ਗਰਮੀਆਂ ਦੇ ਮੌਸਮ ''ਚ ਰੋਜ਼ਾਨਾ ਕਰੋ ''ਕਰੇਲੇ ਦੀ ਵਰਤੋਂ'', ਮੂੰਹ ਦੇ ਛਾਲੇ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜ਼ਾਤ

Friday, May 24, 2024 - 12:31 PM (IST)

ਜਲੰਧਰ (ਬਿਊਰੋ) - ਕਰੇਲੇ ਖਾਣੇ ਹਰ ਕੋਈ ਪਸੰਦ ਨਹੀਂ ਕਰਦਾ ਪਰ ਕਰੇਲੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਸ਼ੂਗਰ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦੇ ਹਨ। ਖਾਣ 'ਚ ਭਾਵੇਂ ਇਹ ਕੌੜਾ ਹੁੰਦਾ ਹੈ ਪਰ ਸਿਹਤ ਲਈ ਬਹੁਤ ਗੁਣਕਾਰੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕਰੇਲਾ ਖਾਣ ਨਾਲ ਹੁੰਦੇ ਫ਼ਾਇਦਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ। ਕਰੇਲਿਆਂ 'ਚ ਵਿਟਾਮਿਨ-ਏ, ਬੀ, ਸੀ ਅਤੇ ਕੈਰੋਟੀਨ, ਐਂਟੀ ਆਕਸੀਡੈਂਟ, ਬੀਟਾ ਕੈਰੋਟੀਨ, ਆਇਰਨ, ਜ਼ਿੰਕ, ਮੈਗਨੀਸ਼ੀਅਮ ਵਰਗੇ ਖਣਿਜ ਤੱਤ ਹੁੰਦੇ ਹਨ। ਇਸ ਨੂੰ ਸਬਜ਼ੀ, ਅਚਾਰ, ਸਲਾਦ, ਜੂਸ ਆਦਿ ਦੇ ਰੂਪ 'ਚ ਖਾਧਾ ਜਾ ਸਕਦਾ ਹੈ। 

ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਦਿਵਾਉਂਦਾ ਹੈ
ਕਰੇਲੇ ਮੂੰਹ ਦੇ ਛਾਲਿਆਂ ਲਈ ਅਚੂਕ ਦਵਾਈ ਹੈ। ਕਰੇਲੇ ਦੀਆਂ ਪੱਤੀਆਂ ਦਾ ਰਸ ਕੱਢ ਕੇ ਉਸ 'ਚ ਥੋੜ੍ਹੀ ਜਿਹੀ ਮੁਲਤਾਨੀ ਮਿੱਟੀ ਮਿਲਾ ਕੇ ਪੇਸਟ ਬਣਾ ਲਓ ਅਤੇ ਮੂੰਹ ਦੇ ਛਾਲਿਆਂ 'ਤੇ ਲਗਾਓ। ਮੁਲਤਾਨੀ ਮਿੱਟੀ ਨਾ ਮਿਲੇ ਤਾਂ ਕਰੇਲੇ ਦੇ ਰਸ 'ਚ ਰੂੰ ਡੁੱਬੋ ਕੇ ਛਾਲਿਆਂ ਵਾਲੀ ਥਾਂ 'ਤੇ ਲਗਾਓ ਅਤੇ ਲਾਰ ਨੂੰ ਬਾਹਰ ਆਉਣ ਦਿਓ ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ।

PunjabKesari

ਚਰਬੀ ਘੱਟ ਕਰੇ
ਘੱਟ ਤੇਲ 'ਚ ਬਣੀ ਕਰੇਲੇ ਦੀ ਸਬਜ਼ੀ ਅਤੇ ਉਬਲਿਆ ਕਰੇਲਾ, ਕਰੇਲੇ ਦਾ ਜੂਸ ਸਰੀਰ 'ਚੋਂ ਚਰਬੀ ਦੀ ਮਾਤਰਾ ਘੱਟ ਕਰਦਾ ਹੈ। ਮੋਟਾਪੇ 'ਚ ਨਿੰਬੂ ਦੇ ਰਸ ਨਾਲ ਕਰੇਲੇ ਖਾਣ ਨਾਲ ਲਾਭ ਮਿਲਦਾ ਹੈ। 

ਗੋਡਿਆਂ ਦੇ ਦਰਦ 'ਚ ਫ਼ਾਇਦੇਮੰਦ
ਕੱਚੇ ਕਰੇਲੇ ਨੂੰ ਅੱਗ 'ਤੇ ਭੁੰਨ ਕੇ ਫਿਰ ਮਸਲ ਕੇ ਰੂੰ 'ਚ ਲਪੇਟ ਕੇ ਗੋਡਿਆਂ 'ਤੇ ਬੰਨਣ ਨਾਲ ਦਰਦ 'ਚ ਆਰਾਮ ਮਿਲਦਾ ਹੈ।

ਇਹ ਵੀ ਪੜ੍ਹੋ : Health Tips: ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਖੀਰੇ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹਮੇਸ਼ਾ ਰਹੋਗੇ ਫਿੱਟ

PunjabKesari

ਜ਼ਖ਼ਮ ਠੀਕ ਕਰੇ
ਜ਼ਖ਼ਮ 'ਤੇ ਕਰੇਲੇ ਦੀਆਂ ਜੜ੍ਹਾਂ ਨੂੰ ਪੀਸ ਕੇ ਲਗਾਉਣ ਨਾਲ ਜ਼ਖ਼ਮ ਪੱਕ ਜਾਂਦਾ ਹੈ। ਇਸ ਨਾਲ ਜ਼ਖ਼ਮ ਜਲਦੀ ਠੀਕ ਹੋ ਜਾਂਦਾ ਹੈ। ਜੇ ਤੁਹਾਡੇ ਕੋਲ ਕਰੇਲੇ ਦੀ ਜੜ੍ਹ ਨਹੀਂ ਹੈ ਤਾਂ ਇਸ ਦੀਆਂ ਪੱਤੀਆਂ ਨੂੰ ਪੀਸ ਕੇ ਗਰਮ ਕਰਕੇ ਪੱਟੀ ਬੰਨ੍ਹ ਲਓ। ਇਸ ਨਾਲ ਇਹ ਜਲਦੀ ਠੀਕ ਹੋ ਜਾਵੇਗਾ।

ਸ਼ੂਗਰ ਨੂੰ ਕਰੇ ਕਾਬੂ
ਸ਼ੂਗਰ ਦੇ ਮਰੀਜ਼ਾਂ ਲਈ ਕਰੇਲੇ ਲਾਹੇਵੰਦ ਮੰਨੇ ਜਾਂਦੇ ਹਨ। ਕਰੇਲੇ ਦੇ ਗੁੱਦੇ ਨੂੰ ਅੱਧਾ ਘੰਟਾ ਪਾਣੀ 'ਚ ਪਾ ਕੇ ਉਬਾਲੋ। ਇਸ ਪਾਣੀ 'ਚ ਪੈਰ ਡੁਬੋ ਕੇ ਬੈਠਣ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਕਰੇਲੇ ਦੀ ਸਬਜ਼ੀ ਖਾਣ ਨਾਲ ਵੀ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ।

ਇਹ ਵੀ ਪੜ੍ਹੋ : Health Tips: ਗਰਮੀਆਂ ਦੇ ਮੌਸਮ ’ਚ ਲੋਕ ਭੁੱਲ ਕੇ ਫਰਿੱਜ 'ਚ ਨਾ ਰੱਖਣ ਇਹ ਚੀਜ਼ਾਂ, ਸਿਹਤ ਹੋ ਸਕਦੀ ਹੈ ਖ਼ਰਾਬ

PunjabKesari

ਦਮਾ ਦੀ ਬੀਮਾਰੀ ਲਾਹੇਵੰਦ
ਦਮਾ ਹੋਣ ਦੀ ਸਥਿਤੀ 'ਚ ਦੋ ਚਮਚ ਕਰੇਲੇ ਦਾ ਰਸ, ਤੁਲਸੀ ਦੇ ਪੱਤਿਆਂ ਦਾ ਰਸ ਅਤੇ ਸ਼ਹਿਦ ਨੂੰ ਮਿਲਾ ਕੇ ਰਾਤ ਨੂੰ ਪੀਣ ਨਾਲ ਫ਼ਾਇਦਾ ਹੁੰਦਾ ਹੈ।

ਪੱਥਰੀ 'ਚ ਵੀ ਹੈ ਫ਼ਾਇਦੇਮੰਦ
ਕਰੇਲੇ ਦੇ ਰਸ ਨੂੰ ਪੀਣ ਨਾਲ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਪੱਥਰੀ ਦੀ ਸਮੱਸਿਆ ਹੋਣ 'ਤੇ ਰੋਜ਼ਾਨਾ ਇਸ ਦੇ ਰਸ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ : Health Tips: ਸਾਵਧਾਨ! ਖਾਣ-ਪੀਣ ਦੀਆਂ ਇਨ੍ਹਾਂ ਗ਼ਲਤ ਆਦਤਾਂ ਨਾਲ ਵੱਧ ਸਕਦੈ ‘ਦਿਲ ਦਾ ਦੌਰਾ’ ਪੈਣ ਦਾ ਖ਼ਤਰਾ

PunjabKesari


rajwinder kaur

Content Editor

Related News