40 ਸਾਲ ਤੋਂ ਪਹਿਲਾਂ ਮੈਨੋਪਾਜ਼ ਨਾਲ ਵਧ ਸਕਦੈ ਹਾਰਟ ਅਟੈਕ ਅਤੇ ਸਟ੍ਰੋਕ ਦਾ ਖ਼ਤਰਾ

Tuesday, Jun 16, 2026 - 04:05 PM (IST)

40 ਸਾਲ ਤੋਂ ਪਹਿਲਾਂ ਮੈਨੋਪਾਜ਼ ਨਾਲ ਵਧ ਸਕਦੈ ਹਾਰਟ ਅਟੈਕ ਅਤੇ ਸਟ੍ਰੋਕ ਦਾ ਖ਼ਤਰਾ

ਨਵੀਂ ਦਿੱਲੀ (ਇੰਟ)- 40 ਸਾਲ ਦੀ ਉਮਰ ਤੋਂ ਪਹਿਲਾਂ ਮੈਨੋਪਾਜ਼ (ਮਾਸਿਕ ਧਰਮ) ਦਾ ਬੰਦ ਹੋਣ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ’ਚ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਜ਼ਿਆਦਾ ਹੋ ਸਕਦਾ ਹੈ। ਇਕ ਅੰਤਰਰਾਸ਼ਟਰੀ ਅਧਿਐਨ ’ਚ ਇਹ ਨਤੀਜਾ ਸਾਹਮਣੇ ਆਇਆ ਹੈ ਕਿ ਸਮੇਂ ਤੋਂ ਪਹਿਲਾਂ ਮੈਨੋਪਾਜ਼ ਔਰਤਾਂ ਦੇ ਦਿਲ ਦੀ ਸਿਹਤ ’ਤੇ ਲੰਮੇ ਸਮੇਂ ਤੱਕ ਪ੍ਰਭਾਵ ਪਾ ਸਕਦਾ ਹੈ।

ਅਧਿਐਨ ’ਚ ਸ਼ਾਮਲ ਭਾਰਤੀ ਔਰਤਾਂ ਦੇ ਅੰਕੜਿਆਂ ਨੇ ਵੀ ਚਿੰਤਾ ਵਧਾ ਦਿੱਤੀ ਹੈ। ਅਧਿਐਨ ’ਚ ਵੱਡੀ ਗਿਣਤੀ ਵਿਚ ਭਾਰਤੀ ਔਰਤਾਂ ਦੀ ਸਿਹਤ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਅਧਿਐਨ ’ਚ 26 ਦੇਸ਼ਾਂ ਦੀਆਂ 1.11 ਲੱਖ ਤੋਂ ਵੱਧ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ’ਚ 7,872 ਭਾਰਤੀ ਔਰਤਾਂ ਸ਼ਾਮਲ ਸਨ। ਇਹ ਜ਼ੋਖਮ ਵਧਾਉਣ ਵਾਲੇ ਮੁੱਖ ਕਾਰਕਾਂ ’ਚ ਸਿਗਰਟਨੋਸ਼ੀ ਕਰਨਾ, ਸ਼ੂਗਰ, ਮੋਟਾਪਾ,ਗ਼ੈਰ-ਸਿਹਤਮੰਦ ਖਾਣਾ, ਤਣਾਅ, ਅਧੂਰੀ ਨੀਂਦ, ਸਰੀਰਕ ਗਤੀਵਿਧੀ ਦੀ ਕਮੀ, ਵਾਤਾਵਰਣ ਪ੍ਰਦੂਸ਼ਣ ਅਤੇ ਬਹੁਤ ਜ਼ਿਆਦਾ ਗਰਮੀ ਸ਼ਾਮਲ ਹਨ।

 


author

cherry

Content Editor

Related News