ਮੂਸੇਵਾਲਾ ਦੇ ਨਵੇਂ Dilemma ਗੀਤ ਦਾ ਟੀਜ਼ਰ ਰਿਲੀਜ਼, ਕਿਸੇ ਵੇਲੇ ਵੀ ਹੋ ਸਕਦੈ ਰਿਲੀਜ਼
06/20/2024 1:20:48 PM
ਜਲੰਧਰ (ਬਿਊਰੋ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'Dilemma' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਫੈਨਜ਼ ਵਲੋਂ ਬਾਕੀ ਗੀਤਾਂ ਵਾਂਗ ਰੱਜਵਾਂ ਪਿਆਰ ਮਿਲ ਰਿਹਾ ਹੈ। ਸਿੱਧੂ ਦਾ ਇਹ UK ਦੀ ਮਸ਼ਹੂਰ ਗਾਇਕਾ Stefflon Don ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਸਟੈਫ ਲੰਡਨ ਨੇ ਬੀਤੀ ਦਿਨੀਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ‘Dillema’ ਗੀਤ ਦਾ ਟੀਜ਼ਰ ਪੋਸਟ ਕੀਤੀ ਸੀ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ- ਜੇਕਰ ਇਸ ਟੀਜ਼ਰ 'ਤੇ 1 ਲੱਖ ਕੁਮੈਂਟ ਆ ਗਏ ਤਾਂ ਮੈਂ ਸਿੱਧੂ ਮੂਸੇਵਾਲਾ ਵਾਲਾ ਗੀਤ ਰਿਲੀਜ਼ ਕਰ ਦਵਾਂਗੀ। ਕੁਮੈਂਟ ਤਾਂ 2 ਲੱਖ ਦੇ ਕਰੀਬ ਆ ਗਏ ਹਨ ਭਾਵ ਗੀਤ ਜਲਦ ਹੀ ਰਿਲੀਜ਼ ਕਰ ਦਿੱਤਾ ਜਾਵੇਗਾ।
ਦੱਸ ਦਈਏ ਕਿ ਸਟੈਫ ਲੰਡਨ ਦੀ ਨਵੀਂ ਐਲਬਮ 28 ਜੂਨ ਨੂੰ ਰਿਲੀਜ਼ ਹੋਣੀ ਹੈ। ਇਸੇ ਐਲਬਮ 'ਚ ਸਿੱਧੂ ਮੂਸੇਵਾਲਾ ਨਾਲ ਵੀ ਸਟੈਫ ਲੰਡਨ ਦਾ ਇਕ ਗੀਤ ‘Dillema’ ਹੈ, ਜਿਸ ਦਾ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬੀਤੇ ਕੁਝ ਹਫ਼ਤੇ ਪਹਿਲਾਂ ਹੀ ਹਾਲੀਵੁੱਡ ਗਾਇਕਾ Steff london ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਜਾਣਕਾਰੀ ਦਿੱਤੀ ਸੀ। ਗਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਐਲਬਮ ਦੀ ਤਸਵੀਰ ਸ਼ੇਅਰ ਕਰਦਿਆਂ ਦੱਸਿਆ ਕਿ ISLAND 54 THE ALBUM - XX - JUNE…।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ ਇਸ ਫ਼ਾਨੀ ਦੁਨੀਆਂ ਤੋਂ ਗਏ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਮੂਸੇਵਾਲਾ ਦਾ ਫੈਨਜ਼ ਪਹਿਲਾਂ ਵਾਂਗ ਹੀ ਬਰਕਰਾਰ ਹੈ। ਇਹ ਵੀ ਆਖ ਸਕਦੇ ਹਾਂ ਕਿ ਸਿੱਧੂ ਦੀ ਮੌਤ ਪਿੱਛੋਂ ਪ੍ਰਸ਼ੰਸਕਾਂ ਅਤੇ ਸਰੋਤਿਆਂ ਦੀ ਗਿਣਤੀ 'ਚ ਵਾਧਾ ਹੀ ਹੋਇਆ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ 7ਵਾਂ ਗੀਤ '410' ਰਿਲੀਜ਼ ਹੋਇਆ ਸੀ। ਸੰਨੀ ਮਾਲਟਨ ਨੇ ਆਪਣੇ ਯੂਟਿਊਬ ਚੈਨਲ ‘ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਸੀ। ਇਸ ਗੀਤ ਨੂੰ ਸਿੱਧੂ ਮੂਸੇਵਾਲਾ ਅਤੇ ਸੰਨੀ ਮਾਲਟਨ ਨੇ ਲਿਖਿਆ ਹੈ। 29 ਮਈ 2024 ਨੂੰ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਮਨਾਈ ਗਈ ਸੀ। ਇਸ ਮੌਕੇ ਪ੍ਰਸ਼ੰਸਕ ਸਿੱਧੂ ਦੇ ਪਿੰਡ ਮਾਨਸਾ ਵੱਡੀ ਗਿਣਤੀ 'ਚ ਪਹੁੰਚੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।