ਗੂੰਦ ਕਤੀਰਾ ਖਾਣ ਦੇ ਇਹ ਬੇਮਿਸਾਲ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

05/30/2019 2:18:00 PM

ਜਲੰਧਰ— ਗਰਮੀਆਂ ਦਾ ਸੀਜਨ ਸ਼ੁਰੂ ਹੋ ਗਿਆ ਹੈ। ਹਰ ਵਿਅਕਤੀ ਨੂੰ ਧੁੱਪ ਨੇ ਪ੍ਰੇਸ਼ਾਨ ਕਰ ਕੇ ਰੱਖਿਆ ਹੈ। ਤੁਸੀਂ ਇਸ ਮੌਸਮ 'ਚ ਕੁਝ ਅਜਿਹੀਆਂ ਚੀਜ਼ਾਂ ਖਾਓ ਜਿਸ ਨਾਲ ਤੁਹਾਡੇ ਸਰੀਰ ਨੂੰ ਠੰਡਕ ਮਿਲੇ ਇਸ ਨਾਲ ਤੁਹਾਡੀ ਸਿਹਤ ਵੀ ਠੀਕ ਰਹੇਗੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਗੂੰਦ ਕਤੀਰੇ ਦੀ। ਇਹ ਇਕ ਅਜਿਹਾ ਆਹਾਰ ਹੈ, ਜਿਸ ਦੀ ਤਾਸੀਰ ਠੰਡੀ ਹੁੰਦੀ ਹੈ। ਇਸ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ ਅਤੇ ਫਾਲਿਕ ਐਸਿਡ ਵਰਗੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਾਨੂੰ ਸਰੀਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਮਦਦ ਕਰਦਾ ਹੈ। ਸਰਦੀ 'ਚ ਇਸ ਦੀ ਵਰਤੋਂ ਕਰਨਾ ਠੀਕ ਨਹੀਂ ਮੰਨਿਆ ਜਾਂਦਾ। ਗੂੰਦ ਕਤੀਰੇ ਨਾਲ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ। ਯੂਰਿਨ 'ਚ ਹੋਣ ਵਾਲੀ ਜਲਨ ਵੀ ਇਸ ਨਾਲ ਠੀਕ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਗੂੰਦ ਕਤੀਰਾ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਕਮਜ਼ੋਰੀ ਅਤੇ ਥਕਾਵਟ
ਹਰ ਰੋਜ਼ ਸਵੇਰੇ ਅੱਧਾ ਗਿਲਾਸ ਦੁੱਧ 'ਚ ਗੂੰਦ ਕਤੀਰਾ ਅਤੇ ਮਿਸ਼ਰੀ ਪਾ ਕੇ ਪੀਣ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ। ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਇਕ ਰਾਤ ਪਾਣੀ 'ਚ ਭਿਓਂ ਕੇ ਰੱਖ  ਲੈਣਾ ਚਾਹੀਦਾ ਹੈ।
ਪਸੀਨੇ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ, ਉਨ੍ਹਾਂ ਨੂੰ ਗੂੰਦ ਕਤੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ।ਗਰਮੀਆਂ 'ਚ ਰੋਜ਼ਾਨਾ ਗੂੰਦ ਕਤੀਰੇ ਦੀ ਵਰਤੋਂ ਕਰੋ।

PunjabKesari
ਲੂ ਤੋਂ ਬਚਾਅ
ਤਪਦੀ ਗਰਮੀ 'ਚ ਘਰ ਤੋਂ ਬਾਹਰ ਜਾਣ ਨਾਲ ਲੂ ਲੱਗਣ ਦਾ ਡਰ ਰਹਿੰਦਾ ਹੈ। ਇਸ ਲਈ ਗਰਮੀ ਜ਼ਿਆਦਾ ਮਹਿਸੂਸ ਹੋਵੇ ਤਾਂ ਗੂੰਦ ਕਤੀਰਾ ਸਵੇਰੇ ਅਤੇ ਸ਼ਾਮ ਦੁੱਧ ਜਾ ਸ਼ਰਬਤ 'ਚ ਮਿਲਾ ਕੇ ਪੀਣਾ ਚਾਹੀਦਾ ਹੈ।
ਜਲਨ ਤੋਂ ਰਾਹਤ
ਜੇਕਰ ਤੁਹਾਡੇ ਹੱਥਾਂ-ਪੈਰਾਂ 'ਤੇ ਜਲਨ ਹੈ ਤਾਂ 2 ਚੱਮਚ ਗੂੰਦ ਕਤੀਰੇ ਨੂੰ ਰਾਤ ਨੂੰ ਸੌਂਣ ਤੋਂ ਪਹਿਲਾਂ ਇਕ ਗਿਲਾਸ ਪਾਣੀ 'ਚ ਭਿਓਂ ਦਿਓ। ਸਵੇਰੇ ਇਸ 'ਚ ਸ਼ੱਕਰ ਮਿਲਾ ਕੇ ਖਾ ਲਓ। ਇਸ ਨਾਲ ਜਲਨ ਠੀਕ ਹੋ ਜਾਂਦੀ ਹੈ।
ਖੂਨ ਦੀ ਕਮੀ ਦੂਰ
ਗੂੰਦ ਕਤੀਰੇ ਨੂੰ ਭਿਓਂ ਕੇ ਰੋਜ਼ ਖਾਣ ਨਾਲ ਖੂਨ ਦੀ ਕਮੀ ਦੀ ਪ੍ਰੇਸ਼ਾਨੀ ਦੂਰ ਹੁੰਦੀ ਹੈ। ਜੇ ਤੁਹਾਨੂੰ ਵੀ ਅਨੀਮਿਆ ਦੀ ਸਮੱਸਿਆ ਰਹਿੰਦੀ ਹੈ ਤਾਂ ਗੂੰਦ ਕਤੀਰੇ ਦੀ ਵਰਤੋਂ ਜ਼ਰੂਰ ਕਰੋ।
ਕਈ ਬੀਮਾਰੀਆਂ ਤੋਂ ਛੁਟਕਾਰਾ
ਗੂੰਦ ਕਤੀਰਾ ਖਾਣ ਨਾਲ ਮਾਈਗ੍ਰੇਨ, ਚੱਕਰ, ਉੱਲਟੀ ਵਰਗੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਇਸ ਲਈ ਨਿਯਮਿਤ ਰੂਪ 'ਚ ਗੂੰਦ ਕਤੀਰੇ ਦੀ ਵਰਤੋਂ ਕਰੋ।


shivani attri

Content Editor

Related News