ਚਿਕਨ ਖਾਣ ਨਾਲ ਵੀ ਵਧ ਸਕਦੈ ਸ਼ੂਗਰ ਹੋਣ ਦਾ ਖਤਰਾ

09/07/2017 11:34:21 PM

ਨਵੀਂ ਦਿੱਲੀ—ਏਸ਼ੀਆ ਦੀ ਸਭ ਤੋਂ ਵੱਡੀ ਸਟੱਡੀ ਮੁਤਾਬਕ ਜ਼ਿਆਦਾ ਰੈੱਡ ਮੀਟ ਅਤੇ ਚਿਕਨ ਖਾਣ ਨਾਲ ਡਾਇਬਟੀਜ਼ ਦਾ ਖਤਰਾ ਵਧ ਸਕਦਾ ਹੈ। ਵੈਜੀਟੇਰੀਅਨ ਡਾਈਟ ਨੂੰ ਆਮ ਤੌਰ 'ਤੇ ਨਾਨ-ਵੈਜੀਟੇਰੀਅਨ ਡਾਈਟ ਤੋਂ ਹੈਲਦੀ ਮੰਨਿਆ ਜਾਂਦਾ ਹੈ ਪਰ ਸਾਰੇ ਮੀਟ ਖਤਰੇ ਨੂੰ ਇਕੋ ਜਿਹੇ ਰੂਪ ਨਾਲ ਪ੍ਰਭਾਵਿਤ ਨਹੀਂ ਕਰਦੇ। ਰੈੱਡ ਮੀਟ ਅਤੇ ਚਿਕਨ ਵਿਚ ਹੀਮ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਡਾਇਬਟੀਜ਼ ਦੇ ਖਤਰੇ ਨੂੰ ਵਧਾਉਂਦੀ ਹੈ।
ਸਿੰਗਾਪੁਰ ਵਿਚ ਡਿਊਕ-ਐੱਨ. ਯੂ. ਐੱਸ. ਮੈਡੀਕਲ ਸਕੂਲ ਦੇ ਖੋਜਕਾਰਾਂ ਦੀ ਸਟੱਡੀ ਵਿਚ ਇਹ ਪਤਾ ਲੱਗਾ ਹੈ ਕਿ ਰੈੱਡ ਮੀਟ ਅਤੇ ਚਿਕਨ ਦਾ ਸੇਵਨ ਕਰਨ ਨਾਲ ਡਾਇਬਟੀਜ਼ ਦੇ ਹੋਣ ਦਾ ਖਤਰਾ ਬਹੁਤ ਵਧ ਜਾਂਦਾ ਹੈ। ਰੈੱਡ ਮੀਟ ਅਤੇ ਚਿਕਨ ਨਾਲ ਜੁੜਿਆ ਡਾਇਬਟੀਜ਼ ਦਾ ਖਤਰਾ ਫਿਸ਼ ਡਾਈਟ ਨਾਲ ਰਿਪਲੇਸ ਕਰਨ ਨਾਲ ਘੱਟ ਹੋ ਸਕਦਾ ਹੈ।


Related News