BP ਦੀ ਸਮੱਸਿਆ ਹੋਵੇ ਜਾਂ ਖ਼ੂਨ ਦੀ ਕਮੀ, ਕਈ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ 'ਚੁਕੰਦਰ'

Thursday, Jun 18, 2026 - 10:58 AM (IST)

BP ਦੀ ਸਮੱਸਿਆ ਹੋਵੇ ਜਾਂ ਖ਼ੂਨ ਦੀ ਕਮੀ, ਕਈ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ 'ਚੁਕੰਦਰ'

ਹੈਲਥ ਡੈਸਕ - ਸਾਡੇ ਸਰੀਰ ਲਈ ਚੁਕੰਦਰ ਬਹੁਤ ਹੀ ਲਾਹੇਵੰਦ ਹੈ। ਇਸ ’ਚ ਆਇਰਨ, ਫੋਲੇਟ ਅਤੇ ਪੋਟਾਸਿਅਮ ਹੋਣ ਕਰ ਕੇ ਇਹ ਖੂਨ ਦੀ ਬਣਤਰ ਨੂੰ ਵਧੀਆ ਰੱਖਦਾ ਹੈ। ਚੁਕੰਦਰ ਖਾਣ ਨਾਲ ਖੂਨ ਦੇ ਦਬਾਅ ਨੂੰ ਕੰਟ੍ਰੋਲ ਕੀਤਾ ਜਾ ਸਕਦਾ ਹੈ ਅਤੇ ਇਹ ਦਿਲ ਦੀ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਦੇ ਐਂਟੀਆਕਸੀਡੈਂਟ ਗੁਣ ਸਰੀਰ ’ਚ ਸੋਧਮੁਕਤ ਰੈਡਿਕਲਾਂ ਨੂੰ ਘਟਾਉਂਦੇ ਹਨ, ਜੋ ਸਿਹਤ ਲਈ ਫਾਇਦਾਮੰਦ ਹੈ।

ਚੁਕੰਦਰ ਖਾਣ ਦੇ ਕੁਝ ਮਹੱਤਵਪੂਰਨ ਫਾਇਦੇ ਹਨ :-

ਬਲੱਡ ਸਰਕੂਲੇਸ਼ਨ ਰੱਖੇ ਠੀਕ :- ਚੁਕੰਦਰ ’ਚ ਨਾਈਟ੍ਰੇਟਸ ਹੋਣ ਕਾਰਨ ਇਹ ਖੂਨ ਦੇ ਸਰਕੂਲੇਸ਼ਨ ’ਚ ਸੁਧਾਰ ਕਰਦਾ ਹੈ ਅਤੇ ਖੂਨ ਦੇ ਦਬਾਅ ਨੂੰ ਘਟਾਉਂਦਾ ਹੈ।

ਖੂਨ ਦੀ ਕਮੀ ਕਰੇ ਦੂਰ :- ਚੁਕੰਦਰ ਇਕ ਆਇਰਨ ਭਰਪੂਰ ਫਲ ਹੈ ਜੋ ਖੂਨ ਦੀ ਬਣਤਰ ਨੂੰ ਮਜ਼ਬੂਤ ਕਰਦਾ ਹੈ ਅਤੇ ਹਿਗਲੋਬਿਨ ਦੀ ਮਾਤਰਾ ਨੂੰ ਵਧਾਉਂਦਾ ਹੈ।

ਫਾਈਬਰ ਦੀ ਭਰਪੂਰ ਮਾਤਰਾ :- ਚੁਕੰਦਰ ’ਚ ਕਾਫੀ ਮਾਤਰਾ ’ਚ ਫਾਇਬਰ ਹੁੰਦਾ ਹੈ ਜੋ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਦਾ ਹੈ ਅਤੇ ਹਾਜ਼ਮੇ ਨੂੰ ਠੀਕ ਰੱਖਦਾ ਹੈ।

ਹਾਰਟ ਲਈ ਲਾਹੇਵੰਦ :- ਚੁਕੰਦਰ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਟੱਲਦਾ ਹੈ ਅਤੇ ਦਿਲ ਵੀ ਸਿਹਤਮੰਦ ਰਹਿੰਦਾ ਹੈ।

ਇਮਿਊਨ ਸਿਸਟਮ ਲਈ ਲਾਹੇਵੰਦ :- ਚੁਕੰਦਰ ’ਚ ਐਂਟੀਆਕਸੀਡੈਂਟ ਦੀ ਮਾਤਰਾ ਕਾਫੀ ਹੁੰਦੀ ਹੈ ਜੋ ਸਰੀਰ ’ਚ ਫਜ਼ੂਲ ਰੈਡੀਕਲਾਂ ਨੂੰ ਘਟਾਉਂਦਾ ਹੈ ਅਤੇ ਸਿਹਤ ਨੂੰ ਨਿਰੋਗੀ ਅਤੇ ਤਾਕਤਵਰ ਬਣਾਉਂਦਾ ਹੈ।

ਹਾਰਮੋਨ ਸੰਤੁਲਨ ਰੱਖੇ ਠੀਕ :- ਚੁਕੰਦਰ ਖਾਣ ਨਾਲ ਖੂਨ ਡੀਟੌਕਸ ਹੁੰਦਾ ਹੈ ਅਤੇ ਹਾਰਮੋਨਾਂ ’ਚ ਸੰਤੁਲਣ ਬਣਿਆ ਰਹਿੰਦਾ ਹੈ।

ਥਕਾਵਟ ਰਹੇ ਕੋਹਾਂ ਦੂਰ :- ਚੁਕੰਦਰ ਸਰੀਰ ਨੂੰ ਜ਼ਿਆਦਾ ਆਕਸੀਜਨ ਸਪਲਾਈ ਕਰਦਾ ਹੈ ਜਿਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ।

ਹੱਡੀਆਂ ਨੂੰ ਕਰੇ ਮਜ਼ਬੂਤ :- ਚੁਕੰਦਰ ’ਚ ਕੈਲਸ਼ੀਅਮ ਵੀ ਹੁੰਦਾ ਹੈ ਜੋ ਹੱਡੀਆਂ ਦੀ ਸਿਹਤ ਲਈ ਅਹਿਮ ਹੈ।


author

Sunaina

Content Editor

Related News