ਆਇਰਨ ਦੀ ਕਮੀ ਨੂੰ ਦੂਰ ਕਰਦੀ ਹੀ ਛੋਲਿਆਂ ਦੀ ਦਾਲ, ਜਾਣੋ ਹੋਰ ਵੀ ਫਾਇਦੇ

03/21/2019 6:37:23 PM

ਜਲੰਧਰ— ਛੋਲਿਆਂ ਦੀ ਦਾਲ ਖਾਣ ਤੋਂ ਅਕਸਰ ਲੋਕ ਬਚਦੇ ਹਨ ਕਿਉਂਕਿ ਕੁਝ ਲੋਕਾਂ ਨੂੰ ਇਸ ਨਾਲ ਪੇਟ ਦਰਦ ਅਤੇ ਗੈਸ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਕੁਝ ਲੋਕਾਂ ਨੂੰ ਇਸ ਦਾ ਸੁਆਦ ਪਸੰਦ ਨਹੀਂ ਹੁੰਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਛੋਲਿਆਂ ਦੀ ਦਾਲ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। 

ਇਹ ਹੁੰਦੇ ਨੇ ਫਾਇਦੇ 
ਆਇਰਨ ਦੀ ਕਮੀ ਨੂੰ ਕਰੇ ਪੂਰਾ
ਛੋਲਿਆਂ ਦੀ ਦਾਲ ਆਇਰਲ ਨਾਲ ਭਰਪੂਰ ਹੁੰਦੀ ਹੈ, ਜਿਸ ਨੂੰ ਖਾਣ ਨਾਲ ਸਰੀਰ 'ਚ ਆਈ ਆਇਰਨ ਦੀ ਕਮੀ ਪੂਰੀ ਹੋ ਜਾਂਦੀ ਹੈ ਅਤੇ ਹੀਮੋਗਲੋਬਿਨ ਦਾ ਪੱਧਰ ਵਧਾਉਣ 'ਚ ਮਦਦ ਕਰਦੀ ਹੈ। 

PunjabKesari
ਡਾਇਬਿਟੀਜ਼ ਨੂੰ ਕਰੇ ਕੰਟਰੋਲ
ਡਾਇਬਿਟੀਜ਼ 'ਚ ਛੋਲਿਆਂ ਦੀ ਦਾਲ ਦੀ ਵਰਤੋਂ ਕਰਨਾ ਬੇਹੱਦ ਫਾਇਦੇਮੰਦ ਹੁੰਦਾ ਹੈ। ਇਹ ਗਲੂਕੋਜ਼ ਦੀ ਜ਼ਿਆਦਾ ਮਾਤਰਾ ਨੂੰ ਅਵਸ਼ੋਸ਼ਿਤ ਕਰਨ 'ਚ ਕਾਫੀ ਮਦਦਗਾਰ ਹੈ।
ਪੀਲੀਆ ਰੋਗ ਦੂਰ ਕਰਨ 'ਚ ਸਹਾਇਕ
ਛੋਲਿਆਂ ਦੀ ਦਾਲ ਦੀ ਵਰਤੋਂ ਨਾਲ ਪੀਲੀਏ ਵਰਗੀ ਬੀਮਾਰੀ 'ਚ ਬਹੁਤ ਹੀ ਫਾਇਦਾ ਹੁੰਦਾ ਹੈ। ਇਸ ਨੂੰ ਖਾਣ ਨਾਲ ਪੀਲੀਆ ਰੋਗ ਦੂਰ ਹੋ ਜਾਂਦਾ ਹੈ। 
ਕੋਲੈਸਟਰੋਲ ਕਰੇ ਘੱਟ
ਫਾਈਬਰ ਨਾਲ ਭਰਪੂਰ ਛੋਲਿਆਂ ਦੀ ਦਾਲ ਕੋਲੈਸਟਰੋਲ ਦੇ ਪੱਧਰ ਨੂੰ ਘਟਾ ਕੇ ਭਾਰ ਨੂੰ ਘੱਟ ਕਰਨ 'ਚ ਬੇਹੱਦ ਫਾਇਦੇਮੰਦ ਸਾਬਤ ਹੁੰਦੀ ਹੈ। 
ਸਰੀਰ ਦੀ ਐਨਰਜੀ ਨੂੰ ਬਣਾਈ ਰੱਖੇ
ਛੋਲਿਆਂ ਦੀ ਦਾਲ ਜਿੰਕ, ਕੈਲਸ਼ੀਅਮ, ਪ੍ਰੋਟੀਨ, ਫੋਲੇਟ ਆਦਿ ਨਾਲ ਭਰਪੂਰ ਹੋਣ ਕਾਰਨ ਤੁਹਾਡੇ ਸਰੀਰ ਨੂੰ ਜ਼ਰੂਰੀ ਊਰਜਾ ਵੀ ਪ੍ਰਦਾਨ ਕਰਦੀ ਹੈ।


shivani attri

Content Editor

Related News