ਚਿਕਨ ਖਰੀਦਣ ਲਈ ਸਟੋਰ 'ਤੇ ਪਹੁੰਚਿਆ ਸ਼ਖ਼ਸ, ਜਿੱਤਿਆ 4 ਕਰੋੜ ਰੁਪਏ ਦਾ ਜੈਕਪਾਟ

Friday, May 24, 2024 - 12:48 PM (IST)

ਚਿਕਨ ਖਰੀਦਣ ਲਈ ਸਟੋਰ 'ਤੇ ਪਹੁੰਚਿਆ ਸ਼ਖ਼ਸ, ਜਿੱਤਿਆ 4 ਕਰੋੜ ਰੁਪਏ ਦਾ ਜੈਕਪਾਟ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਈ ਮਹੀਨੇ ਘਰੋਂ ਸਟੋਰ 'ਤੇ ਚਿਕਨ ਖ਼ਰੀਦਣ ਗਿਆ ਇਕ ਅਮਰੀਕੀ ਵਿਅਕਤੀ ਕਰੋੜਪਤੀ ਬਣ ਗਿਆ। ਇਹ ਪਤਾ ਨਹੀ ਹੁੰਦਾ ਕਿ ਕਿਸਮਤ ਕਦੋਂ ਅਤੇ ਕਿਸ ਰੂਪ ਵਿੱਚ ਤੁਹਾਡਾ ਸਾਥ ਦੇਣ ਵਿੱਚ ਆਵੇਗੀ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਗਰੀਬੀ ਵਿੱਚ ਰਹਿਣ ਦੇ ਬਾਵਜੂਦ ਰਾਤੋ-ਰਾਤ ਕਰੋੜਪਤੀ ਬਣ ਗਏ। ਅਜਿਹੇ ਹੀ ਮਾਮਲੇ ਵਿਚ ਇੱਕ ਟਰੱਕ ਡਰਾਈਵਰ ਘਰੋਂ ਚਿਕਨ ਖਰੀਦਣ ਲਈ ਫੂਡ ਲਾਇਨ ਗਰੌਸਰੀ ਸਟੋਰ ਸਾਊਥ ਬੌਸਟਨ ਵੈਸਟ ਵਰਜੀਨੀਆ 'ਤੇ ਗਿਆ ਅਤੇ ਗਰੋਸਰੀ ਦੇ ਨਾਲ ਇਕ ਲਾਟਰੀ ਵੀ ਖਰੀਦੀ ਅਤੇ ਫਿਰ ਕਰੋੜਪਤੀ ਬਣ ਕੇ ਘਰ ਵਾਪਸ ਆਇਆ। 

PunjabKesari

ਉਸ ਗਰੋਸਰੀ ਸਟੋਰ ਵਿੱਚ ਕੀ ਹੋਇਆ? ਇੱਕ ਸਧਾਰਨ ਟਰੱਕ ਡਰਾਈਵਰ ਅਚਾਨਕ ਕਰੋੜਪਤੀ ਕਿਵੇਂ ਬਣ ਗਿਆ। ਆਓ ਜਾਣਦੇ ਹਾਂ ਇਹ ਘਟਨਾ ਅਸਲ ਵਿੱਚ ਕਿੱਥੇ ਵਾਪਰੀ। ਲਾਟਰੀ ਟਿਕਟਾਂ ਬਹੁਤ ਸਾਰੇ ਲੋਕਾਂ ਦੁਆਰਾ ਖਰੀਦੀਆਂ ਜਾਂਦੀਆਂ ਹਨ ਜੋ ਬਿਨਾਂ ਮਿਹਨਤ ਦੇ ਅਤੇ ਸਿਰਫ ਕਿਸਮਤ ਨਾਲ ਅਮੀਰ ਬਣਨਾ ਚਾਹੁੰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਲਾਟਰੀ ਦੀਆਂ ਟਿਕਟਾਂ ਖਰੀਦਣ ਲਈ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਕਰਜ਼ੇ ਵਿੱਚ ਚਲੇ ਗਏ ਅਤੇ ਦੀਵਾਲੀਆ ਹੋ ਗਏ। ਪਰ ਕੁਝ  ਖੁਸ਼ਕਿਸਮਤ ਲੋਕ ਵੀ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਚੰਗੀ ਖ਼ਬਰ, ਕੈਨੇਡਾ ਵੱਲੋਂ ਮਾਪਿਆਂ ਨੂੰ PR ਲਈ ਸੱਦੇ ਭੇਜਣ ਦਾ ਸਿਲਸਿਲਾ ਆਰੰਭ

ਇਸ ਲਾਟਰੀ ਟਿਕਟ ਨੇ ਅਮਰੀਕਾ ਦੇ ਵਰਜੀਨੀਆ ਸੂਬੇ ਦੇ ਇੱਕ ਟਰੱਕ ਡਰਾਈਵਰ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਅਤੇ ਉਸ ਨੇ 4 ਕਰੋੜ ਰੁਪਏ ਦੀ ਲਾਟਰੀ ਜਿੱਤੀ।  ਜੇਤੂ ਰਸਲ ਗੋਮਸ ਨਾਮੀਂ ਵਿਅਕਤੀ ਦੱਖਣੀ ਬੋਸਟਨ, ਵਰਜੀਨੀਆ ਰਾਜ ਦਾ ਇੱਕ ਟਰੱਕ ਡਰਾਈਵਰ ਹੈ, ਜੋ ਚਿਕਨ ਖ਼ਰੀਦਣ ਲਈ ਸਟੋਰ ਵਿੱਚ ਗਿਆ। ਚਿਕਨ ਲੈਣ ਤੋਂ ਬਾਅਦ ਰਸਲ ਗੋਮਸ ਨੇ ਉੱਥੇ ਇੱਕ ਸਕ੍ਰੈਚ ਆਫ ਲਾਟਰੀ ਦੀ ਟਿਕਟ ਖਰੀਦੀ। ਸਾਰੀ ਖਰੀਦਦਾਰੀ ਪੂਰੀ ਕਰਨ ਤੋਂ ਬਾਅਦ ਉਸਨੇ ਲਾਟਰੀ ਟਿਕਟ ਸਕ੍ਰੈਚ ਕਰਨ ਦਾ ਫ਼ੈਸਲਾ ਕੀਤਾ। ਰਸੇਲ ਗੋਮਸ ਜੋ ਖਰੀਦਦਾਰੀ ਕਰਨ ਤੋਂ ਬਾਅਦ ਪਾਰਕਿੰਗ ਵਿੱਚ ਗਿਆ, ਉਸ ਨੇ ਲਾਟਰੀ ਦੀ ਟਿਕਟ ਨੂੰ ਖੁਰਚਿਆ ਅਤੇ ਹੈਰਾਨ ਹੋ ਗਿਆ। ਜਦੋ ਉਸ ਲਾਟਰੀ ਵਿੱਚ 5 ਲੱਖ ਡਾਲਰ ਦਾ ਉਸ ਦਾ ਇਨਾਮ ਨਿਕਲ ਆਇਆ, ਜੋ ਕਿ ਭਾਰਤੀ ਮੁਦਰਾ ਮੁਤਾਬਕ 4 ਕਰੋੜ ਰੁਪਿਆ ਬਣਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News