ਸਾਵਧਾਨ! ਤੁਹਾਡੇ ਲਈ ਜ਼ਹਿਰ ਤੋਂ ਘੱਟ ਨਹੀਂ ਮੋਮੋਸ, ਅੱਜ ਤੋਂ ਹੀ ਬਣਾ ਲਓ ਦੂਰੀ
Tuesday, Aug 15, 2023 - 03:28 PM (IST)
ਜਲੰਧਰ (ਬਿਊਰੋ)– ਅੱਜ-ਕੱਲ ਨੌਜਵਾਨਾਂ ’ਚ ਫਾਸਟ ਫੂਡ ਖਾਣ ਦਾ ਕਾਫੀ ਰੁਝਾਨ ਹੈ। ਇਹ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਪਸੰਦੀਦਾ ਬਣ ਗਿਆ ਹੈ। ਫਾਸਟ ਫੂਡ ’ਚ ਜ਼ਿਆਦਾਤਰ ਚੀਜ਼ਾਂ ਮੈਦੇ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦੀਆਂ ਹਨ। ਅੱਜ-ਕੱਲ ਭਾਵੇਂ ਫਾਸਟ ਫੂਡ ਦੀ ਦੁਨੀਆ ਦੀਵਾਨੀ ਹੋ ਰਹੀ ਹੈ ਪਰ ਮੋਮੋਸ ਇਸ ਲਿਸਟ ’ਚ ਸਭ ਤੋਂ ਉੱਪਰ ਹਨ। ਆਲਮ ਇਹ ਹੈ ਕਿ ਹਰ ਗਲੀ-ਮੁਹੱਲੇ ਤੇ ਬਾਜ਼ਾਰ ’ਚ ਤੁਹਾਨੂੰ ਗੈਸ ’ਤੇ ਸਿਲਵਰ ਦੇ ਸਟ੍ਰੀਮਰਜ਼ ਚੜ੍ਹੇ ਨਜ਼ਰ ਆਉਣਗੇ। ਇਸ ਦੌਰਾਨ ਇਨ੍ਹਾਂ ਮੋਮੋਸ ਦੇ ਆਲੇ-ਦੁਆਲੇ ਨੌਜਵਾਨਾਂ ਤੇ ਬੱਚਿਆਂ ਦੀ ਕਾਫੀ ਭੀੜ ਦੇਖਣ ਨੂੰ ਮਿਲੇਗੀ। ਉਂਝ ਤਾਂ ਜੋ ਲੋਕ ਮੋਮੋਸ ਦਾ ਖ਼ੂਬ ਸੇਵਨ ਕਰਦੇ ਹਨ, ਉਨ੍ਹਾਂ ਨੂੰ ਇਸ ਦੇ ਨੁਕਸਾਨ ਵੀ ਪਤਾ ਹੋਣਗੇ ਪਰ ਇਸ ਤੋਂ ਬਾਅਦ ਵੀ ਉਹ ਲਾਪਰਵਾਹ ਹੋ ਗਏ ਹਨ। ਮੋਮੋਸ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰਨ ਲਈ ਕਾਫੀ ਹਨ, ਇਸ ਲਈ ਆਓ ਜਾਣਦੇ ਹਾਂ ਮੋਮੋਸ ਖਾਣ ਦੇ ਕੀ-ਕੀ ਨੁਕਸਾਨ ਹਨ।
ਮੋਮੋਸ ਕਿੰਨੇ ਨੁਕਸਾਨਦੇਹ ਹਨ?
ਅੰਤੜੀਆਂ ਲਈ ਬੇਹੱਦ ਘਾਤਕ
ਬੱਚਿਆਂ ਤੋਂ ਲੈ ਕੇ ਔਰਤਾਂ ਤਕ ਸ਼ਾਮ ਨੂੰ ਮੋਮੋਸ ਦਾ ਸਵਾਦ ਲੈਣ ਲਈ ਦੁਕਾਨਾਂ ’ਤੇ ਪਹੁੰਚ ਜਾਂਦੀਆਂ ਹਨ ਪਰ ਅਜਿਹਾ ਕਰਨਾ ਬਿਲਕੁਲ ਗਲਤ ਹੈ ਕਿਉਂਕਿ ਮੈਦੇ ਦੇ ਬਣੇ ਮੋਮੋਸ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਦਰਅਸਲ ਜਿਸ ਮੈਦੇ ਤੋਂ ਮੋਮੋਸ ਬਣਾਏ ਜਾਂਦੇ ਹਨ, ਉਹ ਕਣਕ ਦਾ ਹੀ ਉਤਪਾਦ ਹੈ, ਜਿਸ ਤੋਂ ਪ੍ਰੋਟੀਨ ਤੇ ਫਾਈਬਰ ਕੱਢੇ ਗਏ ਹਨ ਤੇ ਬਾਅਦ ’ਚ ਸਿਰਫ ਮਰਿਆ ਸਟਾਰਚ ਹੀ ਬੱਚਦਾ ਹੈ। ਇਸ ਤੋਂ ਬਾਅਦ ਇਹ ਪ੍ਰੋਟੀਨ-ਮੁਕਤ ਮੈਦਾ ਸਰੀਰ ਦੇ ਅੰਦਰ ਜਾਂਦਾ ਹੈ ਤੇ ਹੱਡੀਆਂ ਨੂੰ ਸੋਖ ਲੈਂਦਾ ਹੈ। ਜੇਕਰ ਮੈਦਾ ਕਈ ਵਾਰ ਠੀਕ ਤਰ੍ਹਾਂ ਨਹੀਂ ਪਚਦਾ ਹੈ ਤਾਂ ਇਹ ਅੰਤੜੀਆਂ ’ਚ ਚਿਪਕ ਸਕਦਾ ਹੈ ਤੇ ਅੰਤੜੀਆਂ ਨੂੰ ਬਲਾਕ ਕਰ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਬੇਬੀ ਪਲਾਨ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਆਵੇਗੀ ਦਿੱਕਤ
ਕਿਡਨੀ ਹੋਵੇਗੀ ਫੇਲ
ਮੋਮੋਸ ਉਨ੍ਹਾਂ ’ਚੋਂ ਇਕ ਹੈ, ਜੋ ਇਕ ਨਹੀਂ, ਸਗੋਂ ਕਈ ਬੀਮਾਰੀਆਂ ਨੂੰ ਸੱਦਾ ਦੇ ਸਕਦਾ ਹੈ। ਇਨ੍ਹਾਂ ਦੇ ਸੇਵਨ ਨਾਲ ਵਿਅਕਤੀ ਕਈ ਅਜਿਹੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ, ਜਿਨ੍ਹਾਂ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਿਲ ਹੈ। ਦਰਅਸਲ ਜਿਸ ਮੈਦੇ ਤੋਂ ਮੋਮੋਸ ਬਣਾਏ ਜਾਂਦੇ ਹਨ, ਉਹ ਰਸਾਇਣਕ ਤੌਰ ’ਤੇ ਚਮਕਦਾਰ ਹੁੰਦਾ ਹੈ। ਇਸ ਕੈਮੀਕਲ ਨੂੰ ਬੈਂਜੋਇਲ ਪਰਆਕਸਾਈਡ ਕਿਹਾ ਜਾਂਦਾ ਹੈ। ਇਹ ਕੈਮੀਕਲ ਬਲੀਚ ਉਹੀ ਹੁੰਦਾ ਹੈ, ਜੋ ਚਿਹਰੇ ਨੂੰ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ। ਅਜਿਹੀ ਸਥਿਤੀ ’ਚ ਇਹ ਬਲੀਚ ਸਾਡੇ ਸਰੀਰ ’ਚ ਜਾਂਦਾ ਹੈ ਤੇ ਗੁਰਦਿਆਂ ਤੇ ਪੈਨਕ੍ਰੀਅਾਜ਼ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ ਇਹ ਮੈਦਾ ਸ਼ੂਗਰ ਦੇ ਖ਼ਤਰੇ ਨੂੰ ਵੀ ਵਧਾਉਂਦਾ ਹੈ।
ਬਲੀਡਿੰਗ ਦਾ ਖ਼ਤਰਾ
ਲਾਲ ਮਿਰਚ ਦੀ ਚਟਨੀ ਨੂੰ ਬਰੀਕ ਮੈਦੇ ਦੇ ਬਣੇ ਮੋਮੋਸ ਨਾਲ ਪਰੋਸਿਆ ਜਾਂਦਾ ਹੈ। ਇਹ ਚਟਨੀ ਸਿਹਤ ਲਈ ਕਿਸੇ ਜ਼ਹਿਰ ਤੋਂ ਘੱਟ ਨਹੀਂ ਹੈ। ਅਜਿਹੀ ਮਸਾਲੇਦਾਰ ਚਟਨੀ ਖਾਣ ਨਾਲ ਤੁਸੀਂ ਬਵਾਸੀਰ ਤੇ ਗੈਸਟ੍ਰਾਇਟਿਸ ਵਰਗੀਆਂ ਸਮੱਸਿਆਵਾਂ ਦੇ ਸ਼ਿਕਾਰ ਹੋ ਜਾਂਦੇ ਹੋ। ਇਸ ਤੋਂ ਇਲਾਵਾ ਇਹ ਚਟਨੀ ਢਿੱਡ ਤੇ ਅੰਤੜੀਆਂ ’ਚ ਬਲੀਡਿੰਗ ਹੋਣ ਦਾ ਖ਼ਤਰਾ ਵੀ ਵਧਾਉਂਦੀ ਹੈ। ਅਜਿਹੇ ’ਚ ਅੱਜ ਹੀ ਮੈਦੇ ਨੂੰ ਖਾਣ ਤੋਂ ਦੂਰ ਰਹਿਣਾ ਸਭ ਤੋਂ ਜ਼ਰੂਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਜੇਕਰ ਤੁਸੀਂ ਵੀ ਮੋਮੋਸ ਖਾਣ ਦੇ ਸ਼ੌਕੀਨ ਹੋ ਤਾਂ ਇਸ ਆਰਟੀਕਲ ’ਚ ਦੱਸੀਆਂ ਗੱਲਾਂ ’ਤੇ ਅਮਲ ਜ਼ਰੂਰ ਕਰੋ ਤੇ ਸਿਹਤਮੰਦ ਜ਼ਿੰਦਗੀ ਅਪਣਾਓ।