ਗਰਮੀ 'ਚ ਕਿਸੇ ਵਰਦਾਨ ਤੋਂ ਘੱਟ ਨਹੀਂ 'ਗੰਨੇ ਦਾ ਰਸ' ! 7 ਗੰਭੀਰ ਬਿਮਾਰੀਆਂ ਨੂੰ ਕਰੇ ਜੜ੍ਹ ਤੋਂ ਖ਼ਤਮ

Saturday, May 02, 2026 - 10:54 AM (IST)

ਗਰਮੀ 'ਚ ਕਿਸੇ ਵਰਦਾਨ ਤੋਂ ਘੱਟ ਨਹੀਂ 'ਗੰਨੇ ਦਾ ਰਸ' ! 7 ਗੰਭੀਰ ਬਿਮਾਰੀਆਂ ਨੂੰ ਕਰੇ ਜੜ੍ਹ ਤੋਂ ਖ਼ਤਮ

ਹੈਲਥ ਡੈਸਕ - ਭਿਆਨਕ ਗਰਮੀ ਅਤੇ ਲੂ ਦੇ ਇਸ ਮੌਸਮ 'ਚ ਜੇਕਰ ਕੋਈ ਅਜਿਹਾ ਡਰਿੰਕ ਹੈ ਜੋ ਤੁਹਾਨੂੰ ਤੁਰੰਤ ਠੰਢਕ ਦੇਣ ਦੇ ਨਾਲ-ਨਾਲ ਸਿਹਤ ਦਾ ਖ਼ਜ਼ਾਨਾ ਵੀ ਦਿੰਦਾ ਹੈ, ਤਾਂ ਉਹ ਹੈ 'ਗੰਨੇ ਦਾ ਰਸ'। ਅੱਜ ਦੇ ਦੌਰ 'ਚ ਜਿੱਥੇ ਲੋਕ ਕੋਲਡ ਡਰਿੰਕਸ ਪਿੱਛੇ ਭੱਜ ਰਹੇ ਹਨ, ਉੱਥੇ ਕੁਦਰਤ ਦਾ ਇਹ 'ਦੇਸੀ ਐਨਰਜੀ ਡਰਿੰਕ' ਕਈ ਗੰਭੀਰ ਬਿਮਾਰੀਆਂ ਦਾ ਪੱਕਾ ਇਲਾਜ ਹੈ।

ਗੰਨੇ ਦਾ ਰਸ ਪੀਣ ਦੇ ਬੇਮਿਸਾਲ ਫਾਇਦੇ :-

ਇੰਸਟੈਂਟ ਐਨਰਜੀ ਬੂਸਟਰ 
- ਗੰਨੇ 'ਚ ਕੁਦਰਤੀ ਗਲੂਕੋਜ਼ ਭਰਪੂਰ ਹੁੰਦਾ ਹੈ, ਜੋ ਸਰੀਰ ਦੀ ਸੁਸਤੀ ਅਤੇ ਥਕਾਵਟ ਨੂੰ ਸਕਿੰਟਾਂ 'ਚ ਦੂਰ ਕਰਕੇ ਤਾਜ਼ਗੀ ਭਰ ਦਿੰਦਾ ਹੈ।

ਲਿਵਰ ਲਈ ਸਭ ਤੋਂ ਉੱਤਮ
- ਪੀਲੀਆ ਦੇ ਮਰੀਜ਼ਾਂ ਲਈ ਇਹ ਕਿਸੇ ਦਵਾਈ ਤੋਂ ਘੱਟ ਨਹੀਂ। ਇਹ ਲਿਵਰ ਦੀ ਇਨਫੈਕਸ਼ਨ ਨੂੰ ਖ਼ਤਮ ਕਰਦਾ ਹੈ।

ਪਾਚਨ ਤੰਤਰ ਨੂੰ ਰੱਖੇ ਫਿੱਟ
- ਜੇਕਰ ਤੁਹਾਨੂੰ ਕਬਜ਼ ਜਾਂ ਐਸਿਡਿਟੀ ਦੀ ਸਮੱਸਿਆ ਹੈ, ਤਾਂ ਗੰਨੇ ਦਾ ਰਸ ਤੁਹਾਡੇ ਪੇਟ ਲਈ ਰਾਮਬਾਣ ਇਲਾਜ ਹੈ।

ਹੱਡੀਆਂ ਤੇ ਦੰਦਾਂ ਦੀ ਮਜ਼ਬੂਤੀ
- ਇਸ 'ਚ ਮੌਜੂਦ ਕੈਲਸ਼ੀਅਮ ਅਤੇ ਫਾਸਫੋਰਸ ਹੱਡੀਆਂ ਨੂੰ ਲੋਹੇ ਵਰਗਾ ਮਜ਼ਬੂਤ ਬਣਾਉਂਦੇ ਹਨ।

ਚਮੜੀ 'ਤੇ ਲਿਆਵੇ ਕੁਦਰਤੀ ਨਿਖਾਰ
- ਗੰਨੇ ਦਾ ਜੂਸ ਪੀਣ ਨਾਲ ਖ਼ੂਨ ਸਾਫ਼ ਹੁੰਦਾ ਹੈ, ਜਿਸ ਨਾਲ ਕਿੱਲ-ਮੁਹਾਸੇ ਦੂਰ ਹੁੰਦੇ ਹਨ ਅਤੇ ਚਿਹਰੇ 'ਤੇ ਚਮਕ ਆਉਂਦੀ ਹੈ।

ਗੁਰਦਿਆਂ ਦੀ ਸਫਾਈ
- ਇਹ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਅਤੇ ਯੂਰਿਨ ਇਨਫੈਕਸ਼ਨ ਤੋਂ ਬਚਾਉਂਦਾ ਹੈ।


author

Sunaina

Content Editor

Related News