ਕੈਲਸ਼ੀਅਮ ਦੀ ਕਮੀ ਕਈ ਰੋਗਾਂ ਦਾ ਕਾਰਨ

11/21/2017 10:50:57 AM

ਨਵੀਂ ਦਿੱਲੀ—ਸਰੀਰ ਨੂੰ ਤਾਕਤਵਰ ਬਣਾਉਣ ਲਈ ਵਿਟਾਮਿਨ, ਮਿਨਰਲ, ਅਤੇ ਪ੍ਰੋਟੀਨ ਦੇ ਨਾਲ-ਨਾਲ ਕੈਲਸ਼ੀਅਮ ਦੀ ਜ਼ਰੂਰਤ ਵੀ ਹੁੰਦੀ ਹੈ। ਇਸ ਦੀ ਕਮੀ ਹੋਣ ਦੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਕੈਲਸ਼ੀਅਮ ਨਾ ਸਿਰਫ਼ ਹੱਡਿਆਂ ਦਾ ਨਿਰਮਾਣ ਕਰਦਾ ਹੈ ਬਲਕਿ ਜੋੜਾਂ ਦੇ ਦਰਦ ਅਤੇ ਮਾਸਪੇਸ਼ੀਆਂ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਨੂੰ ਵੀ ਦੂਰ ਕਰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਸ ਉਮਰ 'ਚ ਸਰੀਰ ਨੂੰ ਕਿੰਨੇ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ।
-ਕਿਉਂ ਜ਼ਰੂਰੀ ਹੈ ਕੈਲਸ਼ੀਅਮ?
ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਹੱਡਿਆਂ, ਮਾਸਪੇਸ਼ਿਆਂ ਅਤੇ ਜੋੜਾ ਦੇ ਦਰਦ ਦੀ ਸਮੱਸਿਆ ਆਮ ਹੀ ਰਹਿੰਦੀ ਹੈ, ਜਿਸਦਾ ਸਭ ਤੋਂ ਵੱਡਾ ਕਾਰਣ ਕੈਲਸ਼ੀਅਮ ਦੀ ਕਮੀ ਦਾ ਹੋਣਾ ਹੈ। ਇਸ ਸਮੱਸਿਆ ਤੋਂ ਬਚਣ ਲਈ ਆਪਣੇ ਭੋਜਨ 'ਚ ਕੈਲਸ਼ੀਅਮ ਦੀ ਮਾਤਰਾ ਲਓ। ਇਸ ਨਾਲ ਸਰੀਰ ਹੀ ਨਹੀਂ ਦਿਮਾਗ ਲਈ ਵੀ ਜ਼ਰੂਰੀ ਹੈ।
-ਕੈਲਸ਼ੀਅਮ ਦਾ ਕੰਮ
ਇਸ ਦੀ ਸਹੀ ਮਾਤਰਾ ਲੈਣ ਨਾਲ 'ਬਲੱਡ ਪ੍ਰੈਸ਼ਰ', ਸ਼ੂਗਰ ਅਤੇ ਕੈਂਸਰ ਵਰਗੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਗਰਭ-ਅਵਸਥਾ ਦੌਰਾਨ ਗਰਭ 'ਚ ਪਲ ਰਹੇ ਬੱਚੇ ਦੀਆਂ ਹੱਡਿਆਂ ਦੇ ਵਿਕਾਸ ਲਈ ਕੈਲਸ਼ੀਅਮ ਵਾਲੇ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ। ਬੱਚਿਆਂ ਦੇ ਦੰਦ ਨਿਕਲਣ ਦੇ ਸਮੇਂ ਵੀ ਦੁੱਧ ਅਤੇ ਕੈਲਸ਼ੀਅਮ ਦੀ ਮਾਤਰਾ ਦੇਣੀ ਚਾਹੀਦੀ ਹੈ।
-ਕੈਲਸ਼ੀਅਮ ਅਤੇ ਵਧਦੀ ਉਮਰ
ਸਾਡੇ ਸਰੀਰ 'ਚ 30 ਸਾਲ ਦੀ ਉਮਰ ਤੱਕ ਹੱਡਿਆਂ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦੀਆਂ ਹਨ। 40 ਸਾਲ ਦੀ ਉਮਰ 'ਚ ਔਰਤਾਂ 'ਚ ਜਦੋਂ ਮੇਨੋਪਾੱਜ਼ ਦੀ ਅਵਸਥਾ ਆਉਂਦੀ ਹੈ ਜਿਸ ਦੌਰਾਨ ਉਨ੍ਹਾਂ ਨੂੰ ਰੋਜ਼ 1500 ਮਿ. ਲੀ. ਗ੍ਰਾਮ ਕੈਲਸ਼ਿਅਮ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਔਰਤਾਂ ਨੂੰ ਕੈਲਸ਼ੀਅਮ ਦੀ ਭਰਪੂਰ ਮਾਤਰਾ ਲੈਣੀ ਚਾਹੀਦੀ ਹੈ। ਕੈਲਸ਼ੀਅਮ ਵੀ ਲਓ ਅਤੇ ਕਸਰਤ ਵੀ ਕਰੋ।
ਉਮਰ ਦੇ ਹਿਸਾਬ ਦੇ ਨਾਲ ਬੱਚਿਆਂ ਨੂੰ ਘੱਟ ਕੈਲਸ਼ੀਅਮ ਅਤੇ ਵੱਡਿਆਂ ਨੂੰ ਰੋਜ਼ਾਨਾ ਜ਼ਿਆਦਾ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਇੱਕ ਤੋਂ ਤਿੰਨ ਸਾਲ ਤੱਕ ਦੇ ਬੱਚਿਆਂ ਨੂੰ 500 ਮਿ. ਲੀ, ਗ੍ਰਾਮ ਕੈਲਸ਼ੀਅਮ ਰੋਜ਼ਾਨਾ ਜ਼ਰੂਰਤ ਹੁੰਦੀ ਹੈ। ਚਾਰ ਤੋਂ ਅੱਠ ਸਾਲ ਦੇ ਬੱਚਿਆਂ ਨੂੰ 800 ਮਿ. ਲੀ ਗ੍ਰਾਮ , 9 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ 1300 ਮਿ. ਲੀ ਗ੍ਰਾਮ ਤੱਕ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ।


Related News