ਤੁਹਾਡੇ ਦਿਲ ਲਈ ਲਾਹੇਵੰਦ ਹੈ 'ਡਾਰਕ ਚਾਕਲੇਟ', ਇਹ ਲੋਕ ਕਰਨ ਧਿਆਨ ਨਾਲ ਵਰਤੋਂ

Tuesday, Oct 01, 2024 - 05:50 PM (IST)

ਤੁਹਾਡੇ ਦਿਲ ਲਈ ਲਾਹੇਵੰਦ ਹੈ 'ਡਾਰਕ ਚਾਕਲੇਟ', ਇਹ ਲੋਕ ਕਰਨ ਧਿਆਨ ਨਾਲ ਵਰਤੋਂ

ਨਵੀਂ ਦਿੱਲੀ- ਇਕ ਸਮਾਂ ਉਹ ਸੀ ਜਦੋਂ ਚਾਕਲੇਟ ਦੀਆਂ ਸਿਰਫ ਗਿਣੀਆਂ-ਚੁਣੀਆਂ ਕਿਸਮਾਂ ਹੀ ਹੋਇਆ ਕਰਦੀਆਂ ਸਨ। ਪਰ ਅੱਜ ਦੇ ਸਮੇਂ 'ਚ ਬਾਜ਼ਾਰ 'ਚ ਕਈ ਤਰ੍ਹਾਂ ਦੀਆਂ ਚਾਕਲੇਟ ਮੌਜੂਦ ਹਨ। ਜਿਵੇਂ ਡਾਰਕ ਚਾਕਲੇਟ, ਬੇਕਿੰਗ ਚਾਕਲੇਟ, ਬਿਟਰਸਵੀਟ ਚਾਕਲੇਟ, ਵ੍ਹਾਈਟ ਚਾਕਲੇਟ, ਮਿਲਕ ਚਾਕਲੇਟ ਆਦਿ। ਡਾਰਕ ਚਾਕਲੇਟ ਇਕ ਖਾਸ ਚਾਕਲੇਟ ਹੈ ਅਤੇ ਇਹ ਸਭ ਨੂੰ ਪਸੰਦ ਵੀ ਆਉਂਦੀ ਹੈ। ਅੱਜ ਕੱਲ੍ਹ ਤਾਂ ਲੋਕ ਇਸ ਦੇ ਇਕ ਦੂਜੇ ਤੋਹਫ਼ੇ ਦੇ ਤੌਰ 'ਤੇ ਵੀ ਦੇਣ ਲਈ ਇਸਤੇਮਾਲ ਕਰ ਰਹੇ ਹਨ। ਚਾਕਲੇਟ ਨੂੰ ਲੋਕ ਜ਼ਿਆਦਾ ਖਾਂਦੇ ਹਨ ਪਰ ਕਿਸੇ ਵੀ ਚੀਜ਼ ਨੂੰ ਖਾਣ ਤੋਂ ਪਹਿਲਾਂ ਇਸ ਦੇ ਨੁਕਸਾਨ ਅਤੇ ਫਾਇਦੇ ਜ਼ਰੂਰ ਪਤਾ ਹੋਣੇ ਚਾਹੀਦੇ ਹਨ। ਆਓ ਜਾਣਦੇ ਹਾਂ ਇਸ ਨੂੰ ਖਾਣ ਨਾਲ ਕੀ ਨੁਕਸਾਨ ਹਨ ਅਤੇ ਕੀ ਫਾਇਦੇ ਹਨ।
ਦਿਲ ਨੂੰ ਸਿਹਤਮੰਦ ਰੱਖੇ 
ਚਾਕਲੇਟ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ। ਡਾਰਕ ਚਾਕਲੇਟ ਸਰੀਰ 'ਚ ਮੌਜੂਦ ਬੈਡ ਕੋਲੈਸਟਰੋਲ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।
ਤਣਾਅ ਘੱਟ ਕਰੇ
ਡਾਰਕ ਚਾਕਲੇਟ ਖਾਣ ਨਾਲ ਤਣਾਅ ਦੂਰ ਹੁੰਦਾ ਹੈ। ਇਸ 'ਚ ਮੌਜੂਦ ਤੱਤ ਤਣਾਅ ਪੈਦਾ ਕਰਨ ਵਾਲੇ ਹਾਰਮੋਨਜ਼ ਨੂੰ ਕੰਟਰੋਲ 'ਚ ਕਰਕੇ ਤਣਾਅ ਨੂੰ ਘੱਟ ਕਰਦੇ ਹਨ। 
ਬਲੱਡ ਸਰਕੁਲੇਸ਼ਨ ਨੂੰ ਸਹੀ ਰੱਖੇ
ਡਾਰਕ ਚਾਕਲੇਟ 'ਚ ਮੌਜੂਦ ਤੱਤ ਬਲੱਡ ਸਰਕੁਲੇਸ਼ਨ ਨੂੰ ਨਾਰਮਲ ਰੱਖਦੇ ਹਨ। ਇਸ ਲਈ ਚਾਕਲੇਟ ਸਰੀਰ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ।
ਜਾਣੋ ਇਸ ਦੇ ਨੁਕਸਾਨ
ਭਾਰ ਵਧਾਏ

ਡਾਰਕ ਚਾਕਲੇਟ ਦੀ ਜ਼ਿਆਦਾ ਮਾਤਰਾ 'ਚ ਵਰਤੋਂ ਨਾਲ ਭਾਰ ਵਧ ਸਕਦਾ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਭਾਰ ਘੱਟ ਕਰਨਾ ਹੋਵੇ ਤਾਂ ਉਨ੍ਹਾਂ ਨੂੰ ਜ਼ਿਆਦਾ ਮਾਤਰਾ 'ਚ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। 
ਅਨਿੰਦਰਾ ਅਤੇ ਸਿਰ ਦਰਦ
ਇਸ ਚਾਕਲੇਟ 'ਚ ਐਂਟੀ-ਆਕਸੀਡੈਂਟਸ, ਵਿਟਾਮਿਨਸ, ਕੈਫੀਨ, ਮਿਨਰਲਸ ਅਤੇ ਫੈਟੀ ਐਸਿਡ ਮੌਜੂਦ ਹੁੰਦੇ ਹਨ। ਇਸ ਲਈ ਤੁਸੀਂ ਇਸ ਦਾ ਸੇਵਨ ਜ਼ਿਆਦਾ ਮਾਤਰਾ 'ਚ ਕਰੋਗੇ ਤਾਂ ਅਨਿੰਦਰਾ ਅਤੇ ਸਿਰਦਰਦ ਦੀ ਸ਼ਿਕਾਇਤ ਹੋ ਸਕਦੀ ਹੈ। 
ਇਰੀਟੇਬਲ ਬਾਵੇਲ ਸਿੰਡਰੋਮ
ਡਾਰਕ ਚਾਕਲੇਟ 'ਚ ਕੈਫੀਨ ਹੁੰਦਾ ਹੈ ਅਤੇ ਕੈਫੀਨ ਨੂੰ ਜ਼ਿਆਦਾ ਮਾਤਰਾ 'ਚ ਲੈਣ ਨਾਲ ਡਾਇਰੀਆ ਅਤੇ ਇਰੀਟੇਬਲ ਬਾਵੇਲ ਸਿੰਡਰੋਮ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ।
ਬਲੱਡ ਪ੍ਰੈਸ਼ਰ ਕੰਟਰੋਲ
ਡਾਰਕ ਚਾਕਲੇਟ 'ਚ ਪਾਇਆ ਜਾਣ ਵਾਲਾ ਕੈਫੀਨ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਦੇ ਸਕਦਾ ਹੈ। ਡਾਰਕ ਚਾਕਲੇਟ ਦੇ ਜ਼ਿਆਦਾ ਸੇਵਨ ਨਾਲ ਤੁਹਾਡਾ ਸਿਰ ਚਕਰਾ ਸਕਦਾ ਹੈ ਅਤੇ ਦਿਲ ਦੀ ਗਤੀ ਤੇਜ਼ ਹੋ ਸਕਦੀ ਹੈ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹ ਡਾਰਕ ਚਾਕਲੇਟ ਦਾ ਸੇਵਨ ਘੱਟ ਕਰਨ।

ਇਹ ਵੀ ਪੜ੍ਹੋ - ਭਿਆਨਕ ਹਾਦਸੇ 4 ਦੋਸਤਾਂ ਦੀ ਇਕੱਠਿਆਂ ਮੌਤ, ਪਲਟੀਆਂ ਖਾਂਦੀ ਕਾਰ ਦੇ ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News