ਸਰੀਰ 'ਚ ਪ੍ਰੋਟੀਨ ਦੀ ਘਾਟ ਪੂਰੀ ਕਰਨ ਲਈ ਖਾਓ 'ਫੁੱਲਗੋਭੀ' ਸਣੇ ਇਹ ਚੀਜ਼ਾਂ, ਨਹੀਂ ਪਵੇਗੀ ਮੀਟ-ਆਂਡੇ ਦੀ ਲੋੜ

09/02/2022 4:43:25 PM

ਨਵੀਂ ਦਿੱਲੀ- ਭਰਪੂਰ ਮਾਤਰਾ 'ਚ ਪ੍ਰੋਟੀਨ ਹਾਸਲ ਕਰਨਾ ਹੋਵੇ ਤਾਂ ਹਮੇਸ਼ਾ ਮੀਟ, ਮੱਛੀ ਅਤੇ ਆਂਡੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਹਰ ਕਿਸੇ ਲਈ ਮਾਸ ਖਾਣਾ ਮੁਸ਼ਕਲ ਹੁੰਦਾ ਹੈ, ਕਿਉਂਕਿ ਭਾਰਤ 'ਚ ਇਕ ਚੰਗੀ ਗਿਣਤੀ ਸ਼ਾਕਾਹਾਰੀ ਲੋਕਾਂ ਦੀ ਹੈ। ਅਜਿਹੇ 'ਚ ਸਵਾਲ ਉਠਦਾ ਹੈ ਕਿ ਸ਼ਾਕਾਹਾਰੀ ਲੋਕ ਪ੍ਰੋਟੀਨ ਦੀ ਮਾਤਰਾ ਨੂੰ ਕਿੰਝ ਪੂਰਾ ਕਰਨ। ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮੀਟ-ਆਂਡੇ ਖਾਣ ਤੋਂ ਬਿਨਾਂ ਵੀ ਤੁਸੀਂ ਪ੍ਰੋਟੀਨ ਹਾਸਲ ਕਰ ਸਕਦੇ ਹੋ। 
ਪ੍ਰੋਟੀਨ ਹਾਸਲ ਕਰਨ ਲਈ ਖਾਓ ਇਹ ਸਬਜ਼ੀਆਂ 
ਫੁੱਲਗੋਭੀ 

ਕਾਫ਼ੀ ਘੱਟ ਲੋਕ ਇਸ ਗੱਲ ਤੋਂ ਜਾਣੂ ਹੋਣਗੇ ਕਿ ਫੁੱਲਗੋਭੀ ਖਾਣ ਨਾਲ ਸਰੀਰ ਨੂੰ ਪ੍ਰੋਟੀਨ ਮਿਲਦਾ ਹੈ, ਨਾਲ ਹੀ ਇਸ 'ਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਵੀ ਕਾਫ਼ੀ ਜ਼ਿਆਦਾ ਪਾਇਆ ਜਾਂਦਾ ਹੈ। ਜੇਕਰ ਤੁਸੀਂ ਇਸ ਨੂੰ ਰੈਗੂਲਰ ਖਾਓਗੇ ਤਾਂ ਸਰੀਰ 'ਚ ਪ੍ਰੋਟੀਨ ਦੀ ਲੋੜ ਪੂਰੀ ਹੁੰਦੀ ਰਹੇਗੀ। 

PunjabKesari
ਪਾਲਕ 
ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਕਾਫ਼ੀ ਜ਼ਿਆਦਾ ਪੋਸ਼ਟਿਕ ਮੰਨਿਆ ਜਾਂਦਾ ਹੈ। ਇਸ 'ਚ ਪ੍ਰੋਟੀਨ ਤਾਂ ਹੁੰਦਾ ਹੀ ਹੈ ਅਤੇ ਨਾਲ ਹੀ ਵਿਟਾਮਿਨ-ਬੀ ਤੇ ਫਾਈਬਰ ਵੀ ਭਰਪੂਰ ਹੁੰਦਾ ਹੈ। ਇਸ ਲਈ ਪਾਲਕ ਦਾ ਸੇਵਨ ਰੇਗੂਲਰ ਕਰੋ। 
ਆਲੂ
ਕੀ ਤੁਸੀਂ ਜਾਣਦੇ ਹੋ ਕਿ ਆਲੂ ਖਾ ਕੇ ਵੀ ਪ੍ਰੋਟੀਨ ਹਾਸਲ ਕੀਤਾ ਜਾ ਸਕਦਾ ਹੈ। ਹਾਲਾਂਕਿ ਤੁਹਾਨੂੰ ਇਸ ਨੂੰ ਖਾਸ ਤਰੀਕੇ ਨਾਲ ਪਕਾ ਕੇ ਖਾਣਾ ਹੋਵੇਗਾ। ਤੁਸੀਂ ਕੱਟੇ ਹੋਏ ਆਲੂ ਨੂੰ ਹਲਕੀ ਅੱਗ 'ਤੇ ਭੁੰਨ ਲਓ। ਇਸ ਤੋਂ ਪ੍ਰੋਟੀਨ ਤੋਂ ਇਲਾਵਾ ਫਾਈਬਰ, ਵਿਟਾਮਿਨ ਸੀ ਅਤੇ ਪੋਟਾਸ਼ੀਅਮ ਵੀ ਹਾਸਲ ਹੋ ਜਾਵੇਗਾ। 

PunjabKesari
ਬ੍ਰੋਕਲੀ 
ਜੇਕਰ ਤੁਹਾਨੂੰ ਮਾਸ ਅਤੇ ਆਂਡੇ ਖਾਣੇ ਪਸੰਦ ਨਹੀਂ ਹਨ ਤਾਂ ਅਜਿਹੇ ਬ੍ਰੋਕਲੀ ਖਾਣੀ ਸ਼ੁਰੂ ਕਰ ਸਕਦੇ ਹੋ। ਇਹ ਇਕ ਹੈਲਦੀ ਸਬਜ਼ੀ ਹੈ ਜਿਸ 'ਚ ਪ੍ਰੋਟੀਨ ਤੋਂ ਇਲਾਵਾ ਆਇਰਨ ਵੀ ਭਰਪੂਰ ਮਿਲੇਗਾ। ਇਸ ਨੂੰ ਉਬਾਲ ਕੇ ਜਾਂ ਸਲਾਦ ਦੇ ਤੌਰ 'ਤੇ ਖਾਣ ਨਾਲ ਫਾਇਦਾ ਮਿਲੇਗਾ।
ਮਸ਼ਰੂਮ 
ਮਸ਼ਰੂਮ ਇਕ ਮਹਿੰਗਾ ਵਿਕਲਪ ਜ਼ਰੂਰ ਹੈ ਪਰ ਇਹ ਪ੍ਰੋਟੀਨ ਦਾ ਰਿਚ ਸੋਰਸ ਮੰਨਿਆ ਜਾਂਦਾ ਹੈ। ਇਸ ਨੂੰ ਹਫ਼ਤੇ 'ਚ 3 ਤੋਂ ਚਾਰ ਖਾਓਗੇ ਤਾਂ ਸਰੀਰ 'ਚ ਪ੍ਰੋਟੀਨ ਸਮੇਤ ਕਈ ਨਿਊਟ੍ਰੀਐਂਟਸ ਦੀ ਘਾਟ ਨਹੀਂ ਹੋਵੇਗੀ। 


Aarti dhillon

Content Editor

Related News