ਰੁਝੇਵਿਆਂ ਕਾਰਨ ਕਸਰਤ ਲਈ ਨਹੀਂ ਮਿਲ ਰਿਹਾ ਤੁਹਾਨੂੰ ਸਮਾਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
Friday, Sep 04, 2020 - 12:44 PM (IST)
 
            
            ਜਲੰਧਰ - ਹਮੇਸ਼ਾ ਇੰਝ ਹੁੰਦਾ ਹੈ ਕਿ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਇਨ੍ਹੇ ਘਿਰ ਜਾਂਦੇ ਹਾਂ ਕਿ ਅਸੀਂ ਆਪਣਾ ਅਤੇ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ। ਕੰਮ ਕਰਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਦਿਨ-ਬ-ਦਿਨ ਪਤਲੇ ਹੋ ਰਹੇ ਹਾਂ ਜਾਂ ਮੋਟੇ। ਇਸ ਗੱਲ 'ਤੇ ਜਦੋਂ ਤੱਕ ਸਾਡਾ ਧਿਆਨ ਜਾਂਦਾ ਹੈ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਕੰਮ ਵਿੱਚ ਰੁੱਝੇ ਹੋਣ ਕਰਕੇ ਕਸਰਤ ਕਰਨ ਨੂੰ ਸਮਾਂ ਹੀ ਨਹੀਂ ਮਿਲਦਾ। ਸਾਡੀ ਲਾਪਰਵਾਹੀ ਅਤੇ ਗਲਤ ਆਦਤਾਂ ਦੇ ਕਾਰਨ ਸਾਡਾ ਸਰੀਰ ਇੰਨਾ ਖ਼ਰਾਬ ਹੋ ਜਾਂਦਾ ਹੈ ਕਿ ਉਸਨੂੰ ਮੁੜ ਤੋਂ ਕਾਇਮ ਅਤੇ ਫਿੱਟ ਕਰਨ ਲਈ ਕਸਰਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਲੋਕ ਜੇਕਰ ਭਾਰ ਘੱਟ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸ਼ੁਰੂਆਤ 'ਚ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਵਿਕਲਪਾਂ ਦੇ ਬਾਰੇ 'ਚ, ਜੋ ਤੁਹਾਡੀ ਸਿਹਤ ਨੂੰ ਕਸਰਤ ਵਾਲੇ ਮੁਨਾਫ਼ੇ ਦੇ ਸਕਦੇ ਹਨ।
ਮਨੋਰੰਜਨ ਦੇ ਨਾਲ ਸਿਹਤ 
ਘਰ 'ਚ ਜਦੋਂ ਵੀ ਤੁਸੀ ਖਾਲੀ ਰਹਿੰਦੇ ਹੋ ਜਾਂ ਟੀਵੀ ਦੇਖਦੇ ਹੋ ਤਾਂ ਉਸ ਦੌਰਾਨ ਕਸਰਤ ਕਰੋ। ਟੀਵੀ ਦੇਖਦੇ ਹੋਏ ਤੁਸੀ ਸਟਰੈਚਿੰਗ, ਯੋਗ ਆਸਨ ਅਤੇ ਹਲਕੀ-ਫੁਲਕੀ ਕਸਰਤ ਕਰ ਸਕਦੇ ਹੋ। ਜੇਕਰ ਘਰ 'ਚ ਟਰੇਡਮਿਲ ਹੈ ਤਾਂ ਟਰੇਡਮਿਲ 'ਤੇ ਦੋੜ ਸਕਦੇ ਹੋ।  

ਪੌੜੀਆਂ ਦਾ ਪ੍ਰਯੋਗ ਕਰੋ 
ਜੇਕਰ ਤੁਸੀ ਕਸਰਤ ਨਹੀਂ ਕਰਦੇ ਤਾਂ ਤੁਹਾਡੇ ਲਈ ਸਭ ਤੋਂ ਬਿਹਤਰ ਉਪਾਅ ਇਹ ਹੈ ਕਿ ਤੁਸੀ ਪੌੜੀਆਂ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋ ਕਰੋ। ਪੌੜੀਆਂ ’ਤੇ ਚੜ੍ਹਨਾ ਅਤੇ ਉਤਰਨਾ ਸਭ ਤੋਂ ਬਿਹਤਰ ਕਸਰਤ ਹੈ। ਪੌੜੀਆਂ ਚੜ੍ਹਨ ਅਤੇ ਉੱਤਰਨ ਨੂੰ ਆਪਣੀ ਆਦਤ ਬਣਾ ਲਓ। ਇਹ ਅਜਿਹੀ ਕਸਰਤ ਹੈ, ਜਿਸਦੇ ਲਈ ਤੁਹਾਨੂੰ ਅਲੱਗ ਤੋਂ ਕੋਈ ਤਿਆਰੀ ਨਹੀਂ ਕਰਨੀ ਪੈਂਦੀ। ਬਸ ਤੁਹਾਨੂੰ ਘਰ ਆਉਂਦੇ-ਜਾਂਦੇ ਅਤੇ ਆਫਿਸ 'ਚ ਆਉਣ-ਜਾਣ ਲਈ ਪੌੜੀਆਂ ਦਾ ਵਰਤੋਂ ਕਰਨਾ ਹੈ। ਪੌੜੀਆਂ ਦੀ ਵਰਤੋ ਨਾਲ ਤੁਸੀ ਹਮੇਸ਼ਾ ਫਿਟ ਰਹਿ ਸਕਦੇ ਹੋ। ਇਹ ਕੰਮ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਤੋਂ ਵੀ ਦੂਰ ਰੱਖਦਾ ਹੈ।
ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ
ਦਫਤਰ 'ਚ ਰੱਖੋ ਧਿਆਨ 
ਜੇਕਰ ਤੁਸੀ ਕਾਰ 'ਚ ਦਫਤਰ ਜਾਂਦੇ ਹੋ ਤਾਂ ਆਪਣੀ ਗੱਡੀ ਦਫਤਰ ਤੋਂ ਥੋੜ੍ਹੀ ਦੂਰ ਪਾਰਕ ਕਰੋ, ਤਾਂ ਕਿ ਗੱਡੀ ਤੱਕ ਆਉਣ-ਜਾਣ ਦੌਰਾਨ ਤੁਸੀ ਥੋੜ੍ਹਾ ਪੈਦਲ ਚੱਲ ਲਵੋਂ। ਇਸ ਤੋਂ ਇਲਾਵਾ ਛੋਟੇ-ਮੋਟੇ ਕੰਮਾਂ ਲਈ ਨਜ਼ਦੀਕ ਦੇ ਬਾਜ਼ਾਰ ਜਾਣਾ ਹੋਵੇ ਤਾਂ ਪੈਦਲ ਜਾਓ। ਸਭ ਤੋਂ ਜਰੂਰੀ ਇਹ ਹੈ ਕਿ ਲੰਚ ਕਰਨ ਤੋਂ ਬਾਅਦ ਤੁਰੰਤ ਕੁਰਸੀ 'ਤੇ ਬੈਠਕੇ ਕੰਮ ਨਾ ਸ਼ੁਰੂ ਕਰੋ। 10-15 ਮਿੰਟ ਦੀ ਵਾਕ ਜ਼ਰੂਰ ਕਰੋ।
ਕਿਤੇ ਤੁਹਾਡਾ ਜੀਵਨ ਸਾਥੀ ਤੁਹਾਨੂੰ ਤਾਂ ਨਹੀਂ ਬੋਲ ਰਿਹਾ ਇਹ ਝੂਠ, ਤਾਂ ਹੋ ਜਾਵੋ ਸਾਵਧਾਨ

ਸਵੇਰ ਦੀ ਸੈਰ ਕਰੋ 
ਜੇਕਰ ਤੁਸੀ ਸਵੇਰ ਦੇ ਸਮੇਂ ਕਸਰਤ ਨਹੀਂ ਕਰ ਪਾਉਂਦੇ ਤਾਂ ਸ਼ੁਰੂਆਤ ਹਲਕੀ-ਫੁਲਕੀ ਕਸਰਤ ਤੋਂ ਕਰੋ। ਪੈਦਲ ਚੱਲਣ ਨਾਲ ਤੁਹਾਡਾ ਬਲੱਡ ਸਰਕੂਲੇਸ਼ਨ ਠੀਕ ਹੁੰਦਾ ਹੈ ਅਤੇ ਅੰਗਾਂ ਨੂੰ ਹਿਲਾਉਣ ਨਾਲ ਹੌਲੀ-ਹੌਲੀ ਚਰਬੀ ਘੱਟਦੀ ਹੈ। ਜੇਕਰ ਤੁਸੀਂ ਸ਼ੁਰੂ 'ਚ ਜ਼ਿਆਦਾ ਨਹੀਂ ਚੱਲ ਪਾਉਂਦੇ ਹੋ, ਤਾਂ ਘੱਟ ਤੋਂ ਘੱਟ 20 ਮਿੰਟ ਜਾਂ ਅੱਧਾ ਘੰਟਾ ਚੱਲਣ ਤੋਂ ਸ਼ੁਰੂਆਤ ਕਰੋ ਅਤੇ ਫਿਰ ਹੌਲੀ-ਹੌਲੀ ਸਮਾਂ ਵਧਾਉਂਦੇ ਜਾਓ। ਇਸ ਨਾਲ ਹੌਲੀ-ਹੌਲੀ ਚਰਬੀ ਗਲਣ ਲੱਗੇਗੀ।
10 ਮਿੰਟ ’ਚ ਅੱਖਾਂ ਦੇ ਕਾਲੇ ਘੇਰਿਆਂ ਤੋਂ ਨਿਜ਼ਾਤ ਪਾਉਣ ਲਈ ਵਰਤੋ ਇਹ ਘਰੇਲੂ ਚੀਜ਼ਾਂ
ਸੈਰ ਸਮੇਂ ਰੱਖੋ ਧਿਆਨ 
ਆਮ ਤੌਰ 'ਤੇ ਸੈਰ ਕਰਨ ਦਾ ਮਤਲੱਬ ਚੱਲਣਾ ਹੁੰਦਾ ਹੈ ਪਰ ਜੇਕਰ ਤੁਸੀ ਫਿਟ ਰਹਿਣ ਲਈ ਸੈਰ ਕਰ ਰਹੇ ਹੋ, ਤਾਂ ਤੁਹਾਨੂੰ ਸੈਰ 'ਚ ਕੁੱਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ ਚਲਦੇ ਸਮੇਂ ਹੱਥਾਂ ਨੂੰ ਹਿਲਾਉਂਦੇ ਹੋਏ ਤੇਜ ਰਫ਼ਤਾਰ ਨਾਲ ਚੱਲਣਾ ਨਾਲ ਜਮਾਂ ਚਰਬੀ ਘੱਟ ਹੋਵੇਗੀ। ਇਸ ਤੋਂ ਇਲਾਵਾ ਧਿਆਨ ਦਿਓ ਕਿ ਸਾਂਹ ਪੂਰੀ ਤਰ੍ਹਾਂ ਨੱਕ ਤੋਂ ਲਓ ਅਤੇ ਮੂੰਹ ਨੂੰ ਬੰਦ ਰੱਖੋ।
ਹੁਣ ਅਲੱਗ-ਅਲੱਗ ਕਸਰਤ ਕਰੋ ਸ਼ੁਰੂ 
ਅਜਿਹੀ ਕਸਰਤ ਤੋਂ ਬਾਅਦ ਹੌਲੀ-ਹੌਲੀ ਅਲੱਗ-ਅਲੱਗ ਕਸਰਤ ਕਰਨਾ ਸ਼ੁਰੂ ਕਰੋ। ਤੁਸੀ ਦੇਖੋਗੇ ਕਿ ਹੁਣ ਤੁਹਾਨੂੰ ਉਵੇਂ ਸਰੀਰਕ ਪ੍ਰੇਸ਼ਾਨੀ ਨਹੀਂ ਆਵੇਗੀ ਜਿਵੇਂ ਪਹਿਲਾਂ ਆਇਆ ਕਰਦੀ ਸੀ। ਸ਼ੁਰੁਆਤ 'ਚ 20 ਮਿੰਟ ਤੋਂ ਅੱਧਾ ਘੰਟਿਆ ਵੀ ਇਹ ਸਾਰੇ ਕੰਮ ਕਰ ਲਵੋਂ ਤਾਂ ਠੀਕ ਹੈ ਪਰ ਬਾਅਦ ਵਿੱਚ ਇਸਦਾ ਸਮਾਂ ਤੁਹਾਨੂੰ ਵਧਾ ਦੇਣਾ ਚਾਹੀਦਾ ਹੈ।  
ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ


 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            