ਫਰਿੱਜ 'ਚ ਰੱਖਿਆ ਗੁੰਨ੍ਹਿਆ ਹੋਇਆ ਆਟਾ ਬਣ ਸਕਦੈ ਬਿਮਾਰੀਆਂ ਦਾ ਘਰ ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ

Sunday, Jun 28, 2026 - 11:34 AM (IST)

ਫਰਿੱਜ 'ਚ ਰੱਖਿਆ ਗੁੰਨ੍ਹਿਆ ਹੋਇਆ ਆਟਾ ਬਣ ਸਕਦੈ ਬਿਮਾਰੀਆਂ ਦਾ ਘਰ ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ

ਹੈਲਥ ਡੈਸਕ - ਜੇਕਰ ਤੁਸੀਂ ਵੀ ਆਟਾ ਗੁੰਨ੍ਹ ਕੇ ਫਰਿੱਜ ’ਚ ਰੱਖਦੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਸ ਨੂੰ ਦੇਰ ਤੱਕ ਫਰਿੱਜ 'ਚ ਰੱਖਣ ਤੋਂ ਬਾਅਦ ਇਸ ਦੀ ਰੋਟੀ ਬਣਾ ਕੇ ਖਾਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅੱਜ ਦੇ ਸਮੇਂ ’ਚ ਲੋਕਾਂ ਕੋਲ ਸਮੇਂ ਦੀ ਬਹੁਤ ਘਾਟ ਹੈ। ਜਿਸ ਲਈ ਆਪਣੇ ਕੰਮ ਨੂੰ ਘੱਟ ਕਰਨ ਲਈ ਲੋਕ ਸ਼ਾਰਟਕੱਟ ਤਰੀਕੇ ਅਪਣਾਉਂਦੇ ਹਨ, ਜਿਨ੍ਹਾਂ ’ਚੋਂ ਇਕ ਹੈ ਆਟੇ ਨੂੰ ਗੁੰਨ੍ਹ ਕੇ ਫਰਿੱਜ ’ਚ ਰੱਖਣਾ। ਅਕਸਰ ਕਈ ਘਰਾਂ ’ਚ ਆਟੇ ਨੂੰ ਗੁੰਨ੍ਹ ਕੇ ਫਰਿੱਜ ’ਚ ਰੱਖਿਆ ਜਾਂਦਾ ਹੈ ਅਤੇ ਫਿਰ ਇਸ ਨੂੰ ਬਾਹਰ ਕੱਢ ਕੇ ਰੋਟੀਆਂ ਬਣਾਈਆਂ ਜਾਂਦੀਆਂ ਹਨ। ਹਾਲਾਂਕਿ ਇਸ ਤਰ੍ਹਾਂ ਕਰਨ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਪਰ ਤੁਹਾਨੂੰ ਸ਼ਾਇਦ ਹੀ ਪਤਾ ਹੋਵੇਗਾ ਕਿ ਇਹ ਸਿਹਤ ਲਈ ਕਿੰਨਾ ਹਾਨੀਕਾਰਕ ਹੈ।ਪੜ੍ਹੋ ਇਹ ਵੀ ਖਬਰ -  ਵਾਰ-ਵਾਰ ਹੋ ਰਿਹੈ ਬੁਖਾਰ ਤਾਂ ਦਵਾਈ ਨਹੀਂ ਅਪਣਾਓ ਇਹ ਘਰੇਲੂ ਨੁਸਖੇ, ਮਿੰਟਾਂ ’ਚ ਮਿਲੇਗਾ ਅਰਾਮ

ਸਿਹਤ ਲਈ ਹੈ ਹਾਨੀਕਾਰਕ

ਤੁਹਾਨੂੰ ਦੱਸ ਦਈਏ ਕਿ ਫਰਿੱਜ ’ਚ ਦੇਰ ਤੱਕ ਗੁੰਨ੍ਹ ਕੇ ਰੱਖੇ ਆਟੇ ਤੋਂ ਬਣੀ ਰੋਟੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ। ਗੁੰਨ੍ਹੇ ਹੋਏ ਆਟੇ ਨੂੰ ਫਰਿੱਜ ’ਚ ਰੱਖਣ ਤੋਂ ਬਾਅਦ ਇਸ ’ਚ ਕੈਮੀਕਲ ਬਣਨ ਲੱਗਦੇ ਹਨ ਜੋ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਫਰਿੱਜ ’ਚ ਰੱਖਿਆ ਆਟਾ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਆਟੇ ਨੂੰ ਗੁੰਨਣ ਤੋਂ ਬਾਅਦ ਕਿੰਨੀ ਦੇਰ ਤੱਕ ਰੱਖਿਆ ਜਾ ਸਕਦਾ ਹੈ।

ਪੇਟ ਦਰਦ
ਦੇਰ ਤੱਕ ਸਟੋਰ ਕਰਕੇ ਰੱਖੇ ਆਟੇ ਤੋਂ ਬਣੀ ਰੋਟੀ ਖਾਣ ਨਾਲ ਪੇਟ 'ਚ ਦਰਦ ਜਾਂ ਲੂਜ਼ ਮੋਸ਼ਨ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਐਸਿਡਿਟੀ
ਤੁਹਾਨੂੰ ਦੱਸ ਦੇਈਏ ਕਿ ਗੁੰਨ੍ਹੇ ਹੋਏ ਆਟੇ ਨੂੰ ਸਟੋਰ ਕਰਨ ’ਚ ਮਾਈਕੋਟੌਕਸਿਨ ਹੁੰਦੇ ਹਨ ਜੋ ਐਸੀਡਿਟੀ ਦੀ ਸਮੱਸਿਆ ਪੈਦਾ ਕਰ ਸਕਦੇ ਹਨ।

ਪੋਸ਼ਣ ਦੀ ਘਾਟ
ਫਰਿੱਜ 'ਚ ਜ਼ਿਆਦਾ ਸਮੇਂ ਲਈ ਰੱਖੇ ਆਟੇ ’ਚ ਪੋਸ਼ਣ ਦੀ ਕਮੀ ਹੋ ਸਕਦੀ ਹੈ। ਇਸ ਲਈ, ਸਿਰਫ ਤਾਜ਼ੇ ਆਟੇ ਦੀ ਹੀ ਰੋਟੀ ਖਾਓ।

ਫੂਡ ਪੁਆਇਜ਼ਨਿੰਗ
ਫਰਿੱਜ ’ਚ ਲੰਬੇ ਸਮੇਂ ਤੱਕ ਰੱਖੇ ਆਟੇ ਤੋਂ ਬਣੀ ਰੋਟੀ ਖਾਣ ਨਾਲ ਫੂਡ ਪੁਆਇਜ਼ਨਿੰਗ ਵੀ ਹੋ ਸਕਦੀ ਹੈ।

ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।  
 


author

Sunaina

Content Editor

Related News