ਕਿਸੇ ਅੰਮ੍ਰਿਤ ਤੋਂ ਘੱਟ ਨਹੀਂ 'ਭਿੰਡੀ ਦਾ ਪਾਣੀ' ! ਰੋਜ਼ਾਨਾ ਪੀਣ ਨਾਲ ਮਿਲਣਗੇ ਅਣਗਿਣਤ ਫਾਇਦੇ

Saturday, Jun 20, 2026 - 09:43 AM (IST)

ਕਿਸੇ ਅੰਮ੍ਰਿਤ ਤੋਂ ਘੱਟ ਨਹੀਂ 'ਭਿੰਡੀ ਦਾ ਪਾਣੀ' ! ਰੋਜ਼ਾਨਾ ਪੀਣ ਨਾਲ ਮਿਲਣਗੇ ਅਣਗਿਣਤ ਫਾਇਦੇ

ਹੈਲਥ ਡੈਸਕ - ਗਰਮੀਆਂ ਦੇ ਮੌਸਮ 'ਚ ਭਿੰਡੀ ਇਕ ਪ੍ਰਸਿੱਧ ਸਬਜ਼ੀ ਹੈ। ਬੱਚੇ ਅਤੇ ਬਜ਼ੁਰਗ ਸਾਰੇ ਹੀ ਇਸ ਦੇ ਸੁਆਦ ਦੇ ਪ੍ਰੇਮੀ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ 4-5 ਭਿੰਡੀਆਂ ਨੂੰ ਰਾਤ ਭਰ ਛੋਟੇ-ਛੋਟੇ ਟੁਕੜਿਆਂ 'ਚ ਭਿਓਂ ਕੇ ਰੱਖਣ ਅਤੇ ਫਿਰ ਅਗਲੀ ਸਵੇਰ ਇਸ ਪਾਣੀ ਨੂੰ ਪੀਣ ਨਾਲ ਸਿਹਤ ਨੂੰ ਕੀ ਲਾਭ ਹੋ ਸਕਦੇ ਹਨ? ਜੇ ਨਹੀਂ, ਤਾਂ ਇਹ ਲੇਖ ਤੁਹਾਡੇ ਲਈ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਤੁਹਾਨੂੰ ਗੰਭੀਰ ਬਿਮਾਰੀਆਂ ਤੋਂ ਕਿਵੇਂ ਬਚਾ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ। 

ਬਲੱਡ ਸ਼ੂਗਰ ਕਰੇ ਕੰਟ੍ਰੋਲ
ਭਿੰਡੀ ਦੇ ਪਾਣੀ 'ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਵੇਂ ਤਰ੍ਹਾਂ ਦੇ ਫਾਈਬਰ ਹੁੰਦੇ ਹਨ, ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਸਵੇਰੇ ਜਲਦੀ ਇਸ ਨੂੰ ਪੀਣ ਨਾਲ ਕਾਰਬੋਹਾਈਡਰੇਟ ਦੀ ਪ੍ਰਕਿਰਿਆ ਵੀ ਹੌਲੀ ਹੋ ਸਕਦੀ ਹੈ, ਜੋ ਸਿਹਤ ਲਈ ਫਾਇਦੇਮੰਦ ਹੈ।

ਭਾਰ ਘਟਾਉਣ 'ਚ ਮਦਦਗਾਰ
ਭਾਰ ਘਟਾਉਣ ਲਈ ਵੀ ਭਿੰਡੀ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਕੋਈ ਕੈਲੋਰੀ ਨਹੀਂ ਹੁੰਦੀ ਅਤੇ ਇਹ ਸਰੀਰ ਨੂੰ ਹਾਈਡ੍ਰੇਟ ਰੱਖਣ ਅਤੇ ਮੈਟਾਬੋਲਿਜ਼ਮ ਨੂੰ ਵਧਾਉਣ 'ਚ ਮਦਦ ਕਰਦੀ ਹੈ। ਫਾਈਬਰ ਨਾਲ ਭਰਪੂਰ ਹੋਣ ਕਰਕੇ, ਇਸ ਨੂੰ ਸਵੇਰੇ ਖਾਲੀ ਪੇਟ ਪੀਣ ਨਾਲ ਤੁਸੀਂ ਕੁਝ ਸਮੇਂ ਲਈ ਭਰੇ ਰਹਿੰਦੇ ਹੋ, ਜੋ ਭਾਰ ਘਟਾਉਣ ਲਈ ਫਾਇਦੇਮੰਦ ਹੋ ਸਕਦਾ ਹੈ।

ਹਾਜ਼ਮੇ ਦਾ ਵਧੀਆ ਸਰੋਤ 
ਭਿੰਡੀ ਦੇ ਪਾਣੀ 'ਚ ਘੁਲਣਸ਼ੀਲ ਫਾਈਬਰ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾ ਸਕਦਾ ਹੈ ਅਤੇ ਕਬਜ਼ ਤੋਂ ਰਾਹਤ ਦਿਵਾ ਸਕਦਾ ਹੈ। ਜੇਕਰ ਤੁਸੀਂ ਅਕਸਰ ਪਾਚਨ ਸੰਬੰਧੀ ਸਮੱਸਿਆਵਾਂ ਨਾਲ ਜੂਝਦੇ ਹੋ, ਤਾਂ ਤੁਸੀਂ ਸਿਹਤਮੰਦ ਪਾਚਨ ਪ੍ਰਣਾਲੀ ਬਣਾਈ ਰੱਖਣ ਲਈ ਭਿੰਡੀ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ।

ਹਾਰਟ ਲਈ ਲਾਹੇਵੰਦ 
ਭਿੰਡੀ ਦਾ ਪਾਣੀ ਕੁੱਲ ਕੋਲੈਸਟ੍ਰੋਲ ਅਤੇ ਐਲਡੀਐਲ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਵੀ ਬਹੁਤ ਲਾਭਦਾਇਕ ਹੈ। ਇਸ ਦਾ ਸੇਵਨ ਤੁਹਾਨੂੰ ਦਿਲ ਦੀ ਬਿਮਾਰੀ ਦੇ ਜੋਖਮ ਤੋਂ ਵੀ ਬਚਾ ਸਕਦਾ ਹੈ। ਅਜਿਹੀ ਸਥਿਤੀ 'ਚ, ਇਸ ਦੀ ਸਬਜ਼ੀ ਜ਼ਰੂਰ ਖਾਓ, ਪਰ ਇਸ ਦੀ ਪਾਣੀ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰੋ।


author

Sunaina

Content Editor

Related News