ਗਰਭ ਅਵਸਥਾ ''ਚ ਰੋਜ਼ ਕਰੋ ਮੈਡੀਟੇਸ਼ਨ, ਤਣਾਅ ਵਰਗੀਆਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ
Thursday, Jan 25, 2024 - 12:45 PM (IST)
ਨਵੀਂ ਦਿੱਲੀ- ਗਰਭ ਅਵਸਥਾ 'ਚ ਔਰਤਾਂ ਦੇ ਸਰੀਰ 'ਚ ਕਈ ਤਰ੍ਹਾਂ ਦੇ ਹਾਰਮੋਨਸ ਬਦਲਾਅ ਹੁੰਦੇ ਹਨ। ਇਸ ਅਵਸਥਾ 'ਚ ਔਰਤਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਖਾਣ-ਪੀਣ ਤੋਂ ਲੈ ਕੇ ਆਪਣੀ ਮਾਨਸਿਕ ਸਾਂਤੀ ਹਰ ਚੀਜ਼ 'ਤੇ ਧਿਆਨ ਦੇਣਾ ਪੈਂਦਾ ਹੈ। ਇਸ ਦੌਰਾਨ ਤੁਸੀਂ ਮੈਡੀਟੇਸ਼ਨ ਅਤੇ ਯੋਗ ਰਾਹੀਂ ਐਂਗਜਾਇਟੀ, ਤਣਾਅ ਤੇ ਜ਼ਿਆਦਾ ਸੋਚਣ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਤੁਸੀਂ ਐਂਗਜਾਇਟੀ, ਤਣਾਅ ਵਰਗੀਆਂ ਸਮੱਸਿਆਵਾਂ ਤੋਂ ਵੀ ਦੂਰ ਰਹਿੰਦੇ ਹੋ। ਇਹ ਬੱਚੇ ਦੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਨਾਲ ਹੀ ਇਸ ਨਾਲ ਤੁਹਾਡੀ ਸਿਹਤ ਵੀ ਚੰਗੀ ਰਹਿੰਦੀ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਪ੍ਰੈਗਨੈਂਸੀ 'ਚ ਮੈਡੀਟੇਸ਼ਨ ਕਰਨ ਨਾਲ ਕੀ-ਕੀ ਫਾਇਦੇ ਹੁੰਦੇ ਹਨ।
ਚਿੰਤਾ ਕਰੇ ਦੂਰ
ਗਰਭ ਅਵਸਥਾ 'ਚ ਕਈ ਵਾਰ ਬਦਲਾਅ ਦੇ ਦੌਰਾਨ ਔਰਤਾਂ ਨੂੰ ਤਣਾਅ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਤੋਂ ਰਾਹਤ ਪਾਉਣ ਲਈ ਤੁਸੀਂ ਮੈਡੀਟੇਸ਼ਨ ਜ਼ਰੂਰ ਕਰੋ। ਮੈਡੀਟੇਸ਼ਨ ਕਰਨ ਨਾਲ ਤੁਹਾਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ ਅਤੇ ਤੁਹਾਨੂੰ ਸੁਕੂਨ ਵੀ ਪਹੁੰਚਦਾ ਹੈ।
ਚੰਗੀ ਨੀਂਦ ਲਈ
ਤੁਸੀਂ ਚੰਗੀ ਨੀਂਦ ਲਈ ਵੀ ਮੈਡੀਟੇਸ਼ਨ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਗਰਭ ਅਵਸਥਾ 'ਚ ਕਾਫੀ ਚੰਗੀ ਨੀਂਦ ਆਵੇਗੀ। ਸੋਧ ਅਨੁਸਾਰ ਯੋਗ ਅਤੇ ਮੈਡੀਟੇਸ਼ਨ ਕਰਨ ਨਾਲ ਤੁਹਾਨੂੰ ਕਾਫੀ ਚੰਗੀ ਨੀਂਦ ਆਉਂਦੀ ਹੈ। ਨੀਂਦ ਦੀ ਗੁਣਵੱਤਾ 'ਚ ਵੀ ਇਸ ਨਾਲ ਸੁਧਾਰ ਹੁੰਦਾ ਹੈ।
ਪ੍ਰੈਗਨੈਂਸੀ ਦੇ ਦਰਦ ਤੋਂ ਰਾਹਤ
ਮੈਡੀਟੇਸ਼ਨ ਕਰਨ ਨਾਲ ਤੁਹਾਨੂੰ ਪ੍ਰੈਗਨੈਂਸੀ 'ਚ ਹੋਣ ਵਾਲੀ ਦਰਦ ਤੋਂ ਵੀ ਰਾਹਤ ਮਿਲੇਗੀ। ਨਿਯਮਿਤ ਤੌਰ 'ਤੇ ਮੈਡੀਟੇਸ਼ਨ ਕਰਨ ਨਾਲ ਪੇਲਵਿਕ ਗਿਰਡਲ ਪੇਨ, ਕਮਰ ਦਰਦ ਅਤੇ ਢਿੱਡ ਦੇ ਹੇਠਲੇ ਹਿੱਸੇ ਦੇ ਦਰਦ ਤੋਂ ਵੀ ਕਾਫੀ ਆਰਾਮ ਮਿਲੇਗਾ। ਇਸ ਤੋਂ ਇਲਾਵਾ ਪ੍ਰਸਵ ਦੇ ਦੌਰਾਨ ਹੋਣ ਵਾਲੀ ਦਰਦ ਤੋਂ ਵੀ ਤੁਹਾਨੂੰ ਰਾਹਤ ਮਿਲ ਸਕਦੀ ਹੈ। ਮੈਡੀਟੇਸ਼ਨ ਕਰਨ ਨਾਲ ਤੁਹਾਨੂੰ ਦਰਦ ਦੌਰਾਨ ਮਨ ਸ਼ਾਂਤ ਰੱਖਣ 'ਚ ਸਹਾਇਤਾ ਮਿਲਦੀ ਹੈ।
ਥਕਾਵਟ
ਗਰਭ ਅਵਸਥਾ 'ਚ ਕਈ ਔਰਤਾਂ ਨੂੰ ਥਕਾਵਟ ਅਤੇ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਪਰੇਸ਼ਾਨੀ ਤੋਂ ਰਾਹਤ ਪਾਉਣ ਲਈ ਤੁਸੀਂ ਮੈਡੀਟੇਸ਼ਨ ਦਾ ਸਹਾਰਾ ਲੈ ਸਕਦੇ ਹੋ। ਮੈਡੀਟੇਸ਼ਨ ਕਰਨ ਨਾਲ ਤੁਹਾਡੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਇਸ ਦੇ ਨਾਲ ਹੀ ਤੁਹਾਡੇ ਅੰਦਰ ਕੰਮ ਕਰਨ ਦੀ ਸਮਰੱਥਾ ਵੀ ਵਧਦੀ ਹੈ। ਤੁਹਾਡੀ ਇਮਿਊਨਿਟੀ ਵੀ ਮਜ਼ਬੂਤ ਰਹਿੰਦੀ ਹੈ।
ਤਣਾਅ ਤੋਂ ਮਿਲੇਗੀ ਰਾਹਤ
ਗਰਭ ਅਵਸਥਾ 'ਚ ਕਈ ਔਰਤਾਂ ਨੂੰ ਤਣਾਅ ਦੀ ਸਮੱਸਿਆ ਹੋ ਸਕਦੀ ਹੈ। ਤੁਸੀਂ ਇਸ ਤੋਂ ਰਾਹਤ ਪਾਉਣ ਲਈ ਥੋੜ੍ਹੇ ਸਮੇਂ ਲਈ ਮੈਡੀਟੇਸ਼ਨ ਵੀ ਜ਼ਰੂਰ ਕਰੋ। ਨਿਯਮਿਤ ਰੂਪ ਨਾਲ ਧਿਆਨ ਲਗਾਉਣ ਨਾਲ ਤੁਹਾਡਾ ਮਨ ਸ਼ਾਂਤ ਰਹਿੰਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ।
ਗਰਭ ਅਵਸਥਾ 'ਚ ਮੈਡੀਟੇਸ਼ਨ ਕਰਨ ਦੀ ਤਕਨੀਕ
ਮਾਇੰਡਫੁੱਲਨੈੱਸ ਮੈਡੀਟੇਸ਼ਨ
ਮਾਇੰਡਫੁੱਲਨੈੱਸ ਮੈਡੀਟੇਸ਼ਨ ਅਜਿਹਾ ਮੈਡੀਟੇਸ਼ਨ ਹੈ ਜਿਸ ਰਾਹੀਂ ਤੁਸੀਂ ਆਪਣੇ ਮਨ 'ਚ ਆ ਰਹੇ ਗਲਤ ਵਿਚਾਰਾਂ 'ਤੇ ਕਾਬੂ ਪਾ ਸਕਦੇ ਹੋ। ਇਸ ਦੇ ਰਾਹੀਂ ਤੁਹਾਨੂੰ ਅੰਦਰੂਨੀ ਸ਼ਾਂਤੀ ਮਿਲਦੀ ਹੈ ਅਤੇ ਗਲਤ ਵਿਚਾਰਾਂ ਤੋਂ ਛੁਟਕਾਰਾ ਵੀ ਮਿਲਦਾ ਹੈ। ਇਸ ਨੂੰ ਕਰਨ ਲਈ ਤੁਸੀਂ ਪੈਰਾਂ ਨੂੰ ਮੋੜ ਕੇ ਅੱਖਾਂ ਬੰਦ ਕਰਕੇ ਸਾਹ ਲਓ ਅਤੇ ਫਿਰ ਛੱਡ ਦਿਓ।
ਮੰਤਰ ਮੈਡੀਟੇਸ਼ਨ
ਇਸ ਮੈਡੀਟੇਸ਼ਨ 'ਚ ਤੁਹਾਨੂੰ ਲਗਾਤਾਰ ਇਕ ਮੰਤਰ ਦਾ ਉਚਾਰਨ ਕਰਨਾ ਹੁੰਦਾ ਹੈ। ਤੁਸੀਂ ਓਮ ਜਾਂ ਫਿਰ ਕਿਸੇ ਹੋਰ ਸ਼ਬਦ ਦਾ ਉਚਾਰਣ ਕਰ ਸਕਦੇ ਹੋ। ਇਸ ਮੈਡੀਟੇਸ਼ਨ ਨੂੰ ਤੁਸੀਂ ਅੱਖਾਂ ਬੰਦ ਕਰਕੇ ਅਤੇ ਅੱਖਾਂ ਖੋਲ੍ਹ ਕੇ ਵੀ ਕਰ ਸਕਦੇ ਹੋ।
ਵਾਕਿੰਗ ਮੈਡੀਟੇਸ਼ਨ
ਤੁਸੀਂ ਸ਼ਾਇਦ ਇਸ ਗੱਲ ਨੂੰ ਨਾ ਜਾਣਦੇ ਹੋਵੋ ਕਿ ਵਾਕਿੰਗ ਮੈਡੀਟੇਸ਼ਨ ਵੀ ਧਿਆਨ ਲਗਾਉਣ ਦੀ ਇਕ ਤਕਨੀਕ ਹੀ ਹੈ। ਇਸ 'ਚ ਵਿਅਕਤੀ ਨਿਰਧਾਰਿਤ ਸਮੇਂ ਤੱਕ ਮਨ ਲਗਾ ਕੇ ਤੈਅ ਕੀਤੀ ਗਈ ਦੂਰੀ 'ਤੇ ਚੱਲਦੇ ਹਨ। ਇਸ ਦੌਰਾਨ ਆਪਣਾ ਧਿਆਨ ਵਿਅਕਤੀ ਨੂੰ ਸਾਹਾਂ ਅਤੇ ਕਦਮਾਂ 'ਤੇ ਕੇਂਦਰਿਤ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਆਪਣੇ ਆਪ ਨੂੰ ਸਾਰੇ ਵਿਚਾਰਾਂ ਤੋਂ ਮੁਕਤ ਕਰਕੇ ਰੱਖਣਾ ਹੁੰਦਾ ਹੈ।