ਪੰਜਾਬ 'ਚ ਨੈਸ਼ਨਲ ਹਾਈਵੇਅ ਹੋਵੇਗਾ ਜਾਮ! ਸਫ਼ਰ 'ਤੇ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

Wednesday, Sep 04, 2024 - 01:07 PM (IST)

ਪੰਜਾਬ 'ਚ ਨੈਸ਼ਨਲ ਹਾਈਵੇਅ ਹੋਵੇਗਾ ਜਾਮ! ਸਫ਼ਰ 'ਤੇ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

ਸਮਰਾਲਾ (ਗਰਗ, ਬੰਗੜ)- ਪੰਜਾਬ ਵਿਚ ਗ੍ਰੀਨ ਪ੍ਰਾਜੈਕਟ ਦੇ ਨਾਂ 'ਤੇ ਸੂਬੇ ਭਰ ਵਿਚ ਲੱਗਣ ਵਾਲੇ ਬਾਇਓਗੈਸ ਪਲਾਂਟਾਂ ਨੂੰ ਰੋਕਣ ਲਈ ਲੋਕ ਰੋਹ ਸਿਖਰ 'ਤੇ ਪੁੱਜ ਚੁੱਕਾ ਹੈ। ਇਨ੍ਹਾਂ ਪਲਾਂਟਾਂ ਦੇ ਵਿਰੋਧ ਵਿਚ ਹੁਣ ਵੱਖ-ਵੱਖ ਸੰਘਰਸ਼ ਕਰ ਰਹੀਆਂ ਕਮੇਟੀਆਂ ਨੇ ਇਕਜੁੱਟ ਹੁੰਦਿਆ 10 ਸਤੰਬਰ ਨੂੰ ਸਾਂਝੇ ਤੌਰ 'ਤੇ ਬੀਜਾ (ਖੰਨਾ) ਵਿਖੇ ਪਹੁੰਚ ਕੇ ਦਿੱਲੀ ਹਾਈਵੇਅ ਨੂੰ ਪੂਰੀ ਤਰ੍ਹਾਂ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਸਮੇਤ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਦੇ ਪਿੰਡਾਂ ਅੰਦਰ ਅਜਿਹੇ ਕਰੀਬ 45 ਬਾਇਓਗੈਸ ਪਲਾਂਟ ਸ਼ੁਰੂ ਕੀਤੇ ਜਾਣੇ ਹਨ ਅਤੇ ਹਰ ਥਾਂ ਹੀ ਉੱਥੋਂ ਦੇ ਪਿੰਡ ਵਾਸੀਆਂ ਵੱਲੋਂ ਇਨ੍ਹਾਂ ਪਲਾਂਟਾਂ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਾਂਗਰਸੀ ਆਗੂ ਦੇ ਘਰ ED ਦੀ ਰੇਡ

ਪਿੰਡ ਮੁਸ਼ਕਾਬਾਦ ਵਿਖੇ ਲੱਗਣ ਵਾਲੇ ਬਾਇਓਗੈਸ ਪਲਾਂਟ ਨੂੰ ਰੋਕਣ ਲਈ ਪਿਛਲੇ ਚਾਰ ਮਹੀਨੇ ਤੋਂ ਫੈਕਟਰੀ ਦੇ ਬਾਹਰ ਧਰਨੇ 'ਤੇ ਬੈਠੇ ਸੰਘਰਸ਼ ਕਮੇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਜ਼ਹਿਰੀਲੀਆਂ ਗੈਸ ਫੈਕਟਰੀਆਂ ਦੀ ਮਾਰ ਝੱਲ ਰਹੇ ਅਤੇ ਪਿੰਡਾਂ ਵਿਚ ਹੋਰ ਲੋਕ ਮਾਰੂ ਫੈਕਟਰੀਆਂ ਲੱਗਣ ਤੋਂ ਰੋਕਣ ਲਈ ਧਰਨਿਆਂ 'ਤੇ ਬੈਠੇ ਪਿੰਡਾਂ ਦੇ ਲੋਕਾਂ ਦਾ ਰੋਹ ਨਿੱਤ ਦਿਨ ਵਧਦਾ ਹੀ ਜਾ ਰਿਹਾ ਹੈ। ਸੰਘਰਸ਼ ਕਮੇਟੀ ਦੇ ਆਗੂ ਮਲਵਿੰਦਰ ਸਿੰਘ ਲਵਲੀ, ਨਿਰਮਲ ਸਿੰਘ, ਰੂਪ ਸਿੰਘ, ਕੁਲਵਿੰਦਰ ਸਿੰਘ, ਮੇਜਰ ਸਿੰਘ, ਹਰਮੇਲ ਸਿੰਘ ਅਤੇ ਕੁਲਵਿੰਦਰ ਸਿੰਘ ਕਾਲਾ ਨੇ ਦੱਸਿਆ ਕਿ, ਉਹ ਪਿਛਲੇ ਦੋ ਸਾਲ ਤੋਂ ਪਿੰਡ ਮੁਸ਼ਕਾਬਾਦ ਵਿਖੇ ਲੱਗ ਰਹੀ ਬਾਇਓਗੈਸ ਫੈਕਟਰੀ ਨੂੰ ਰੋਕਣ ਲਈ ਲੜਾਈ ਰਹੇ ਹਨ, ਪ੍ਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ। 

ਇਹ ਖ਼ਬਰ ਵੀ ਪੜ੍ਹੋ - ਵਿਧਾਨ ਸਭਾ ਸਪੀਕਰ ਵੱਲੋਂ DGP ਪੰਜਾਬ ਨੂੰ ਤਲਬ ਕਰਨ ਦੇ ਮਾਮਲੇ 'ਚ ਨਵਾਂ ਮੋੜ

ਇਸ ਨੂੰ ਵੇਖਦਿਆਂ ਹੁਣ 10 ਸਤੰਬਰ ਨੂੰ ਦਿੱਲੀ ਨੈਸ਼ਨਲ ਹਾਈਵੇਅ ਨੂੰ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਹਾਈਵੇ ਜਾਮ ਦੇ ਸੱਦੇ ਵਿਚ ਪੂਰੇ ਪੰਜਾਬ ਵਿਚ ਲੱਗ ਰਹੀਆਂ ਘਾਤਕ ਬਾਇਓਗੈਸ ਫੈਕਟਰੀਆਂ ਦੇ ਵਿਰੋਧ ਵਿਚ ਲੱਗੇ ਧਰਨਿਆਂ ਦੀਆਂ ਕਮੇਟੀਆਂ ਤੋਂ ਇਲਾਵਾ ਪਿੰਡਾਂ ਦੇ ਆਮ ਲੋਕਾਂ ਵੱਲੋਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦਾ ਹੁੰਗਾਰਾ ਮਿਲਿਆ ਹੈ। ਮੁਸ਼ਕਾਬਾਦ ਦੇ ਸਰਪੰਚ ਮਲਵਿੰਦਰ ਸਿੰਘ ਲਵਲੀ ਨੇ ਸਪੱਸ਼ਟ ਕੀਤਾ ਹੈ ਕਿ ਜਾਮ ਵਾਲੇ ਦਿਨ ਪਿੰਡ ਮੁਸਕਾਬਾਦ, ਖੀਰਨੀਆਂ, ਟੱਪਰੀਆਂ ਅਤੇ ਗਹਿਲੇਵਾਲ ਤੋਂ ਇਲਾਵਾ ਆਲੇ-ਦੁਆਲੇ ਦੇ ਲਗਭਗ 10-12 ਹੋਰ ਪਿੰਡਾਂ ਵਿਚੋਂ ਸੈਂਕੜੇ ਹੀ ਟਰੈਕਟਰ ਟਰਾਲੀਆਂ ਰਾਹੀਂ ਲੋਕ ਇਸ ਨੈਸ਼ਨਲ ਹਾਈਵੇਅ ਦੇ ਜਾਮ ਵਿਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ, ਦਿੱਲੀ ਹਾਈਵੇ ਨੂੰ ਜਾਮ ਕਰਨ ਦਾ ਇਹ ਐਕਸ਼ਨ ਕਾਫੀ ਵੱਡਾ ਹੋਣ ਵਾਲਾ ਹੈ, ਕਿਉਂਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਘੁੰਗਰਾਲੀ ਰਾਜਪੂਤਾ (ਖੰਨਾ),ਪਾਇਲ, ਪਿੰਡ ਅਖਾੜਾ (ਜਗਰਾਓਂ), ਭੋਗਪੁਰ (ਜਲੰਧਰ), ਕੰਧਾਲਾ ਜੱਟਾ (ਜਲੰਧਰ) ਅਤੇ ਪਿੰਡ ਭੂੰਦੜੀ ਸਮੇਤ ਕਈ ਹੋਰ ਪਿੰਡਾਂ ਦੀਆਂ ਸੰਘਰਸ਼ ਕਮੇਟੀਆਂ ਤੋਂ ਇਲਾਵਾ 10-12 ਕਿਸਾਨ ਅਤੇ ਹੋਰ ਜਥੇਬੰਦੀਆਂ ਵੱਲੋਂ ਇਸ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News