ਵੀ ਪਰਹੇਜ਼ ਕਰੋ। ਕਾਲੀ ਚਾਹ ਵੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਖੁਰਾਕ 'ਚ ਪੈਕੇਡਜ ਫ਼ਲਾਂ ਦਾ ਰਸ ਅਤੇ ਚਿਕਨ ਨੂੰ ਵੀ ਸ਼ਾਮਲ ਕਰੋ। ਇਸ ਨਾਲ ਵੀ ਤੁਹਾਡਾ ਯੂਰਿਕ ਐਸਿਡ ਵਧ ਸਕਦਾ ਹੈ।
ਮੋਟਾਪੇ 'ਤੇ ਰੱਖੋ ਕਾਬੂ
ਜੇਕਰ ਤੁਸੀਂ ਯੂਰਿਕ ਐਸਿਡ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਭਾਰ ਨੂੰ ਕੰਟਰੋਲ ਕਰਕੇ ਰੱਖਣਾ ਹੋਵੇਗਾ। ਮੋਟਾਪੇ ਦੀ ਸਮੱਸਿਆ ਤੋਂ ਗ੍ਰਸਤ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਰੀਰਕ ਐਕਟੀਵਿਟੀਜ਼ ਅਤੇ ਕਸਰਤ ਦੇ ਨਾਲ ਖੁ਼ਦ ਨੂੰ ਸਿਹਤਮੰਦ ਰੱਖਣਾ ਚਾਹੀਦਾ। ਮੋਟਾਪਾ ਵਧਣ ਨਾਲ ਵੀ ਯੂਰਿਕ ਐਸਿਡ ਦੀ ਸਮੱਸਿਆ ਜ਼ਿਆਦਾ ਹੋ ਸਕਦੀ ਹੈ।