ਸਿਹਤ ਦਾ 'ਪਾਵਰਹਾਊਸ' ਹੈ ਰਾਜਮਾਂਹ ! ਇਸ ਦੇ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
Wednesday, May 13, 2026 - 09:42 AM (IST)
ਹੈਲਥ ਡੈਸਕ - ਪੰਜਾਬੀ ਰਸੋਈ ਦੀ ਸ਼ਾਨ ਅਤੇ ਹਰ ਕਿਸੇ ਦੇ ਮਨਪਸੰਦ 'ਰਾਜਮਾਂਹ-ਚਾਵਲ' ਦਾ ਨਾਂ ਸੁਣਦਿਆਂ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜਿਸ ਨੂੰ ਤੁਸੀਂ ਸਿਰਫ਼ ਸੁਆਦ ਲਈ ਖਾਂਦੇ ਹੋ, ਉਹ ਤੁਹਾਡੇ ਸਰੀਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ? ਡਾਕਟਰਾਂ ਅਤੇ ਆਹਾਰ ਮਾਹਿਰਾਂ ਅਨੁਸਾਰ ਰਾਜਮਾਂਹ 'ਚ ਪ੍ਰੋਟੀਨ, ਫਾਈਬਰ ਅਤੇ ਕਈ ਅਹਿਮ ਮਿਨਰਲਜ਼ ਭਰਪੂਰ ਮਾਤਰਾ 'ਚ ਹੁੰਦੇ ਹਨ।
ਰਾਜਮਾਂਹ ਖਾਣ ਦੇ 5 ਬੇਮਿਸਾਲ ਫਾਇਦੇ :-
ਪ੍ਰੋਟੀਨ ਦਾ ਸਰਵੋਤਮ ਸਰੋਤ
- ਸ਼ਾਕਾਹਾਰੀ ਲੋਕਾਂ ਲਈ ਰਾਜਮਾਂਹ ਪ੍ਰੋਟੀਨ ਦਾ ਸਭ ਤੋਂ ਵਧੀਆ ਵਿਕਲਪ ਹਨ। ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ।
ਦਿਲ ਦੀ ਸਿਹਤ ਲਈ ਵਰਦਾਨ
- ਰਾਜਮਾਂਹ 'ਚ ਮੌਜੂਦ ਫਾਈਬਰ ਮਾੜੇ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ, ਜਿਸ ਨਾਲ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
ਸ਼ੂਗਰ ਨੂੰ ਕਰੇ ਕੰਟਰੋਲ
- ਇਸ ਦਾ 'ਗਲਾਈਸੈਮਿਕ ਇੰਡੈਕਸ' ਘੱਟ ਹੁੰਦਾ ਹੈ, ਜਿਸ ਕਾਰਨ ਇਹ ਖੂਨ 'ਚ ਸ਼ੂਗਰ ਦੇ ਪੱਧਰ ਨੂੰ ਅਚਾਨਕ ਵਧਣ ਨਹੀਂ ਦਿੰਦਾ। ਸ਼ੂਗਰ ਦੇ ਮਰੀਜ਼ਾਂ ਲਈ ਇਹ ਬਹੁਤ ਗੁਣਕਾਰੀ ਹੈ।
ਭਾਰ ਘਟਾਉਣ 'ਚ ਮਦਦਗਾਰ
- ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਰਾਜਮਾਂਹ ਖਾਣ ਤੋਂ ਬਾਅਦ ਜਲਦੀ ਭੁੱਖ ਨਹੀਂ ਲੱਗਦੀ, ਜੋ ਭਾਰ ਘਟਾਉਣ 'ਚ ਸਹਾਈ ਹੁੰਦਾ ਹੈ।
ਮਜ਼ਬੂਤ ਹੱਡੀਆਂ ਤੇ ਦਿਮਾਗੀ ਸ਼ਕਤੀ
- ਇਸ 'ਚ ਮੌਜੂਦ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ, ਜਦਕਿ ਵਿਟਾਮਿਨ-B1 ਯਾਦਦਾਸ਼ਤ ਵਧਾਉਣ 'ਚ ਮਦਦ ਕਰਦਾ ਹੈ।
ਸਾਵਧਾਨੀ :-
ਰਾਜਮਾਂਹ ਨੂੰ ਹਮੇਸ਼ਾ ਚੰਗੀ ਤਰ੍ਹਾਂ ਉਬਾਲ ਕੇ ਹੀ ਖਾਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਗੈਸ ਜਾਂ ਯੂਰਿਕ ਐਸਿਡ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਸ ਦਾ ਸੇਵਨ ਸੰਜਮ ਨਾਲ ਕਰਨਾ ਚਾਹੀਦਾ ਹੈ।
