ਮੇਖ ਰਾਸ਼ੀ ਵਾਲੇ ਖਾਣ-ਪੀਣ ''ਚ ਨਾ ਕਰਨ ਬਦ-ਪਰਹੇਜ਼ੀ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

06/21/2024 2:15:06 AM

ਮੇਖ : ਸ਼ਾਮ ਤੱਕ ਖਾਣ-ਪੀਣ ’ਚ ਬਦਪਰਹੇਜ਼ੀ ਨਾ ਕਰੋ ਕਿਉਂਕਿ ਸਿਤਾਰਾ ਪੇਟ ਨੂੰ ਅਪਸੈਟ ਰੱਖਣ ਵਾਲਾ ਹੈ ਪਰ ਬਾਅਦ ’ਚ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ।
ਬ੍ਰਿਖ : ਸਿਤਾਰਾ ਸ਼ਾਮ ਤੱਕ ਕਾਰੋਬਾਰੀ ਕੰਮਾਂ ਲਈ ਚੰਗਾ, ਵੈਸੇ ਮਨ ਵੀ ਪ੍ਰੇਸ਼ਾਨ ਰਹੇਗਾ, ਫਿਰ ਬਾਅਦ ’ਚ ਸਿਹਤ ਦੇ ਨਾਲ-ਨਾਲ ਹਰ ਫ੍ਰੰਟ ’ਤੇ ਅਹਿਤਿਆਤ ਵਾਲਾ ਸਮਾਂ ਹੋਵੇਗਾ।
ਮਿਥੁਨ : ਸਿਤਾਰਾ ਸ਼ਾਮ ਤੱਕ ਕਮਜ਼ੋਰ, ਮਨੋਬਲ ’ਚ ਟੁੱਟਣ ਅਤੇ ਮਨ-ਬੇ-ਲਗਾਮ ਜਿਹਾ ਰਹੇਗਾ ਪਰ ਬਾਅਦ ’ਚ ਜਨਰਲ ਹਾਲਾਤ ’ਚ ਕੁਝ ਬਿਹਤਰੀ ਦੇਖਣ ਨੂੰ ਮਿਲੇਗੀ।
ਕਰਕ : ਜਨਰਲ ਸਿਤਾਰਾ ਕਮਜ਼ੋਰ ਹੋਵੇਗਾ ਜਿਹੜਾ ਨਾ ਸਿਰਫ ਮਾਨਸਿਕ ਤੌਰ ’ਤੇ ਅਪਸੈੱਟ ਹੀ ਰੱਖੇਗਾ, ਸਗੋਂ ਵਿਪਰੀਤ ਹਾਲਾਤ ਵੀ ਪੈਦਾ ਰੱਖੇਗਾ।
ਸਿੰਘ : ਸ਼ਾਮ ਤੱਕ ਪ੍ਰਾਪਰਟੀ ਦੇ ਕੰਮਾਂ ਲਈ ਆਪ ਦੇ ਯਤਨ ਕੋਈ ਖਾਸ ਨਤੀਜਾ ਨਾ ਦੇਣਗੇ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਕੰਨਿਆ : ਸ਼ਾਮ ਤੱਕ ਕੰਮਕਾਜੀ ਸਾਥੀ ਆਪ ਦੀ ਕਿਸੇ ਗੱਲ ਨੂੰ ਵੀ ਗੰਭੀਰਤਾ ਨਾਲ ਨਾ ਲੈਣਗੇ ਪਰ ਬਾਅਦ ’ਚ ਜਨਰਲ ਤੌਰ ’ਤੇ ਆਪ ਦੀ ਪੈਠ ਧਾਕ ਵਧੇਗੀ।
ਤੁਲਾ : ਸ਼ਾਮ ਤੱਕ ਕਿਸੇ ਵੀ ਕਾਰੋਬਾਰੀ ਪਲਾਨਿੰਗ ਅਤੇ ਪ੍ਰੋਗਰਾਮਿੰਗ ਨੂੰ ਅੱਗੇ ਨਾ ਵਧਾਓ ਕਿਉਂਕਿ ਕੋਸ਼ਿਸ਼ਾਂ ਬੇ-ਨਤੀਜਾ ਰਹਿਣਗੀਆਂ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ।
ਬ੍ਰਿਸ਼ਚਕ :ਸਿਤਾਰਾ ਸ਼ਾਮ ਤੱਕ ਕੰਮਕਾਜੀ ਕੰਮਾਂ ਨੂੰ ਠੀਕ-ਠਾਕ ਹਾਲਾਤ ’ਚ ਰੱਖੇਗਾ ਪਰ ਬਾਅਦ ’ਚ ਕੰਮਕਾਜੀ ਕੋਸ਼ਿਸ਼ਾਂ ਲਈ ਸਮਾਂ ਬਿਹਤਰ ਬਣੇਗਾ।
ਧਨ : ਸਿਤਾਰਾ ਸ਼ਾਮ ਤੱਕ ਨੁਕਸਾਨ ਦੇਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਪਰ ਬਾਅਦ ’ਚ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ।
ਮਕਰ :  ਸਿਤਾਰਾ ਸ਼ਾਮ ਤੱਕ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕਾਰੋਬਾਰੀ ਟੂਰਿੰਗ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਬਾਅਦ ’ਚ ਨੁਕਸਾਨ ਦਾ ਡਰ ਵਧੇਗਾ।
ਕੁੰਭ : ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ ਰੁਖ ਕਰ ਕੇ ਆਪ ਨੂੰ ਕਿਸੇ ਵਿਗੜੇ ਕੰਮ ’ਚ ਸੁਧਾਰ ਹੋਣ ਦੀ ਜ਼ਿਆਦਾ ਉਮੀਦ ਨਾ ਹੋਵੇਗੀ।
ਮੀਨ : ਸ਼ਾਮ ਤੱਕ ਧਾਰਮਿਕ ਕੰਮਾਂ ’ਚ ਕੋਈ ਖਾਸ ਰੁਚੀ ਨਾ ਹੋਵੇਗੀ, ਕਿਸੇ ਰੁਕਾਵਟ ਮੁਸ਼ਕਿਲ ਨਾਲ ਵੀ ਨਿਪਟਣਾ ਪਵੇਗਾ ਪਰ ਬਾਅਦ ’ਚ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ।

21 ਜੂਨ 2024, ਸ਼ੁੱਕਰਵਾਰ
ਜੇਠ ਸੁਦੀ ਤਿੱਥੀ ਚੌਦਸ (ਸਵੇਰੇ 7.32 ਤੱਕ) ਅਤੇ ਮਗਰੋਂ ਤਿੱਥੀ ਪੁੰਨਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ   ਮਿਥੁਨ ’ਚ 
ਚੰਦਰਮਾ   ਬ੍ਰਿਸ਼ਚਕ ’ਚ 
ਮੰਗਲ   ਮੇਖ ’ਚ
ਬੁੱਧ   ਮਿਥੁਨ ’ਚ 
ਗੁਰੂ   ਬ੍ਰਿਖ ’ਚ 
ਸ਼ੁੱਕਰ ਮਿਥੁਨ ’ਚ 
ਸ਼ਨੀ  ਕੁੰਭ ’ਚ
ਰਾਹੂ   ਮੀਨ ’ਚ
ਕੇਤੂ   ਕੰਨਿਆ ’ਚ 

ਬਿਕ੍ਰਮੀ ਸੰਮਤ : 2081, ਹਾੜ੍ਹ ਪ੍ਰਵਿਸ਼ਟੇ 8, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 31 (ਜੇਠ), ਹਿਜਰੀ ਸਾਲ 1445, ਮਹੀਨਾ : ਜ਼ਿਲਹਿਜ, ਤਰੀਕ: 14, ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ ਸ਼ਾਮ 7.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (ਸ਼ਾਮ 6.19 ਤੱਕ) ਅਤੇ ਮਗਰੋਂ ਨਕਸ਼ੱਤਰ ਮੁਲਾ, ਯੋਗ : ਸ਼ੁੱਭ (ਸ਼ਾਮ 6.42 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ: ਬ੍ਰਿਸ਼ਚਕ ਰਾਸ਼ੀ ’ਤੇ (ਸ਼ਾਮ 6.19 ਤੱਕ)  ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸ਼ਾਮ 6.19 ਤੱਕ ਜੰਮੇ ਬੱਚੇ ਨੂੰ ਜੇਸ਼ਠਾ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਸਵੇਰੇ 7.32 ਤੋਂ ਸ਼ਾਮ 7.05 ਤੱਕ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ :ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਸਤਿ ਨਾਰਾਇਣ ਵਰਤ, ਵਟ ਸਾਵਿਤਰੀ ਵਰਤ (ਪੁੰਨਿਆ ਪੱਖ)
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


Harpreet SIngh

Content Editor

Related News