ਬੱਚਿਆਂ ''ਚ ਖ਼ੂਨ ਦੀ ਘਾਟ ਪੂਰੀ ਕਰਨ ਲਈ ਅਨਾਰ ਸਮੇਤ ਜ਼ਰੂਰ ਖਵਾਓ ਇਹ ਚੀਜ਼ਾਂ

4/17/2021 11:21:19 AM

ਨਵੀਂ ਦਿੱਲੀ- ਅੱਜ ਕੱਲ ਦੇ ਬੱਚੇ ਸਹੀ ਤਰ੍ਹਾਂ ਨਾਲ ਖਾਣਾ ਨਹੀਂ ਖਾਂਦੇ। ਅਜਿਹੇ ‘ਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਉਹ ਅਨੀਮੀਆ ਦਾ ਸ਼ਿਕਾਰ ਹੋ ਜਾਂਦੇ ਹਨ। ਸਰੀਰ ‘ਚ ਖ਼ੂਨ ਦੀ ਘਾਟ ਪੂਰੀ ਕਰਨ ਲਈ ਖੁਰਾਕ ‘ਚ ਆਇਰਨ ਦੀ ਜਰੂਰਤ ਹੁੰਦੀ ਹੈ ਪਰ ਖ਼ੂਨ ਨੂੰ ਸਰੀਰ 'ਚ ਭਰਪੂਰ ਰੱਖਣ ਲਈ ਤੁਸੀਂ ਖੁਰਾਕ 'ਚ ਕੁਝ ਸੁਪਰਫੂਡ ਸ਼ਾਮਲ ਕਰ ਸਕਦੇ ਹੋ। ਇਸ ਨਾਲ ਬੱਚੇ ‘ਚ ਖ਼ੂਨ ਦੀ ਘਾਟ ਪੂਰੀ ਹੋਣ ਦੇ ਨਾਲ-ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲੇਗੀ।

PunjabKesari
ਚੁਕੰਦਰ ਅਤੇ ਸੇਬ ਦਾ ਜੂਸ ਹੈ ਲਾਹੇਵੰਦ
ਚੁਕੰਦਰ ਅਤੇ ਸੇਬ ਦਾ ਜੂਸ ਬੱਚੇ ਨੂੰ ਪਿਲਾਉਣ ਨਾਲ ਖ਼ੂਨ ਦੀ ਘਾਟ ਪੂਰੀ ਹੁੰਦੀ ਹੈ। ਸੇਬ ‘ਚ ਆਇਰਨ ਅਤੇ ਚੁਕੰਦਰ ‘ਚ ਵਿਟਾਮਿਨ ਸੀ, ਫਾਈਬਰ, ਪੋਟਾਸ਼ੀਅਮ ਅਤੇ ਫੋਲਿਕ ਐਸਿਡ ਹੁੰਦੇ ਹਨ। ਅਜਿਹੇ ‘ਚ ਇਸ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਵਧਾਉਣ ‘ਚ ਵੀ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਤੋਂ ਇਲਾਵਾ ਸਰੀਰਿਕ ਅਤੇ ਮਾਨਸਿਕ ਵਿਕਾਸ ਵਧੀਆ ਹੁੰਦਾ ਹੈ। ਇਸ ਦੇ ਲਈ 1-1 ਕੱਪ ਸੇਬ ਅਤੇ ਚੁਕੰਦਰ ਦੇ ਜੂਸ ‘ਚ 1-2 ਛੋਟੇ ਚਮਚੇ ਸ਼ਹਿਦ ਦੇ ਮਿਲਾ ਬੱਚੇ ਨੂੰ ਦਿਓ।

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

PunjabKesari
ਟਮਾਟਰ ਦਾ ਜੂਸ
ਖ਼ੂਨ ਵਧਾਉਣ ਲਈ ਟਮਾਟਰ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਵਿਟਾਮਿਨ ਸੀ ਭੋਜਨ ਹਜਮ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਬੱਚੇ ਨੂੰ ਰੋਜ਼ਾਨਾ 1-2 ਟਮਾਟਰ ਖਿਲਾਉਣ ਜਾਂ 1 ਗਿਲਾਸ ਇਸ ਦਾ ਜੂਸ ਪਿਲਾਉਣਾ ਲਾਭਦਾਇਕ ਹੋਵੇਗਾ। ਤੁਸੀਂ ਇਸ ਨੂੰ ਬੱਚੇ ਨੂੰ ਸੈਂਡਵਿਚ, ਸਲਾਦ ਜਾਂ ਰਾਇਤੇ ‘ਚ ਮਿਲਾ ਕੇ ਵੀ ਖੁਆ ਸਕਦੇ ਹੋ।

PunjabKesari
ਸੌਗੀ ਖਵਾਓ
ਕਿਸ਼ਮਿਸ਼ ਇੱਕ ਸੁਪਰਫੂਡ ਵਾਂਗ ਕੰਮ ਕਰਦਾ ਹੈ। ਇਹ ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਸੋਡੀਅਮ, ਪ੍ਰੋਟੀਨ, ਫਾਈਬਰ ਆਦਿ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਲੈਣ ਨਾਲ ਸਰੀਰ ‘ਚ ਖ਼ੂਨ ਦੀ ਘਾਟ ਪੂਰੀ ਹੁੰਦੀ ਹੈ। ਲਗਭਗ 100 ਗ੍ਰਾਮ ਕਿਸ਼ਮਿਸ਼ ਦੀ ਵਰਤੋਂ ਕਰਨ ਨਾਲ ਬੱਚੇ ਨੂੰ 1.88 ਮਿਲੀਗ੍ਰਾਮ ਆਇਰਨ ਮਿਲ ਸਕਦੀ ਹੈ। ਇਸ ਨੂੰ ਸਿੱਧੇ ਬੱਚੇ ਨੂੰ ਖੁਆਉਣ ਤੋਂ ਇਲਾਵਾ ਤੁਸੀਂ ਇਸ ਨੂੰ ਦੁੱਧ, ਖੀਰ ਜਾਂ ਕਿਸੀ ਵੀ ਡਿਸ਼ ‘ਚ ਮਿਲਾ ਕੇ ਦੇ ਸਕਦੇ ਹੋ।

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼

PunjabKesari
ਅਨਾਰ
ਅਨਾਰ ‘ਚ ਆਇਰਨ, ਵਿਟਾਮਿਨ ਬੀ, ਸੀ, ਕੇ, ਕੈਲਸ਼ੀਅਮ, ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ ਅਤੇ ਫਾਈਬਰ ਹੁੰਦੇ ਹਨ। ਅਜਿਹੇ ‘ਚ ਇਸ ਨੂੰ ਸੁਪਰਫੂਡ ਕਿਹਾ ਜਾਂਦਾ ਹੈ। ਇਸ ਦੇ ਦਾਣੇ ਜਾਂ ਜੂਸ ਦੀ ਵਰਤੋਂ ਕਰਨ ਨਾਲ ਖ਼ੂਨ ਦੀ ਘਾਟ ਪੂਰੀ ਕਰਨ ‘ਚ ਮਦਦ ਮਿਲਦੀ ਹੈ। ਤੁਸੀਂ ਬੱਚੇ ਨੂੰ ਨਾਸ਼ਤੇ ‘ਚ 1 ਗਿਲਾਸ ਅਨਾਰ ਦਾ ਜੂਸ ਜਾਂ 200 ਗ੍ਰਾਮ ਅਨਾਰ ਖਾਲੀ ਢਿੱਡ ਖਵਾ ਸਕਦੇ ਹੋ। ਕਾਲੇ ਤਿਲ ਆਇਰਨ ਦਾ ਉਚਿਤ ਸਰੋਤ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਖ਼ੂਨ ਦੀ ਘਾਟ ਪੂਰੀ ਹੋਣ ਦੇ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਇਸ ਦੀ ਵਰਤੋਂ ਕਰਨ ਲਈ ਤਿਲ ਦੇ ਬੀਜਾਂ ਨੂੰ 2 ਘੰਟੇ ਪਾਣੀ ‘ਚ ਭਿਓ ਦਿਓ। ਫਿਰ ਪਾਣੀ ਨੂੰ ਛਾਣ ਕੇ ਮਿਕਸੀ ‘ਚ ਪੀਸ ਕੇ ਪੇਸਟ ਬਣਾਓ। ਇਸ ‘ਚ ਸ਼ਹਿਦ ਮਿਲਾ ਕੇ ਦਿਨ ‘ਚ 2 ਵਾਰ ਬੱਚੇ ਨੂੰ ਖੁਆਓ। ਜੇ ਤੁਸੀਂ ਚਾਹੋ ਤਾਂ ਇਸ ‘ਚ ਬਦਾਮ, ਕਾਜੂ ਆਦਿ ਸ਼ਾਮਲ ਕਰ ਸਕਦੇ ਹੋ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor Aarti dhillon