ਕੀ ਤੁਸੀਂ ਜਾਣਦੇ ਹੋ ਗਰਮੀਆਂ ’ਚ ਅੰਜੀਰ ਖਾਣ ਦੇ ਫਾਇਦੇ?

Tuesday, May 20, 2025 - 12:47 PM (IST)

ਕੀ ਤੁਸੀਂ ਜਾਣਦੇ ਹੋ ਗਰਮੀਆਂ ’ਚ ਅੰਜੀਰ ਖਾਣ ਦੇ ਫਾਇਦੇ?

ਹੈਲਥ ਡੈਸਕ - ਅੰਜੀਰ (Figs) ਇਕ ਪੌਸ਼ਟਿਕ ਅਤੇ ਪ੍ਰਾਚੀਨ ਫਲ ਹੈ ਜੋ ਆਯੁਰਵੇਦ ’ਚ ਵੀ ਆਪਣੀ ਔਸ਼ਧੀ ਗੁਣਾਂ ਕਰਕੇ ਮਸ਼ਹੂਰ ਹੈ। ਇਹ ਫਲ ਤਾਜ਼ਾ ਵੀ ਮਿਲਦਾ ਹੈ ਅਤੇ ਸੁੱਕਾ ਹੋਇਆ ਵੀ। ਅੰਜੀਰ ’ਚ ਵਾਫ਼ਰ ਮਾਤਰਾ ’ਚ ਫਾਈਬਰ, ਆਇਰਨ, ਕੈਲਸ਼ੀਅਮ, ਐਂਟੀਓਕਸੀਡੈਂਟਸ ਅਤੇ ਵਾਈਟਾਮਿਨ ‘B’ ਅਤੇ ‘K’ ਹੁੰਦੇ ਹਨ। ਇਹ ਸਿਰਫ਼ ਸਿਹਤ ਲਈ ਹੀ ਨਹੀਂ, ਸੁੰਦਰਤਾ ਲਈ ਵੀ ਕਾਫੀ ਲਾਭਦਾਇਕ ਮੰਨਿਆ ਜਾਂਦਾ ਹੈ।

ਹਾਜ਼ਮੇ ਨੂੰ ਸੁਧਾਰੇ
- ਅੰਜੀਰ ’ਚ ਫਾਈਬਰ ਭਰਪੂਰ ਹੁੰਦਾ ਹੈ ਜੋ ਹਾਜ਼ਮੇ ਨੂੰ ਠੀਕ ਰੱਖਦਾ ਹੈ ਅਤੇ ਕਬਜ਼ ਤੋਂ ਰਾਹਤ ਦਿੰਦਾ ਹੈ।

ਸਰੀਰ ਨੂੰ ਹਾਈਡ੍ਰੇਟ ਰੱਖੇ
- ਗਰਮੀਆਂ ’ਚ ਪਸੀਨਾ ਵਧਣ ਕਰਕੇ ਪਾਣੀ ਦੀ ਘਾਟ ਹੋ ਜਾਂਦੀ ਹੈ ਪਰ ਅੰਜੀਰ ਸਰੀਰ ਨੂੰ ਨਮੀ ਦੇ ਰੱਖਣ ’ਚ ਮਦਦ ਕਰਦਾ ਹੈ।

ਭਾਰ ਘਟਾਉਣ ’ਚ ਮਦਦਗਾਰ
- ਇਹ ਹਲਕਾ ਅਤੇ ਫਾਈਬਰਯੁਕਤ ਹੋਣ ਕਰਕੇ ਭੁੱਖ ਨੂੰ ਕੰਟ੍ਰੋਲ ਕਰਦਾ ਹੈ ਅਤੇ ਭਾਰ ਘਟਾਉਣ ਵਾਲਿਆਂ ਲਈ ਵਧੀਆ ਚੋਣ ਹੈ।

ਹਾਰਟ ਲਈ ਚੰਗਾ
- ਅੰਜੀਰ ’ਚ ਐਂਟੀਓਕਸੀਡੈਂਟਸ ਅਤੇ ਓਮੇਗਾ-3 ਫੈਟੀ ਐਸਿਡਸ ਹੁੰਦੇ ਹਨ ਜੋ ਦਿਲ ਦੀ ਸਿਹਤ ਲਈ ਲਾਭਕਾਰੀ ਹਨ।

ਸਕਿਨ ਨੂੰ ਨਿਖਾਰਦਾ ਹੈ
- ਅੰਜੀਰ ’ਚ ਮੌਜੂਦ ਐਂਟੀਓਕਸੀਡੈਂਟਸ ਸਕਿਨ ਨੂੰ ਨਵੀਂ ਚਮਕ ਦਿੰਦੇ ਹਨ ਅਤੇ ਦਾਗ/ਧੱਬੇ ਘਟਾਉਂਦੇ ਹਨ।

ਖੂਨ ਦੀ ਸਫਾਈ ਕਰੇ 
- ਇਹ ਸਰੀਰ 'ਚ ਟੌਕਸਿਨਸ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ, ਜਿਸ ਨਾਲ ਖੂਨ ਸਾਫ ਹੁੰਦਾ ਹੈ।

ਨੀਂਦ ਨੂੰ ਸੁਧਾਰੇ 
- ਗਰਮੀਆਂ ’ਚ ਘੱਟ ਨੀਂਦ ਆਉਣ ਦੀ ਸਮੱਸਿਆ ਹੋ ਸਕਦੀ ਹੈ। ਅੰਜੀਰ ਮਾਈਲਡ ਨੈਚੁਰਲ ਸੈਡੇਟਿਵ ਵਾਂਗ ਕੰਮ ਕਰਦਾ ਹੈ।


 


author

Sunaina

Content Editor

Related News