ਰਾਤ ਨੂੰ ਸੌਂਣ ਤੋਂ ਪਹਿਲਾਂ ਜ਼ਰੂਰ ਨਹਾਓ, ਹੋਣਗੇ ਕਈ ਫਾਇਦੇ
Friday, Mar 31, 2017 - 12:01 PM (IST)

ਜਲੰਧਰ— ਚੰਗੀ ਸਿਹਤ ਅਤੇ ਚੰਗੀ ਚਮੜੀ ਲਈ ਨਹਾਉਣਾ ਬਹੁਤ ਜ਼ਰੂਰੀ ਹੈ। ਗਰਮੀਆਂ ''ਚ ਪਰਸੀਨੇ ਆਉਣ ਕਰਕੇ ਸਰੀਰ ''ਚ ਬਦਬੂ ਆਉਣ ਲੱਗਦੀ ਹੈ, ਜਿਸ ਕਰਕੇ ਗਰਮੀ ਲੱਗਦੀ ਹੈ। ਬਹੁਤ ਸਾਰੇ ਲੋਕ ਗਰਮੀ ਦੇ ਮੌਸਮ ''ਚ 3-4 ਵਾਰ ਨਹਾ ਲੈਂਦੇ ਹਨ। ਜੇਕਰ ਸੌਂਣ ਤੋਂ ਪਹਿਲਾਂ ਨਹਾ ਲਿਆ ਜਾਵੇ ਤਾਂ ਸਰੀਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਬਚਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਨੂੰ ਦੱਸਣ ਜਾ ਰਹੇ ਹਾਂ ਕਿ ਰਾਤ ਨੂੰ ਨਹਾਉਣ ਨਾਲ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ।
1. ਚੰਗੀ ਨੀਂਦ
ਰਾਤ ਨੂੰ ਸੌਂਣ ਤੋਂ ਪਹਿਲਾਂ ਨਹਾਉਣ ਨਾਲ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ। ਜਿਸ ਨਾਲ ਚੰਗੀ ਨੀਂਦ ਆਉਂਦੀ ਹੈ।
2. ਬਲੱਡ ਸ਼ੂਗਰ
ਰਾਤ ਨੂੰ ਕੋਸੇ ਪਾਣੀ ਨਾਲ ਨਹਾਉਣ ਨਾਲ ਬਲੱਡ ਸ਼ੂਗਰ ਦਾ ਪੱਧਰ ਘੱਟ ਹੁੰਦਾ ਹੈ।
3. ਮਾਈਗਰੇਨ ਦੀ ਪਰੇਸ਼ਾਨੀ ਦੂਰ
ਇਕ ਖੋਜ ਅਨੁਸਾਰ ਰਾਤ ਨੂੰ ਕੋਸੇ ਪਾਣੀ ਨਾਲ ਨਹਾਉਣ ਨਾਲ ਮਾਈਗਰੇਨ ਦੀ ਪਰੇਸ਼ਾਨੀ ਦੂਰ ਹੁੰਦੀ ਹੈ।
4. ਭਾਰ ਘੱਟ
ਰਾਤ ਨੂੰ ਨਹਾਉਣ ਨਾਲ ਸਰੀਰ ਠੰਡਾ ਹੋ ਜਾਂਦਾ ਹੈ। ਸਰੀਰ ਨੂੰ ਗਰਮ ਕਰਨ ਦੇ ਲਈ ਕੈਲੋਰੀ ਬਰਨਿੰਗ ਕਾਰਜ ਹੋਣ ਲੱਗਦੇ ਹਨ ਅਤੇ ਵਾਧੂ ਫੈਟ ਘੱਟ ਹੋਣ ਲੱਗਦੀ ਹੈ।
5. ਸਿਹਤਮੰਦ ਚਮੜੀ
ਸੌਂਣ ਤੋਂ ਪਹਿਲਾਂ ਨਹਾਉਣ ਨਾਲ ਸਰੀਰ ਦੀ ਸਾਰੀ ਗੰਦਗੀ ਸਾਫ ਹੋ ਜਾਂਦੀ ਹੈ। ਇਸ ਨਾਲ ਚਮੜੀ ਦੀ ਅਲਰਜ਼ੀ ਨਹੀਂ ਹੁੰਦੀ ਅਤੇ ਚਮੜੀ ਸਿਹਤਮੰਦ ਰਹਿਦੀ ਹੈ।