ਅੱਗ ਦੀ ਅਫਵਾਹ ਕਾਰਨ ਕਈ ਯਾਤਰੀਆਂ ਨੇ ਟ੍ਰੇਨ ਤੋਂ ਮਾਰੀ ਛਾਲ, ਦੂਜੇ ਪਾਸਿਓ ਆ ਰਹੀ ਮਾਲ ਗੱਡੀ ਦੇ ਹੋਏ ਸ਼ਿਕਾਰ
Friday, Jun 14, 2024 - 11:06 PM (IST)
ਰਾਂਚੀ— ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ 'ਚ ਕੁਮਾਂਡੀਹ ਸਟੇਸ਼ਨ ਨੇੜੇ ਸ਼ੁੱਕਰਵਾਰ ਰਾਤ ਰੇਲ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਰੇਲਵੇ ਸੂਤਰਾਂ ਨੇ ਦੱਸਿਆ ਕਿ ਜਿਵੇਂ ਹੀ ਸਾਸਾਰਾਮ-ਰਾਂਚੀ ਇੰਟਰਸਿਟੀ ਐਕਸਪ੍ਰੈੱਸ ਕੁਮਾਂਡੀਹ ਸਟੇਸ਼ਨ 'ਤੇ ਪਹੁੰਚੀ ਤਾਂ ਕਿਸੇ ਨੇ ਅਲਾਰਮ ਵਜਾ ਦਿੱਤਾ ਕਿ ਟਰੇਨ ਦੇ ਇੰਜਣ 'ਚ ਅੱਗ ਲੱਗ ਗਈ ਹੈ।
ਇਹ ਵੀ ਪੜ੍ਹੋ- ਹੁਣ ਰਾਤ ਦੇ ਸਮੇਂ ਵੀ ਮੌਸਮ ਹੋਵੇਗਾ ਗਰਮ, ਤਾਪਮਾਨ 46 ਡਿਗਰੀ ਤੱਕ ਜਾਣ ਦੀ ਸੰਭਾਵਨਾ
ਇਸ ਅਫਵਾਹ ਤੋਂ ਬਾਅਦ ਯਾਤਰੀਆਂ 'ਚ ਦਹਿਸ਼ਤ ਫੈਲ ਗਈ। ਯਾਤਰੀ ਟਰੇਨ ਤੋਂ ਉਤਰ ਕੇ ਭੱਜਣ ਲੱਗੇ। ਇਸ ਦੌਰਾਨ ਅਚਾਨਕ ਉਲਟ ਦਿਸ਼ਾ ਤੋਂ ਇਕ ਮਾਲ ਗੱਡੀ ਆ ਗਈ ਅਤੇ ਕਈ ਯਾਤਰੀ ਇਸ ਦੀ ਲਪੇਟ ਵਿਚ ਆ ਗਏ। ਇਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਦੋ ਪੁਰਸ਼ ਅਤੇ ਇੱਕ ਔਰਤ ਹੈ। ਇਸ ਹਾਦਸੇ 'ਚ ਕਈ ਲੋਕ ਜ਼ਖਮੀ ਹੋਏ ਹਨ। ਲਾਤੇਹਾਰ ਦੇ ਐਸਪੀ ਅੰਜਨੀ ਅੰਜਨ ਨੇ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਾਰਵਦੀਹ ਤੋਂ ਰੇਲਵੇ ਅਧਿਕਾਰੀ ਮੌਕੇ 'ਤੇ ਰਵਾਨਾ ਹੋ ਗਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e