ਸਿਹਤ ਲਈ ਵਰਦਾਨ ਹੈ 'ਲੌਕੀ' ! ਭਾਰ ਘਟਾਉਣ ਤੋਂ ਲੈ ਕੇ ਹਾਰਟ ਤੱਕ ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
Friday, Jun 19, 2026 - 10:22 AM (IST)
ਹੈਲਥ ਡੈਸਕ - ਅਸੀਂ ਅਕਸਰ ਹਰੀ ਸਬਜ਼ੀਆਂ ਦਾ ਨਾਂ ਸੁਣਦੇ ਹੀ ਨੱਕ-ਮੂੰਹ ਚੜ੍ਹਾ ਲੈਂਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਸਾਡੀ ਸਿਹਤ ਲਈ ਕਿੰਨੀਆਂ ਲਾਹੇਵੰਦ ਹੋ ਸਕਦੀਆਂ ਹਨ। ਅੱਜ ਅਸੀਂ ਉਨ੍ਹਾਂ 'ਚੋਂ ਹੀ ਇਕ ਸਬਜ਼ੀ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਹੈ ਲੌਕੀ! ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੀ ਹੈ ਅਤੇ ਆਯੁਰਵੇਦ 'ਚ ਇਸ ਨੂੰ ਬਹੁਤ ਹੀ ਗੁਣਕਾਰੀ ਮੰਨਿਆ ਗਿਆ ਹੈ। ਇਹ ਨਾ ਸਿਰਫ਼ ਪਚਣ 'ਚ ਸੌਖੀ ਹੈ, ਸਗੋਂ ਕਈ ਗੰਭੀਰ ਬੀਮਾਰੀਆਂ ਨੂੰ ਜੜ੍ਹੋਂ ਖ਼ਤਮ ਕਰਨ ਦੀ ਤਾਕਤ ਰੱਖਦੀ ਹੈ। ਅੱਜ ਅਸੀਂ ਇਸ ਲੇਖ ਰਾਹੀਂ ਇਸ ਦੇ ਬਾਰੇ ਵਿਸਥਾਰ ਨਾਲ ਜਾਣਾਂਗੇ ਕਿ ਇਹ ਸਬਜ਼ੀ ਸਾਡੀ ਸਿਹਤ ਲਈ ਕਿੰਨੀ ਫਾਇਦੇਮੰਦ ਹੋ ਸਕਦੀ ਹੈ।
ਲੌਕੀ ਖਾਣ ਦੇ 5 ਬੇਮਿਸਾਲ ਫਾਇਦੇ :-
ਪਾਣੀ ਦੀ ਕਮੀ ਕਰੇ ਦੂਰ :- ਲੌਕੀ ’ਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਹਾਜ਼ਮੇ ਨੂੰ ਠੀਕ ਰੱਖਣ ’ਚ ਮਦਦ ਕਰਦਾ ਹੈ ਅਤੇ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ।
ਭਾਰ ਘਟਾਉਣ 'ਚ ਲਾਹੇਵੰਦ :- ਜੇਕਰ ਤੁਸੀਂ ਵਧਦੇ ਭਾਰ ਤੋਂ ਪਰੇਸ਼ਾਨ ਹੋ ਤਾਂ ਲੌਕੀ ਤੁਹਾਡਾ ਸਭ ਤੋਂ ਵਧੀਆ ਦੋਸਤ ਹੈ। ਇਸ 'ਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਕੈਲੋਰੀ ਬਹੁਤ ਘੱਟ। ਇਸ ਦਾ ਜੂਸ ਪੀਣ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ, ਜਿਸ ਨਾਲ ਚਰਬੀ ਤੇਜ਼ੀ ਨਾਲ ਘਟਦੀ ਹੈ।
ਹਾਰਟ ਲਈ ਲਾਹੇਵੰਦ :- ਲੌਕੀ ਦਾ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਹ ਸਰੀਰ 'ਚੋਂ ਬੁਰੇ ਕੋਲੈਸਟ੍ਰੋਲ ਨੂੰ ਘਟਾ ਕੇ ਦਿਲ ਦੀਆਂ ਨਾੜੀਆਂ ਨੂੰ ਸਾਫ਼ ਰੱਖਦੀ ਹੈ, ਜਿਸ ਨਾਲ ਹਾਰਟ ਅਟੈਕ ਵਰਗੇ ਖ਼ਤਰੇ ਘੱਟ ਜਾਂਦੇ ਹਨ।
ਪਾਚਨ ਤੰਤਰ ਨੂੰ ਰੱਖੇ ਫਿੱਟ :- ਲੌਕੀ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਪੇਟ ਨੂੰ ਠੰਡਾ ਰੱਖਦੀ ਹੈ। ਕਬਜ਼, ਐਸੀਡਿਟੀ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੌਕੀ ਦੀ ਸਬਜ਼ੀ ਜਾਂ ਜੂਸ ਰਾਮਬਾਣ ਇਲਾਜ ਹੈ।
ਚਿਹਰੇ 'ਤੇ ਲਿਆਵੇ ਨੈਚੁਰਲ ਗਲੋਅ :- ਲੌਕੀ ਸਰੀਰ ਦੇ ਅੰਦਰੂਨੀ ਸਿਸਟਮ ਨੂੰ ਡਿਟੌਕਸ (ਸਫ਼ਾਈ) ਕਰਦੀ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਕਿੱਲ-ਮੁਹਾਸੇ ਦੂਰ ਹੁੰਦੇ ਹਨ ਅਤੇ ਚਿਹਰੇ 'ਤੇ ਨੈਚੁਰਲ ਗਲੋਅ ਆਉਂਦੈ।
ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ :- ਇਹ ਖ਼ੂਨ ’ਚ ਸ਼ੂਗਰ ਦੇ ਲੈਵਲ ਨੂੰ ਕੰਟ੍ਰੋਲ ਕਰਨ ’ਚ ਮਦਦ ਕਰਦਾ ਹੈ ਅਤੇ ਆਇਰਨ ਦੀ ਘਾਟ ਨੂੰ ਰੋਕਦਾ ਹੈ।
ਤਣਾਅ ਨੂੰ ਕਰੇ ਘੱਟ :- ਲੌਕੀ 'ਚ ਅਜਿਹੇ ਤੱਤ ਹੁੰਦੇ ਹਨ ਜੋ ਦਿਮਾਗ ਨੂੰ ਸ਼ਾਂਤ ਰੱਖਣ 'ਚ ਮਦਦ ਕਰਦੇ ਹਨ। ਇਸ ਦੇ ਸੇਵਨ ਨਾਲ ਮਾਨਸਿਕ ਤਣਾਅ ਘੱਟ ਹੁੰਦਾ ਹੈ ਅਤੇ ਨੀਂਦ ਵੀ ਵਧੀਆ ਆਉਂਦੀ ਹੈ।
ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਘਰੇਲੂ ਨੁਸਖੇ ਨੂੰ ਵਰਤਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ।
