ਪੱਥਰੀ ਤੇ ਐਸਿਡਿਟੀ ਨੂੰ ਦੂਰ ਕਰਨ 'ਚ ਵਰਦਾਨ ਸਿੱਧ ਹੋਵੇਗਾ ਔਲਾ, ਹੋਣਗੇ ਹੋਰ ਵੀ ਕਈ ਫਾਇਦੇ

Thursday, Nov 14, 2019 - 03:56 PM (IST)

ਜਲੰਧਰ - ਅਮਰਫਲ ਦੇ ਨਾਂ ਨਾਲ ਜਾਣਿਆ ਜਾਂਦਾ ਔਲਾ ਕੁਦਰਤ ਦਾ ਉਹ ਵਰਦਾਨ ਹੈ, ਜਿਸ ਦਾ ਸੇਵਨ ਕਰਕੇ ਹਰ ਆਦਮੀ, ਹਰ ਰੁੱਤ 'ਚ ਤਰੋਤਾਜ਼ਾ ਅਤੇ ਤੰਦਰੁਸਤ ਰਹਿ ਸਕਦਾ ਹੈ। ਔਲੇ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਦਿਲ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਇਹ ਸਰੀਰ 'ਚੋ ਗੰਦੇ ਕੋਲੈਸਟਰੌਲ ਨੂੰ ਅੱਗੇ ਵੱਧਣ ਤੋਂ ਰੋਕਦਾ ਹੈ ਤੇ ਉਸ ਨੂੰ ਕਾਬੂ ਕਰਦਾ ਹੈ। ਔਲੇ 'ਚ ਪ੍ਰੋਟੀਨ, ਚਰਬੀ, ਲੋਹਾ, ਕੈਲਸ਼ੀਅਮ, ਕਾਰਬੋਜ਼, ਖਣਿਜ ਲਵਣ, ਫਾਸਫੋਰਸ ਤੋਂ ਇਲਾਵਾ ਵਿਟਾਮਿਨ 'ਸੀ' ਲੋੜੀਂਦੀ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਸਵਾਦ 'ਚ ਕਸੈਲਾ, ਮਧੁਰ, ਚਟਪਟਾ, ਅਮਲਯੁਕਤ ਅਤੇ ਠੰਢਾ ਹੁੰਦਾ ਹੈ। ਔਲਾ ਖੂਨ ਨੂੰ ਸ਼ੁੱਧ ਕਰਨ, ਅੱਖਾਂ ਦੀ ਰੌਸ਼ਨੀ, ਵਾਲਾਂ ਦੀ ਸੁਰੱਖਿਆ, ਪੀਲੀਆ, ਪਤਲੇ ਦਸਤ, ਪਿੱਤ ਦੋਸ਼, ਉਲਟੀ, ਹਿਚਕੀ, ਨਕਸੀਰ, ਧਾਤੂ-ਰੋਗ, ਸਾਹ, ਖੰਘ, ਮੁਹਾਸੇ ਆਦਿ ਲਈ ਬਹੁਤ ਲਾਭਦਾਇਕ ਹੈ।  

ਦਿਲ ਲਈ ਫਾਇਦੇਮੰਦ
ਔਲੇ 'ਚ ਅਮੀਨੋ ਐਸਿਡ ਅਤੇ ਐਂਟੀਆਕਸਾਈਡੈਂਟਸ ਤੱਤ ਹੁੰਦੇ ਹਨ, ਜਿਨ੍ਹਾਂ ਕਰਕੇ ਦਿਲ ਦੀ ਰਫ਼ਤਾਰ ਸਹੀ ਰਹਿੰਦੀ ਹੈ। ਔਲੇ ਦੀ ਵਰਤੋਂ ਨਾਲ ਦਿਲ ਸਹੀ ਤਰੀਕੇ ਨਾਲ ਧੜਕਦਾ ਹੈ ਤੇ ਤੰਦਰੁਸਤ ਰਹਿੰਦਾ ਹੈ। 

PunjabKesari

ਐਸਿਡਿਟੀ ਦੀ ਸਮੱਸਿਆ
ਜੇਕਰ ਤੁਸੀ ਰੋਜ਼ਾਨਾ ਸਵੇਰੇ ਖਾਲੀ ਪੇਟ ਔਲੇ ਦੇ ਪਾਊਡਰ ਨੂੰ ਚੀਨੀ ਨਾਲ ਮਿਲਾਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਐਸਿਡਿਟੀ ਦੀ ਸਮੱਸਿਆ ਤੋਂ ਆਰਾਮ ਮਿਲੇਗਾ।
ਪੱਥਰੀ ਦੀ ਸਮੱਸਿਆ
ਪੱਥਰੀ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਔਲੇ ਦਾ ਸੇਵਨ ਕਰਨਾ ਚਾਹੀਦਾ ਹੈ। ਲਗਾਤਾਰ 40 ਦਿਨ ਤੱਕ ਔਲੇ ਦੇ ਪਾਊਡਰ ਨੂੰ ਮੂਲੀ ਦੇ ਰਸ ਵਿੱਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਤੁਹਾਡੀ ਪੱਥਰੀ ਦੀ ਸਮੱਸਿਆ ਠੀਕ ਹੋ ਜਾਵੇਗੀ।

PunjabKesari

ਚਮੜੀ ਲਈ ਫਾਇਦੇਮੰਦ
ਔਲਾ ਸਾਡੀ ਚਮੜੀ ਲਈ ਬਹੁਤ ਫਾਇਦੇਮੰਦ ਹੈ। ਇਸ ਨਾਲ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਇਸ 'ਚ ਐਂਟੀ-ਫੰਗਲ ਗੁਣ ਹੁੰਦੇ ਹਨ। ਜਿਹੜੇ ਲੋਕ ਔਲਾ ਖਾਂਦੇ ਹਨ, ਉਨ੍ਹਾਂ ਨੂੰ ਚਮੜੀ ਨਾਲ ਸਬੰਧਤ ਫੰਗਲ ਤੇ ਬੈਕਟੀਰੀਆ ਦੀ ਸਮੱਸਿਆਵਾਂ ਨਹੀਂ ਹੁੰਦੀ। ਔਲੇ 'ਚ ਅਜਿਹੇ ਐਂਟੀ-ਆਕਸੀਡੈਂਟਸ ਹੁੰਦੇ ਹਨ। ਜੋ ਖੂਨ ਸਾਫ਼ ਕਰਨ ਕਰਦੇ ਹਨ।
ਵਾਲ਼ਾ ਲਈ ਫਾਇਦੇਮੰਦ
ਵੱਡੇ ਬਜ਼ੁਰਗ ਆਪਣੇ ਵਾਲ਼ਾ ਨੂੰ ਕਾਲੇ ਰੱਖਣ ਲਈ ਹਮੇਸ਼ਾ ਔਲਾ ਖਾਣ ਦੀ ਸਲਾਅ ਦਿੰਦੇ ਹਨ, ਜੋ ਬਿਲਕੁਲ ਸਹੀ ਹੈ। ਔਲੇ 'ਚ ਬਹੁਤ ਜ਼ਿਆਦਾ ਮਾਤਰਾ 'ਚ ਐਂਟੀ-ਆਕਸੀਡੇਂਟ, ਆਇਰਨ ਤੇ ਵਿਟਾਮਿਨ-ਸੀ ਹੁੰਦੇ ਹਨ, ਜੋ ਸਾਡੇ ਵਾਲਾਂ ਨੂੰ ਡਿੱਗਣ ਤੋਂ ਰੋਕਦਾ ਹੈ। ਇਸਦੇ ਐਂਟੀਬੈਕਟੀਰੀਅਲ ਤੱਤ ਵਾਲ਼ਾ ਨੂੰ ਸਿਕਰੀ ਤੋਂ ਬਚਾਉਂਦੇ ਹਨ। 

PunjabKesari

ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ
ਔਲਾ ਸਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹੈ। ਇਸ ਨੂੰ ਖਾਣ ਨਾਲ ਸਾਡੀਆਂ ਅੱਖਾਂ ਦੀ ਰੋਸ਼ਨੀ ਸਾਰੀ ਜ਼ਿੰਦਗੀ ਠੀਕ ਰਹਿੰਦੀ ਹੈ। ਇਸ ਨਾਲ ਅੱਖਾਂ ਨਾਲ ਸਬੰਧਤ ਰੋਗ, ਅੱਖਾਂ ਦਾ ਸੁਜਣਾ ਤੇ ਖੁਜਲੀ ਹੋਣਾ ਆਦਿ ਦੂਰ ਹੁੰਦੇ ਹਨ। ਔਲੇ 'ਚ ਵਿਟਾਮਿਨ–ਸੀ, ਐਂਟੀਆਕਸਾਈਡੈਂਟਸ ਤੇ ਓਮੇਗਾ 3 ਫ਼ੈਟ ਐਸਿਡ ਹੁੰਦੇ ਹਨ, ਜੋ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦ ਕਰਦੇ ਹਨ।
ਹੱਡੀਆਂ ਮਜ਼ਬੂਤ ਹੁੰਦੀਆਂ ਹਨ
ਔਲੇ 'ਚ ਮੌਜੂਦ ਕੈਲਸ਼ੀਅਮ ਦੀ ਮਾਤਰਾ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ, ਜਿਸ ਨਾਲ ਜੋੜਾ ਦੇ ਦਰਦ ਤੋਂ ਛੁਟਕਾਰਾ ਦਿਵਾਉਂਦੀ ਹੈ। ਔਲੇ ਦਾ ਸੇਵਨ ਅਥਰਾਇ੍ਰਸ ਦੇ ਮਰੀਜ਼ਾਂ ਲਈ ਰਾਮਬਾਣ ਦਾ ਕੰਮ ਕਰਦਾ ਹੈ। 

PunjabKesari

ਮੋਟਾਪੇ ਤੋਂ ਛੁਟਕਾਰਾ
ਔਲੇ ਦੀ ਵਰਤੋਂ ਲੋਕ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਕਰ ਸਕਦੇ ਹਨ। ਔਲੇ 'ਚ ਵਿਟਾਮਿਨ ਸੀ ਦੀ ਮਾਤਰਾ ਪਾਈ ਜਾਂਦੀ ਹੈ। ਇਸ ਨੂੰ ਖਾਣ ਨਾਲ ਇਮਿਊਨ ਸਿਸਟਮ ਮਜਬੂਤ ਹੁੰਦਾ ਹੈ, ਜਿਸ ਨਾਲ ਸਰਦੀ-ਜ਼ੁਕਾਮ ਵਰਗੇ ਹੋਣ ਵਾਲੇ ਰੋਗ ਕਾਫੀ ਹੱਦ ਤੱਕ ਠੀਕ ਹੋ ਜਾਂਦੇ ਹਨ।  
 


rajwinder kaur

Content Editor

Related News