ਘੱਟ ਨੀਂਦ ਤੁਹਾਡੇ ਦਿਮਾਗ ਦੀ ਕਾਰਜਪ੍ਰਣਾਲੀ ਕਰਦੀ ਹੈ ਪ੍ਰਭਾਵਿਤ
Saturday, Mar 23, 2019 - 04:04 PM (IST)

ਨਵੀਂ ਦਿੱਲੀ : ਜੇਕਰ ਤੁਸੀਂ ਵੀ ਦੇਰ ਰਾਤ ਤੱਕ ਜਾਗ ਕੇ ਲੈਪਟਾਪ ਜਾਂ ਫੋਨ 'ਤੇ ਚੈਟਿੰਗ ਜਾਂ ਫਿਲਮ ਦੇਖਦੇ ਹੋ ਤਾਂ ਸਾਵਧਾਨ ਹੋ ਜਾਓ। ਇਹ ਆਦਤ ਤੁਹਾਡੀ ਨਾ ਸਿਰਫ ਸਿਹਤ ਲਈ ਖਤਰਨਾਕ ਹੈ, ਸਗੋਂ ਤੁਹਾਡੇ ਕਰੀਅਰ ਨੂੰ ਵੀ ਬਰਬਾਦ ਕਰ ਸਕਦੀ ਹੈ। ਇਸ ਸਬੰਧ 'ਚ ਵਿਗਿਆਨੀ ਤੱਥਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਮਰੀਕਾ ਦੇ ਹਾਰਵਰਡ ਮੈਡੀਕਲ ਸਕੂਲ 'ਚ ਡਵੀਜ਼ਨ ਆਫ ਸਲੀਪ ਮੈਡੀਸਨ ਵੱਲੋਂ ਇਕ ਅਧਿਐਨ 'ਚ ਇਸ ਗੱਲ ਦੇ ਸੰਕੇਤ ਸਾਹਮਣੇ ਆਏ ਹਨ। ਸਟੱਡੀ ਮੁਤਾਬਕ ਨੀਂਦ ਦੀ ਕਮੀ ਲੋਕਾਂ ਦੀ ਮਨ ਦੀ ਦਿਸ਼ਾ, ਕੰਮ 'ਤੇ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਅਤੇ ਦਿਮਾਗ ਦੇ ਕੰਮਕਾਜ ਨੂੰ ਵੀ ਅਗਲੇ ਦਿਨ ਤੱਕ ਪ੍ਰਭਾਵਿਤ ਕਰਦਾ ਹੈ।
ਰਾਤ ਨੂੰ ਲੇਟ ਸੌਣਾ ਅਗਲੇ ਦਿਨ ਤੁਹਾਡੇ ਕੰਮ ਕਰਨ ਦੇ ਪੱਧਰ ਨੂੰ ਘੱਟ ਕਰ ਦਿੰਦਾ ਹੈ। ਯੂ. ਐੱਸ. ਦੀ ਰੋਚੈਸਟਰ ਯੂਨੀਵਰਸਿਟੀ 'ਚ ਵੀ ਇਸ ਬਾਰੇ ਸਟੱਡੀ ਕੀਤੀ ਗਈ। ਇਸ ਵਿਚ ਸਮਝਣ ਦੀ ਕੋਸ਼ਿਸ਼ ਕੀਤੀ ਗਈ ਕਿ ਨੀਂਦ ਦੀ ਕਮੀ ਤੁਹਾਡੇ ਦਿਮਾਗ ਦੀ ਕਾਰਜਪ੍ਰਣਾਲੀ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਖੋਜਕਾਰਾਂ ਮੁਤਾਬਕ ਦਿਮਾਗ ਸੌਂਦੇ ਸਮੇਂ ਨਿਊਰੌਂਸ ਨਾਲ ਜ਼ਹਿਰੀਲੇ ਪ੍ਰੋਟੀਨ ਨੂੰ ਬਾਹਰ ਕੱਢਦਾ ਹੈ। ਇਸ ਨਾਲ ਵਿਅਕਤੀ ਨੂੰ ਸੋਚਣ ਅਤੇ ਕਿਸੇ ਗੱਲ ਨੂੰ ਸਮਝਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਕੈਫੀਨ ਵੀ ਇਸ ਚੀਜ਼ ਨੂੰ ਠੀਕ ਨਹੀਂ ਕਰ ਸਕਦਾ। ਜੇਕਰ ਤੁਹਾਨੂੰ ਦਫਤਰ 'ਚ ਹਰ ਸਮੇਂ ਭੁੱਖ ਲੱਗਦੀ ਹੈ ਤਾਂ ਇਸ ਦਾ ਕਾਰਨ ਤੁਹਾਡੇ ਸੌਣ ਦਾ ਸੰਤੁਲਿਤ ਰੂਟੀਨ ਨਾ ਹੋਣਾ ਹੈ। ਘੱਟ ਸੌਣ ਨਾਲ ਕਿਸੇ ਵੀ ਸਮੱਸਿਆ ਨੂੰ ਸੁਲਝਾਉਣ ਦਾ ਤੁਹਾਡਾ ਗੁਣ ਪ੍ਰਭਾਵਿਤ ਹੁੰਦਾ ਹੈ।