ਗਰਮੀਆਂ ’ਚ ਸਰੀਰ ਨੂੰ ਰੱਖਣੈ ਫਿਟ ਤਾਂ ਰੋਜ਼ਾਨਾ ਪੀਓ ਇਹ ਜੂਸ, ਮਿਲਣਗੇ ਹਜ਼ਾਰਾਂ ਫਾਇਦੇ
Sunday, Apr 06, 2025 - 12:45 PM (IST)

ਹੈਲਥ ਡੈਸਕ - ਭੱਜ-ਦੌੜ ਭਰੀ ਜ਼ਿੰਦਗੀ 'ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਲੱਗੀਆਂ ਰਹਿੰਦੀਆਂ ਹਨ। ਅਜਿਹੀ ਹਾਲਤ 'ਚ ਸਰੀਰ ਨੂੰ ਫਿੱਟ ਰੱਖਣ ਲਈ ਲੌਕੀ ਦਾ ਜੂਸ ਪੀਣਾ ਚਾਹੀਦਾ ਹੈ। ਤੁਸੀਂ ਇਸ ਨੂੰ ਆਪਣੇ ਘਰ 'ਚ ਹੀ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ। ਲੌਕੀ 'ਚ ਮੌਜ਼ੂਦ ਪੋਟਾਸ਼ੀਅਮ, ਆਇਰਨ ਅਤੇ ਵਿਟਾਮਿਨਸ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਉਂਝ ਤਾਂ ਸਾਰਿਆਂ ਦੇ ਘਰਾਂ 'ਚ ਲੌਕੀ ਦੀ ਸਬਜ਼ੀ ਬਣਾਈ ਜਾਂਦੀ ਹੈ ਪਰ ਲੌਕੀ ਦੇ ਜੂਸ ਨੂੰ ਰੋਜ਼ਾਨਾ ਪੀਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਇਸ ਤੋਂ ਨਾਲ ਹੋਣ ਵਾਲੇ ਫਾਇਦਿਆਂ ਬਾਰੇ...
ਲੌਕੀ ਦਾ ਜੂਸ ਪੀਣ ਦੇ ਫਾਇਦੇ :-
ਸਰੀਰ ਨੂੰ ਰੱਖਦੈ ਠੰਡਾ
- ਲੌਕੀ ’ਚ 90% ਤੋਂ ਵੱਧ ਪਾਣੀ ਹੁੰਦਾ ਹੈ।
- ਗਰਮੀਆਂ ’ਚ ਇਹ ਸਰੀਰ ਨੂੰ ਡੀਟੌਕਸੀਫਾਈ ਕਰਕੇ ਠੰਢਕ ਦਿੰਦਾ ਹੈ।
ਭਾਰ ਘਟਾਉਂਦੈ
- ਘੱਟ ਕੈਲੋਰੀ ਵਾਲਾ ਪਰ ਫਾਈਬਰ ਨਾਲ ਭਰਪੂਰ।
- ਭੁੱਖ ਕਾਬੂ ’ਚ ਆਉਂਦੀ ਹੈ, ਡਾਈਜੈਸ਼ਨ ਚੰਗਾ ਰਹਿੰਦਾ ਹੈ।
ਬਲੱਡ ਸ਼ੂਗਰ ਲੈਵਲ ਕਰਦੈ ਕੰਟ੍ਰੋਲ
- ਡਾਇਬਟੀਜ਼ ਵਾਲਿਆਂ ਲਈ ਵੀ ਲਾਭਕਾਰੀ।
- ਰੋਜ਼ਾਨਾ ਖਾਲੀ ਪੇਟ ਲੌਕੀ ਦਾ ਜੂਸ ਬਲੱਡ ਸ਼ੂਗਰ ਕਾਬੂ 'ਚ ਰੱਖਣ ’ਚ ਮਦਦਗਾਰ ਹੈ।
ਬਲੱਡ ਪ੍ਰੈਸ਼ਰ ਰੱਖਦੈ ਕੰਟ੍ਰੋਲ
- ਪੋਟਾਸੀਅਮ ਅਤੇ ਸੋਡੀਅਮ ਦੇ ਸੰਤੁਲਨ ਨਾਲ ਦਿਲ ਦੀ ਸਿਹਤ ਵਧੀਆ ਬਣੀ ਰਹਿੰਦੀ ਹੈ।
ਲਿਵਰ ਦੀ ਸਫਾਈ ਕਰਦੈ
- ਲੌਕੀ ਦਾ ਜੂਸ ਲਿਵਰ ਦੀ ਡੀਟੌਕਸ ਕਰਦਾ ਹੈ, ਖਾਸ ਕਰ ਕੇ ਜੇਕਰ ਤੁਸੀਂ ਤੇਲ, ਮਸਾਲੇ ਵਾਲੀ ਡਾਇਟ ਲੈਂਦੇ ਹੋ।
ਯੂਰੀਨ ਇਨਫੈਕਸ਼ਨ ਕਰੇ ਦੂਰ
- ਯੂਰੀਨਰੀ ਇਨਫੈਕਸ਼ਨ ਜਾਂ ਜਲਣ ਵਾਲੇ ਮਰੀਜ਼ਾਂ ਲਈ ਲਾਭਕਾਰੀ ਹੈ।
ਸਕਿਨ ਨੂੰ ਨਿਖਾਰਦੈ
- ਸਰੀਰ ’ਚੋਂ ਟੌਕਸਿਨਸ ਨੂੰ ਕੱਢਣ ਨਾਲ ਚਿਹਰੇ 'ਤੇ ਗਲੋ ਆਉਂਦੀ ਹੈ।