Health Tips : ਕੈਂਸਰ ਹੋਣ ਤੋਂ ਪਹਿਲਾਂ ‘ਸਾਹ ਫੁੱਲਣ’ ਸਣੇ ਦਿਖਾਈ ਦਿੰਦੇ ਨੇ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼
Tuesday, Jun 22, 2021 - 03:39 PM (IST)
ਜਲੰਧਰ (ਬਿਊਰੋ) - ਅੱਜਕੱਲ੍ਹ ਕੈਂਸਰ ਦੀ ਬੀਮਾਰੀ ਬਹੁਤ ਜ਼ਿਆਦਾ ਵਧ ਗਈ ਹੈ। ਕੈਂਸਰ ਕਈ ਤਰ੍ਹਾਂ ਦਾ ਹੁੰਦਾ ਹੈ। ਸਰੀਰ ਦੇ ਜਿਸ ਹਿੱਸੇ ਵਿੱਚ ਕੈਂਸਰ ਹੁੰਦਾ ਹੈ, ਉਸ ਨੂੰ ਉਸ ਨਾਮ ਦੇ ਕੈਂਸਰ ਤੋਂ ਜਾਣਿਆ ਜਾਂਦਾ ਹੈ। ਜਿਵੇਂ ਮੂੰਹ ਵਿੱਚ ਹੋਣ ਵਾਲੀ ਕੈਂਸਰ ਨੂੰ ਮੂੰਹ ਦਾ ਕੈਂਸਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਚਮੜੀ ਦਾ ਕੈਂਸਰ, ਲੀਵਰ ਦਾ ਕੈਂਸਰ, ਖ਼ੂਨ ਦਾ ਕੈਂਸਰ। ਅੱਜਕੱਲ੍ਹ ਕੈਂਸਰ ਦੇ ਮਰੀਜ਼ਾਂ ਦੀ ਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ, ਜੋ ਗੰਭੀਰ ਸਮੱਸਿਆ ਬਣ ਗਈ ਹੈ। ਇਹ ਕਿਸੇ ਉਮਰ ਦੇ ਇਨਸਾਨ ਨੂੰ ਹੋ ਸਕਦੀ ਹੈ। ਇਸ ਬੀਮਾਰੀ ਦੇ ਲੱਛਣ ਜ਼ਿਆਦਾ ਸਮੇਂ ਬਾਅਦ ਪਤਾ ਚਲਦੇ ਹਨ, ਜਿਸ ਕਰਕੇ ਇਸ ਨੂੰ ਪਛਾਣਨਾ ਬਹੁਤ ਮੁਸ਼ਕਲ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੈਂਸਰ ਹੋਣ ਤੋਂ ਪਹਿਲਾਂ ਵਿਖਾਈ ਦੇਣ ਵਾਲੇ ਸੰਕੇਤਾਂ ਬਾਰੇ ਦੱਸਾਂਗੇ.....
ਵਾਰ-ਵਾਰ ਇਨਫੈਕਸ਼ਨ ਹੋਣਾ
ਜ਼ਿਆਦਾਤਰ ਲੋਕ ਚਮੜੀ ਇਨਫੈਕਸ਼ਨ ਨੂੰ ਮਾਮੂਲੀ ਸਮੱਸਿਆ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਜੇਕਰ ਤੁਹਾਨੂੰ ਬਾਰ ਬਾਰ ਇਨਫੈਕਸ਼ਨ ਹੋ ਰਹੀ ਹੈ, ਤਾਂ ਇਹ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਰੋਗੀ ਨੂੰ ਚਮੜੀ, ਫੇਫੜੇ, ਗਲਾ ਅਤੇ ਮੂੰਹ ਦੀ ਇਨਫੈਕਸ਼ਨ ਹੋਣ ਲੱਗਦੀ ਹੈ। ਇਸ ਲਈ ਇਸ ਤਰ੍ਹਾਂ ਬਾਰ-ਬਾਰ ਇਨਫੈਕਸ਼ਨ ਹੋਣ ’ਤੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ ਦੀ ਇਸ ਦਿਸ਼ਾ 'ਚ ਲਗਾਓ ‘ਮਨੀ ਪਲਾਂਟ’, ਹੋਵੇਗਾ ਧਨ ’ਚ ਵਾਧਾ
ਯੂਰਿਨ ਦਾ ਰੰਗ ਲਾਲ ਹੋਣਾ
ਜੇਕਰ ਤੁਹਾਨੂੰ ਆਪਣੇ ਯੂਰਿਨ ਵਿੱਚ ਲਾਲ ਰੰਗ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ। ਇਹ ਨਾਲ ਰੰਗ ਖ਼ੂਨ ਵੀ ਹੋ ਸਕਦਾ ਹੈ, ਜੋ ਕੈਂਸਰ ਦਾ ਸੰਕੇਤ ਹੋ ਸਕਦਾ ਹੈ।
ਅੰਤੜੀਆਂ ਦੀ ਸਮੱਸਿਆ
ਅੰਤੜੀਆਂ ਵਿੱਚ ਵਾਰ-ਵਾਰ ਸਮੱਸਿਆ ਹੋਣਾ ਕੋਲਿਨ ਜਾਂ ਕੋਲੋਰੈਕਟਲ ਕੈਂਸਰ ਦੀ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਵਾਰ-ਵਾਰ ਡਾਇਰੀਆ ਅਤੇ ਬਦਹਜ਼ਮੀ ਦੀ ਸਮੱਸਿਆ ਹੋਣਾ ਕੈਂਸਰ ਦਾ ਸੰਕੇਤ ਹੋ ਸਕਦਾ ਹੈ ।
ਪੜ੍ਹੋ ਇਹ ਵੀ ਖ਼ਬਰ - Health Care : ਯੋਗ-ਆਸਣ ਕਰਨ ਨਾਲ ‘ਪਿੱਠ ਦੇ ਦਰਦ’ ਸਣੇ ਦੂਰ ਹੁੰਦੀਆਂ ਹਨ ਨੇ ਇਹ ਬੀਮਾਰੀਆਂ
ਰਾਤ ਨੂੰ ਪਸੀਨਾ ਆਉਣਾ
ਕਿਸੇ ਦਵਾਈ ਦੇ ਰਿਐਕਸ਼ਨ ਅਤੇ ਇਨਫੈਕਸ਼ਨ ਦੀ ਵਜ੍ਹਾ ਕਰਕੇ ਰਾਤ ਨੂੰ ਸੌਂਦੇ ਸਮੇਂ ਪਸੀਨਾ ਜ਼ਿਆਦਾ ਆ ਸਕਦਾ ਹੈ। ਜੇਕਰ ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹੇ, ਤਾਂ ਇਹ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ ।
ਸਰੀਰ ਵਿੱਚ ਦਰਦ ਹੋਣਾ ਅਤੇ ਕਮਜ਼ੋਰੀ
ਜ਼ਿਆਦਾ ਕੰਮ ਕਰਨਾ ਜਾਂ ਫਿਰ ਗਲਤ ਤਰੀਕੇ ਨਾਲ ਬੈਠਣ ਕਰਕੇ ਸਰੀਰ ਵਿੱਚ ਦਰਦ ਹੋਣਾ ਇੱਕ ਨਾਰਮਲ ਗੱਲ ਹੈ। ਜੇਕਰ ਲਗਾਤਾਰ ਪਿੱਠ ਦਰਦ ਹੋ ਰਹੀ ਹੈ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ, ਤਾਂ ਇਹ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ ।
ਪੜ੍ਹੋ ਇਹ ਵੀ ਖ਼ਬਰ - Health Tips: ਕਾਲੀ ਮਿਰਚ ’ਚ ਮਿਲਾ ਕੇ ਖਾਓ ਸਿਰਫ਼ ਇਹ ਇੱਕ ਚੀਜ਼, ਸ਼ੂਗਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ
ਸਰੀਰ ਤੇ ਨਿਸ਼ਾਨ ਪੈਣਾ
ਖੂਨ ਵਿੱਚ ਪਲੇਟਲੈਟਸ ਦੀ ਸੰਖਿਆ ਘੱਟ ਹੋਣਾ ਬਲੱਡ ਕੈਂਸਰ ਦੇ ਲੱਛਣ ਹੋ ਸਕਦੇ ਹਨ। ਪਲੇਟਲੈਟਸ ਦੀ ਸੰਖਿਆ ਘੱਟ ਹੋਣ ਕਾਰਨ ਚਮੜੀ ਤੇ ਛੋਟੇ-ਛੋਟੇ ਨਿਸ਼ਾਨ ਪੈ ਜਾਂਦੇ ਹਨ। ਇਨ੍ਹਾਂ ਦਾ ਰੰਗ ਨੀਲਾ ਅਤੇ ਬੈਂਗਣੀ ਹੁੰਦਾ ਹੈ।
ਛਾਤੀ ਵਿੱਚ ਜਲਨ ਹੋਣਾ
ਛਾਤੀ ਵਿਚ ਜਲਣ ਅਤੇ ਬਦਹਜ਼ਮੀ ਦੀ ਸਮੱਸਿਆ ਹੋਣਾ ਇੱਕ ਆਮ ਗੱਲ ਹੈ। ਜੇਕਰ ਇਹ ਸਮੱਸਿਆ ਲਗਾਤਾਰ ਰਹਿੰਦੀ ਹੈ, ਤਾਂ ਡਾਕਟਰ ਤੋਂ ਸਲਾਹ ਜ਼ਰੂਰ ਲਓ, ਕਿਉਂਕਿ ਇਹ ਵੀ ਕੈਂਸਰ ਦਾ ਸੰਕੇਤ ਹੋ ਸਕਦਾ ਹੈ ।
ਭਾਰ ਘੱਟ ਹੋਣਾ
ਬਿਨਾਂ ਕਿਸੇ ਵਜ੍ਹਾ ਕਰਕੇ ਭਾਰ ਘੱਟ ਹੋ ਰਿਹਾ ਹੈ, ਤਾਂ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ। ਇਹ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਭੁੱਖ ਘੱਟ ਲੱਗਣਾ, ਜ਼ਿਆਦਾ ਖਾਣਾ ਨਾ ਖਾ ਪਾਉਣਾ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ ਬਣਾਉਂਦੇ ਸਮੇਂ ਭੁੱਲ ਕੇ ਵੀ ਕਦੇ ਨਾ ਕਰੋ ਇਹ ਗ਼ਲਤੀਆਂ, ਹੋ ਸਕਦੈ ਨੁਕਸਾਨ
ਖੂਨ ਆਉਣਾ
ਜੇਕਰ ਮਲ ਅਤੇ ਪਿਸ਼ਾਬ ਰਾਹੀਂ ਖੂਨ ਆ ਰਿਹਾ ਹੈ, ਤਾਂ ਇਹ ਵੀ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਇਸ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਡਾਕਟਰ ਤੋਂ ਸਲਾਹ ਜ਼ਰੂਰ ਲਓ ।
ਲਗਾਤਾਰ ਖੰਘ ਆਉਣਾ
ਜੇਕਰ ਤੁਹਾਨੂੰ ਲਗਾਤਾਰ ਖੰਘ ਦੀ ਸਮੱਸਿਆ ਰਹਿੰਦੀ ਹੈ ਅਤੇ ਖੰਘ ਵਿੱਚ ਖ਼ੂਨ ਆਉਂਦਾ ਹੈ, ਤਾਂ ਡਾਕਟਰ ਤੋਂ ਚੈੱਕਅਪ ਜ਼ਰੂਰ ਕਰਵਾਓ। ਇਹ ਫੇਫੜਿਆਂ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਹਨ ।