ਦੁੱਧ ਪੀਣ ਤੋਂ ਬਾਅਦ ਬੱਚੇ ਕਿਉਂ ਕਰਦੈ ਉਲਟੀ, ਜਾਣੋ ਵਜ੍ਹਾ

07/12/2019 3:30:31 PM

ਮੁੰਬਈ (ਬਿਊਰੋ) —  ਅਕਸਰ ਦੇਖਿਆ ਜਾਂਦਾ ਹੈ ਕਿ ਨਵ ਜੰਮਿਆ ਬੱਚਾ ਦੁੱਧ ਪੀਣ ਤੋਂ ਬਾਅਦ ਉਲਟੀ ਕਰ ਦਿੰਦਾ ਹੈ। ਇਸ ਗੱਲ ਨੂੰ ਬਹੁਤ ਸਾਰੇ ਲੋਕ ਮਾਮੂਲੀ ਗੱਲ ਸਮਝਦੇ ਹਨ ਜਦੋਂਕਿ ਕੁਝ ਮਾਤਾ-ਪਿਤਾ ਨੂੰ ਲੱਗਦਾ ਹੈ ਕਿ ਅਜਿਹਾ ਹੋਣਾ ਆਮ ਗੱਲ ਨਹੀਂ ਹੈ। ਬੱਚੇ ਦੇ ਦੁੱਧ ਪੀਣ ਤੋਂ ਬਾਅਦ ਉਲਟੀ ਕਰਨਾ ਪਿੱਛੇ ਕੀ ਕਾਰਨ ਹੈ, ਆਓ ਜਾਣਦੇ ਹਾਂ :-

PunjabKesari

ਦਰਅਸਲ, ਬੱਚਾ ਜਨਮ ਤੋਂ ਬਾਅਦ ਆਪਣੇ ਬਾਹਰੀ ਵਾਤਾਵਰਨ ਤੇ ਖਾਣ-ਪੀਣ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੇ ਨਾਲ ਹੀ ਬੱਚੇ ਦੇ ਸਰੀਰ ਦੇ ਵਿਕਾਸ ਹੋਣ ਦੀ ਸਥਿਤੀ 'ਚ ਵੀ ਉਲਟੀ ਕਰ ਦਿੰਦਾ ਹੈ। ਕਦੇ-ਕਦੇ ਬੱਚੇ ਦੇ ਜ਼ਿਆਦਾ ਦੇਰ ਤੱਕ ਖੰਗਣ ਜਾਂ ਰੋਣ ਕਾਰਨ ਵੀ ਉਲਟੀ ਆ ਜਾਂਦੀ ਹੈ। ਇਸ ਸਥਿਤੀ 'ਚ ਘਬਰਾਉਣਾ ਨਹੀਂ ਚਾਹੀਦਾ ਹੈ।

ਉਲਟੀਆਂ ਦੇ ਕਾਰਨ
ਬਹੁਤੀ ਵਾਰ ਬੱਚਾ ਦੁੱਧ ਪੀਣ ਤੋਂ ਬਾਅਦ ਥੋੜਾ-ਥੋੜਾ ਦੁੱਧ ਮੂੰਹ 'ਚੋਂ ਬਾਹਰ ਕੱਢਦਾ ਰਹਿੰਦਾ ਹੈ। ਇਸ ਸਥਿਤੀ 'ਚ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਅਜਿਹਾ ਹੋਣਾ ਇਕ ਆਮ ਗੱਲ ਹੈ। ਕਦੇ-ਕਦੇ ਬੱਚਿਆਂ ਦੇ ਪੇਟ ਤੋਂ ਫੂਡ ਪਾਇਪ ਨੂੰ ਜਾਣ ਵਾਲੇ ਰਾਸਤੇ 'ਚ ਬਹੁਤ ਸਾਰਾ ਭੋਜਨ ਇਕੱਠਾ ਹੋ ਜਾਂਦਾ ਹੈ ਜਾਂ ਫਿਰ ਜ਼ਰੂਰਤ ਤੋਂ ਜ਼ਿਆਦਾ ਦੁੱਧ ਪੀ ਲੈਣ ਕਾਰਨ ਵੀ ਬੱਚਿਆਂ ਨੂੰ ਉਲਟੀ ਆ ਜਾਂਦੀ ਹੈ।

PunjabKesari

ਚੱਕਰ ਆਉਣ ਦੀ ਬੀਮਾਰੀ ਦਾ ਲੱਛਣ ਨਹੀਂ ਹੈ ਸਗੋਂ ਦਿਮਾਗ ਦੇ ਸੰਤੁਲਨ 'ਚ ਗੜਬੜੀ ਦੇ ਕਾਰਨ ਇਹ ਸਮੱਸਿਆ ਆਉਂਦੀ ਹੈ। ਜੇਕਰ ਬੱਚੇ ਦੇ ਮਾਤਾ-ਪਿਤਾ 'ਚੋਂ ਕਿਸੇ ਨੂੰ ਅਜਿਹੀ ਸ਼ਿਕਾਇਤ ਜਾਂ ਬੀਮਾਰੀ ਸੀ ਤਾਂ ਬੱਚੇ 'ਚ ਇਸ ਪ੍ਰੇਸ਼ਾਨੀ ਕਾਰਨ ਵੀ ਉਲਟੀ ਦੀ ਸਮੱਸਿਆ ਹੋ ਸਕਦੀ ਹੈ। 

PunjabKesari

ਜ਼ਰੂਰੀ ਨਹੀਂ ਹੈ ਕਿ ਸਾਰਿਆਂ ਬੱਚਿਆਂ ਨੂੰ ਦੁੱਧ ਪਸੰਦ ਆਵੇ। ਜੇਕਰ ਕਿਸੇ ਬੱਚੇ ਨੂੰ ਦੁੱਧ ਦਾ ਸਵਾਦ ਪਸੰਦ ਨਹੀਂ ਆਉਂਦਾ ਹੈ ਤਾਂ ਉਦੋਂ ਵੀ ਬੱਚਾ ਉਲਟੀ ਕਰ ਦਿੰਦਾ ਹੈ। ਕਦੇ-ਕਦੇ ਮਾਂ ਦੇ ਦੁੱਧ 'ਚ ਵੀ ਕੁਝ ਅਜਿਹੇ ਤੱਤ ਹੁੰਦੇ ਹਨ, ਜਿਸ ਕਰਕੇ ਬੱਚੇ ਨੂੰ ਉਲਟੀ ਆ ਜਾਂਦੀ ਹੈ। 

PunjabKesari

ਪੇਟ 'ਚ ਇਨਫੈਕਸ਼ਨ ਕਾਰਨ ਵੀ ਬੱਚਿਆਂ ਨੂੰ ਉਲਟੀਆਂ ਆਉਣ ਲੱਗ ਜਾਂਦੀਆਂ ਹਨ। ਇਸ ਸਥਿਤੀ 'ਚ ਤੁਰੰਤ ਬੱਚੇ ਨੂੰ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਹੈ। 


Related News