ਚਿਹਰੇ ਨੂੰ ਚਮਕਦਾਰ ਬਣਾਈ ਰੱਖਣ ਲਈ ਇਸਤੇਮਾਲ ਕਰੋ ਇਹ ਮਾਸਕ, ਫ਼ਾਇਦੇ ਜਾਣ ਹੋਵੋਗੇ ਹੈਰਾਨ

Saturday, Sep 12, 2020 - 04:56 PM (IST)

ਨਵੀਂ ਦਿੱਲੀ (ਬਿਊਰੋ) — ਸਕਿਨ ਦਾ ਪ੍ਰਦੂਸ਼ਣ ਤੋਂ ਬਚਾਅ ਰੱਖਣ ਲਈ ਕੁਝ ਲੜਕੀਆਂ ਕਈ ਤਰ੍ਹਾਂ ਦੇ ਟ੍ਰੀਟਮੈਂਟ ਦਾ ਸਹਾਰਾ ਲੈਂਦੀਆਂ ਹਨ। ਹਰ ਮਹੀਨੇ ਫੇਸ਼ੀਅਲ ਕਰਵਾਉਣ ਨਾਲ ਚਮੜੀ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਤਾਂ ਹੋ ਜਾਂਦੀਆਂ ਹਨ ਪਰ ਸਮੇਂ ਦੀ ਘਾਟ ਹੋਣ ਕਾਰਨ ਘੰਟਿਆਂ ਤਕ ਪਾਰਲਰ 'ਚ ਬੈਠਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਜ਼ਿਆਦਾਤਰ ਔਰਤਾਂ ਆਪਣੀ ਚਮੜੀ ਵੱਲ ਧਿਆਨ ਨਹੀਂ ਦੇ ਪਾਉਂਦੀਆਂ। ਇਸੇ ਕਾਰਨ ਲੜਕੀਆਂ ਸਿਰਫ਼ ਇਕ ਬਿਊਟੀ ਪ੍ਰਾਡਕਟਸ ਦੀ ਵਰਤੋਂ ਕਰਨਾ ਚਾਹੁੰਦੀਆਂ ਹਨ, ਜਿਸ ਨਾਲ ਚਿਹਰੇ ਦਾ ਗਲੋ ਵੀ ਬਰਕਰਾਰ ਰਹੇ ਅਤੇ ਜ਼ਿਆਦਾ ਖ਼ਰਚ ਵੀ ਨਾ ਆਵੇ। ਤੁਸੀਂ ਵੀ ਅਜਿਹੇ ਹੀ ਕਿਸੇ ਫੇਸ ਮਾਸਕ ਦੀ ਤਲਾਸ਼ 'ਚ ਹੋ ਤਾਂ ਇਸ ਲਈ ਚਾਰਕੋਲ ਫੇਸ ਮਾਸਕ ਬੈਸਟ ਹੈ। ਇਸ 'ਚ ਮੌਜੂਦ ਕਾਰਬਨ ਟਾਕਿਸੰਸ ਨੂੰ ਅਬਜ਼ਾਰਬ ਕਰਕੇ ਚਿਹਰੇ ਦਾ ਅਤਿਰਿਕਤ ਤੇਲ ਸੋਖ ਕੇ ਗੰਦੇ ਬੈਕਟੀਰੀਆ ਸਾਫ਼ ਕਰਕੇ ਪੋਰਸ ਨੂੰ ਪੂਰੀ ਤਰ੍ਹਾਂ ਨਾਲ ਕਲੀਨ ਕਰਦਾ ਹੈ। ਇਸ ਨਾਲ ਹੀ ਸਕਿਨ ਦਾ ਕੁਦਰਤੀ ਗਲੋ ਵੀ ਬਰਕਰਾਰ ਰਹਿੰਦਾ ਹੈ। 

ਇਸ ਤਰ੍ਹਾਂ ਘਰ 'ਤੇ ਬਣਾਓ ਚਾਕਕੋਲ ਫੇਸ ਮਾਸਕ :-
1. ਇਸ ਲਈ ਇੱਕ ਛੋਟਾ ਪੈਕੇਟ ਜੈਲੇਟਿਨ ਪਾਊਡਰ, ਇੱਕ ਚੱਮਚ ਗਰਮ ਪਾਣੀ, ਅੱਧਾ ਚੱਮਚ ਦੁੱਧ ਅਤੇ ਚਾਰਕੋਲ ਪਾਊਡਰ ਦੀ ਜ਼ਰੂਰਤ ਹੈ।
2. ਇਸ ਮਾਸਕ ਨੂੰ ਬਣਾਉਣ ਲਈ ਪਲਾਸਟਿਕ ਦੇ ਕੰਟੇਨਰ ਦੀ ਵਰਤੋਂ ਕਰੋ।
3. ਫਿਰ ਗਰਮ ਪਾਣੀ 'ਚ ਜੈਲੇਟਿਨ ਪਾਊਡਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਤਾਂ ਕਿ ਇਹ ਕੁਦਰਤੀ ਗੂੰਦ ਦੀ ਤਰ੍ਹਾਂ ਬਣ ਜਾਵੇ।
4. ਇਸ 'ਚ ਦੁੱਧ ਅਤੇ ਚਾਰਕੋਲ ਪਾਊਡਰ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਤਾਂ ਕਿ ਇਹ ਗਲੂ ਟੈਕਸਚਰ ਦੀ ਤਰ੍ਹਾਂ ਬਣ ਜਾਵੇ।
5. ਫਿਰ ਇਸ ਮਾਸਕ ਨੂੰ ਆਪਣੇ ਚਿਹਰੇ 'ਤੇ ਅਪਲਾਈ ਕਰੋ। ਇਸ ਨੂੰ ਅੱਖਾਂ ਤੋਂ ਬਚਾਅ ਕੇ ਚਿਹਰੇ 'ਤੇ ਲਗਾਓ।
6. ਇਸ ਨੂੰ 25-30 ਮਿੰਟ ਲਈ ਚਿਹਰੇ 'ਤੇ ਲੱਗਾ ਰਹਿਣ ਦਿਓ ਜਦੋਂ ਤਕ ਕਿ ਚਿਹਰੇ ਸੁੱਕ ਨਾ ਜਾਵੇ ਤਾਂ ਇਸ ਨੂੰ ਮਾਸਕ ਦੀ ਤਰ੍ਹਾਂ ਲਗਾਓ।
7. ਇਸ ਤੋਂ ਬਾਅਦ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਸ ਨਾਲ ਚਮੜੀ ਸਾਫਟ ਅਤੇ ਗਲੋਇੰਗ ਬਣ ਜਾਵੇਗੀ। ਤੁਸੀਂ ਇਸ ਪੈਕ ਦੀ ਵਰਤੋਂ ਹਫਤੇ 'ਚ ਇਕ ਵਾਰ ਕਰ ਸਕਦੇ ਹੋ।

ਇਹਨਾਂ ਤਰੀਕਿਆਂ ਨਾਲ ਵੀ ਚਿਹਰੇ ਉੱਤੇ ਆਵੇਗੀ ਰੰਗਤ :-

ਆਂਵਲਾ ਨਿਖਾਰੇਗਾ ਚਿਹਰਾ 
ਅਚਾਰ, ਮੁਰੱਬਾ ਜਾਂ ਜੈਮ ਦੇ ਰੂਪ 'ਚ ਆਂਵਲੇ ਦੀ ਵਰਤੋਂ ਸਕਿਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਰੱਖਦੀ ਹੈ। ਤੁਸੀਂ ਇਸ ਨੂੰ ਪਾਊਡਰ ਜਾਂ ਜੂਸ ਦੇ ਰੂਪ 'ਚ ਵੀ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੀ ਹੋ। ਆਂਵਲੇ ਦੀ ਹਰ ਰੋਜ਼ ਵਰਤੋਂ ਕਰਨ ਨਾਲ ਡਾਈਜੇਸ਼ਨ ਸਿਸਟਮ ਦੇ ਨਾਲ-ਨਾਲ ਸਕਿਨ ਵੀ ਚੰਗੀ ਰਹਿੰਦੀ ਹੈ।

ਨਾਰੀਅਲ ਪਾਣੀ ਨਾਲ ਮਿਲੇਗਾ ਨਿਖਾਰ 
ਨਾਰੀਅਲ ਪਾਣੀ 'ਚ ਮੌਜੂਦ ਐਂਟੀ-ਆਕਸੀਡੈਂਟ, ਅਮੀਨੋ-ਐਸਿਡ ਅਤੇ ਕਈ ਪੋਸ਼ਕ ਤੱਤ ਚਮੜੀ ਨੂੰ ਪੋਸ਼ਣ ਦਿੰਦੇ ਹਨ। ਜੇਕਰ ਤੁਸੀਂ ਵੀ ਸਕਿਨ 'ਤੇ ਗਲੋ ਚਾਹੁੰਦੀ ਹੋ ਤਾਂ ਹਫਤੇ 'ਚ ਇਕ ਵਾਰ ਨਾਰੀਅਲ ਪਾਣੀ ਜ਼ਰੂਰ ਪੀਓ।

ਸੰਤਰੇ ਨਾਲ ਹੋਵੇਗੀ ਸਕਿਨ ਸੰਬੰਧੀ ਸਮੱਸਿਆ ਦੂਰ 
ਸੰਤਰਾ ਵੀ ਸਕਿਨ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦਾ ਰਸ ਪੀਣ ਜਾਂ ਰੋਜ਼ 1 ਸੰਤਰਾ ਖਾਣ ਨਾਲ ਪਿੰਪਲਸ, ਦਾਗ-ਧੱਬਿਆਂ ਅਤੇ ਝੁਰੜੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਦਹੀਂ ਨਾਲ ਸਕਿਨ ਹੋਵੇਗੀ ਹੈਲਦੀ 
ਦਹੀਂ ਨਾਲ ਸਕਿਨ ਹਮੇਸ਼ਾ ਹੈਲਦੀ ਰਹਿੰਦੀ ਹੈ ਇਸ ਲਈ ਲੰਚ 'ਚ ਇਕ ਕੋਲੀ ਦਹੀਂ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਦਹੀਂ 'ਚ ਸ਼ਹਿਦ ਮਿਲਾ ਕੇ ਲਗਾਉਣ ਨਾਲ ਵੀ ਕਈ ਬਿਊਟੀ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।

ਸੇਬ ਨਾਲ ਆਏਗਾ ਨਿਖਾਰ 
ਸੇਬ ਦੇ ਟੁੱਕੜਿਆਂ ਨੂੰ ਰਾਤਭਰ ਚਿਹਰੇ 'ਤੇ ਰਗੜ ਕੇ ਸਵੇਰੇ ਧੋ ਲਓ। ਇਸ ਨਾਲ ਕਾਲੇ ਘੇਰੇ ਦਾਗ-ਧੱਬੇ ਅਤੇ ਪਿੰਪਲਸ ਵਰਗੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ। ਇਸ ਤੋਂ ਇਲਾਵਾ ਇਸ ਦੀ ਵਰਤੋਂ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ।


sunita

Content Editor

Related News